ਘਰੇਲੂ ਬਾਜ਼ਾਰ ’ਚ ਯਾਤਰੀ ਵਾਹਨਾਂ ਦੀ ਵਿਕਰੀ ਜੁਲਾਈ ’ਚ 2.57 ਫੀਸਦੀ ਵਧ ਕੇ 3.50 ਲੱਖ ਇਕਾਈ ’ਤੇ
Friday, Aug 11, 2023 - 12:13 PM (IST)
ਨਵੀਂ ਦਿੱਲੀ (ਭਾਸ਼ਾ) – ਘਰੇਲੂ ਬਾਜ਼ਾਰ ਵਿਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਜੁਲਾਈ ’ਚ ਸਾਲਾਨਾ ਆਧਾਰ ’ਤੇ 2.57 ਫੀਸਦੀ ਵਧ ਕੇ 3,50,49 ਇਕਾਈ ਹੋ ਗਈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਸ (ਸਿਆਮ) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜੁਲਾਈ 2022 ਵਿਚ ਨਿਰਮਾਤਾਵਾਂ ਵਲੋਂ ਡੀਲਰਾਂ ਨੂੰ 3,41,370 ਯਾਤਰੀ ਵਾਹਨਾਂ ਦੀ ਸਪਲਾਈ ਕੀਤੀ ਗਈ ਸੀ। ਸਿਆਮ ਮੁਤਾਬਕ ਜੁਲਾਈ ਵਿਚ ਦੋ ਪਹੀਆ ਵਾਹਨਾਂ ਦੀ ਘਰੇਲੂ ਵਿਕਰੀ ਘਟ ਕੇ 12,82,054 ਇਕਾਈ ਰਹਿ ਗਈ। ਜੁਲਾਈ 2022 ਵਿਚ ਇਹ 13,81,303 ਇਕਾਈ ਰਹੀ ਸੀ। ਮੋਟਰਸਾਈਕਲ ਵਿਕਰੀ 8,70,028 ਇਕਾਈ ਤੋਂ ਘਟ ਕੇ 8,17,206 ਇਕਾਈ ਰਹਿ ਗਈ। ਸਕੂਟਰ ਵਿਕਰੀ ਵੀ 4,79,159 ਇਕਾਈ ਤੋਂ 4,28,640 ਇਕਾਈ ’ਤੇ ਆ ਗਈ। ਇਸ ਦੌਰਾਨ ਤਿੰਨ ਪਹੀਆ ਵਾਹਨਾਂ ਦੀ ਥੋਕ ਵਿਕਰੀ 56,034 ਇਕਾਈ ਰਹੀ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ 31,324 ਇਕਾਈ ਸੀ।
ਇਹ ਵੀ ਪੜ੍ਹੋ : ਸੁਤੰਤਰਤਾ ਦਿਵਸ ਮੌਕੇ ਵਿਭਾਗ ਚੌਕਸ, ਦਿੱਲੀ ਹਵਾਈ ਅੱਡੇ 'ਤੇ ਇਨ੍ਹਾਂ ਉਡਾਣਾਂ ਦੇ ਸੰਚਾਲਨ 'ਤੇ ਹੋਵੇਗੀ ਪਾਬੰਦੀ
ਸਿਆਮ ਨੇ ਕਿਹਾ ਕਿ ਸਾਰੀਆਂ ਸ਼੍ਰੇਣੀਆਂ ’ਚ ਕੁੱਲ ਵਾਹਨ ਵਿਕਰੀ 16,40,727 ਇਕਾਈਆਂ ਰਹੀ ਜਦ ਕਿ ਜੁਲਾਈ 2022 ਵਿਚ ਇਹ ਅੰਕੜਾ 17,06,545 ਇਕਾਈ ਸੀ। ਸਿਆਮ ਦੇ ਮੁਖੀ ਵਿਨੋਦ ਅੱਗਰਵਾਲ ਨੇ ਕਿਹਾ ਕਿ ਕੁੱਲ ਮਿਲਾ ਕੇ ਸਾਨੂੰ ਉਮੀਦ ਹੈ ਕਿ ਹਾਂਪੱਖੀ ਆਰਥਿਕ ਮਾਹੌਲ, ਬਿਹਤਰ ਮਾਨਸੂਨ ਅਤੇ ਆਗਾਮੀ ਤਿਓਹਾਰਾਂ ਦੇ ਮੱਦੇਨਜ਼ਰ ਵਾਹਨ ਉਦਯੋਗ ਨੂੰ ਸਮਰਥਨ ਮਿਲੇਗਾ। ਸਿਆਮ ਦੇ ਡਾਇਰੈਕਟਰ ਜਨਰਲ ਰਾਜੇਸ਼ ਮੇਨਨ ਨੇ ਕਿਹਾ ਕਿ ਜੁਲਾਈ 2023 ਵਿਚ ਯਾਤਰੀ ਵਾਹਨਾਂ ਦੀ ਵਿਕੀਰ ਇਸ ਮਹੀਨੇ ਦੀ ਸਭ ਤੋਂ ਵੱਧ ਰਹੀ ਹੈ। ਹਾਲਾਂਕਿ ਇਸ ਵਿਚ ਜੁਲਾਈ 2022 ਦੀ ਤੁਲਨਾ ’ਚ 2.57 ਫੀਸਦੀ ਦਾ ਮਾਮੂਲੀ ਵਾਧਾ ਹੋਇਆ।
ਇਹ ਵੀ ਪੜ੍ਹੋ : HYUNDAI ਤੇ KIA ਨੇ ਵਾਪਸ ਬੁਲਾਏ 91,000 ਵਾਹਨ, ਜਾਣੋ ਕੰਪਨੀ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8