ਅਕਤੂਬਰ ''ਚ ਮਾਰੂਤੀ ਦੀ ਵਿਕਰੀ 9.5 ਫੀਸਦੀ ਵਧੀ

Wednesday, Nov 01, 2017 - 11:45 AM (IST)

ਨਵੀਂ ਦਿੱਲੀ—ਅਕਤੂਬਰ ਮਹੀਨੇ 'ਚ ਮਾਰੂਤੀ ਦੀ ਵਿਕਰੀ 'ਚ ਚੰਗਾ ਵਾਧਾ ਦੇਖਣ ਨੂੰ ਮਿਲਿਆ ਹੈ। ਅਕਤੂਬਰ 2017 'ਚ ਮਾਰੂਤੀ ਦੀ ਕੁੱਲ ਵਿਕਰੀ 9.5 ਫੀਸਦੀ ਵਧ ਕੇ 1.46 ਲੱਖ ਯੂਨਿਟ ਰਹੀ ਹੈ ਜਦਕਿ ਅਕਤੂਬਰ 2017 'ਚ ਮਾਰੂਤੀ ਦੀ ਵਿਕਰੀ 1.33 ਲੱਖ ਯੂਨਿਟ ਰਹੀ ਸੀ।
ਅਕਤਬੂਰ 2018 'ਚ ਮਾਰੂਤੀ ਸੁਜ਼ੂਕੀ ਦੇ ਐਕਸਪੋਰਟ 'ਚ ਸਾਲਾਨਾ ਆਧਾਰ 'ਤੇ 4.2 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਅਕਤੂਬਰ 2018 'ਚ ਮਾਰੂਤੀ ਸੁਜ਼ੂਕੀ ਨੇ 10446 ਗੱਡੀਆਂ ਦਾ ਐਕਸਪੋਰਟ ਕੀਤਾ ਹੈ ਜਦਕਿ ਅਕਤੂਬਰ 2017 'ਚ ਮਾਰੂਤੀ ਸੁਜ਼ੂਕੀ ਨੇ 10029 ਗੱਡੀਆਂ ਐਕਸਪੋਰਟ ਕੀਤੀਆਂ ਸਨ। 
ਅਕਤੂਬਰ 2017 'ਚ ਮਾਰੂਤੀ ਦੀ ਘਰੇਲੂ ਵਿਕਰੀ 9.9 ਫੀਸਦੀ ਤੋਂ ਵਧ ਕੇ 1.36 ਲੱਖ ਯੂਨਿਟ ਰਹੀ ਹੈ ਜਦਕਿ ਅਕਤੂਬਰ 2017 'ਚ ਮਾਰੂਤੀ ਦੀ ਘਰੇਲੂ ਵਿਕਰੀ 1.23 ਲੱਖ ਯੂਨਿਟ ਰਹੀ ਸੀ। ਅਕਤੂਬਰ 2017 'ਚ ਮਾਰੂਤੀ ਦੀ ਪੈਸੇਂਜਰ ਕਾਰ ਵਿਕਰੀ 6.7 ਫੀਸਦੀ ਵਧ ਕੇ 99077 ਯੂਨਿਟ ਰਹੀ ਹੈ ਜਦਕਿ ਅਕਤੂਬਰ 2017 'ਚ ਮਾਰੂਤੀ ਦੀ ਪੈਸੇਂਜਰ ਕਾਰ ਵਿਕਰੀ 92,886 ਯੂਨਿਟ ਰਹੀ ਸੀ।


Related News