ਤਿਓਹਾਰੀ ਸੀਜ਼ਨ ਦੇ ਪਹਿਲੇ ਹਫਤੇ ’ਚ ਈ-ਕਾਮਰਸ ਪਲੇਟਫਾਰਮਾਂ ਦੀ ਵਿਕਰੀ 30 ਫ਼ੀਸਦੀ ਵਧੀ
Thursday, Oct 06, 2022 - 11:23 AM (IST)
ਨਵੀਂ ਦਿੱਲੀ : ਤਿਓਹਾਰੀ ਸੀਜ਼ਨ ਦੇ ਪਹਿਲੇ ਹਫ਼ਤੇ ਦੌਰਾਨ ਈ-ਕਾਮਰਸ ਮੰਚਾਂ ਦੀ ਵਿਕਰੀ ’ਚ ਸਾਲਾਨਾ ਆਧਾਰ ’ਤੇ 30 ਫ਼ੀਸਦੀ ਦੇ ਵਾਧੇ ਦਾ ਅਨੁਮਾਨ ਹੈ। ਭੰਡਾਰ ਗ੍ਰਹਿ ਪ੍ਰਬੰਧਨ ਤਕਨਾਲੋਜੀ ਕੰਪਨੀ ਈਜੀਈਕਾਮ ਨੇ ਕਿਹਾ ਕਿ ਪਹਿਲੀ ਸ਼੍ਰੇਣੀ ਦੀ ਤੁਲਨਾ ’ਚ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ’ਚ ਈ-ਕਾਮਰਸ ਪਲੇਟਫਾਰਾਂ ਦੀ ਵਿਕਰੀ ਜ਼ਿਆਦਾ ਵਧੇਗੀ।
ਈਜੀਈਕਾਮ ਨੇ ਕਿਹਾ ਕਿ ਈ-ਕਾਮਰਸ ਪਲੇਟਫਾਰਮਾਂ ਦਾ ਤਿਓਹਾਰੀ ਸੇਲ ’ਤੇ ਪਹਿਲਾ ਹਫ਼ਤਾ ਆਮ ਦਿਨਾਂ ਦੇ ਕੁੱਲ ਵਪਾਰਕ ਮੁੱਲ ਤੋਂ ਪੰਜ ਗੁਣਾ ਵੱਧ ਰਿਹਾ ਜੋ ਪਿਛਲੇ ਸਾਲ ਦੀ ਤੁਲਨਾ ’ਚ ਲਗਭਗ 1.3 ਗੁਣਾ ਵੱਧ ਹੈ। ਕੰਪਨੀ ਨੇ ਕਿਹਾ ਕਿ ਇਹ ਵਿਸ਼ਲੇਸ਼ਣ ਉਸ ਦੇ ਸਾਫਟਵੇਅਰ ‘ਇਜ਼-ਏ-ਸਰਵਿਸ’ ਮੰਚ ਵਲੋਂ ਜੁਟਾਏ ਗਏ ਡਾਟਾ ’ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਕੰਪਨੀ ਨੇ ਕਿਹਾ ਕਿ ਈ-ਕਾਮਰਸ ਮੰਚਾਂ ’ਤੇ ਉਤਪਾਦ ਸ਼੍ਰੇਣੀਆਂ ’ਚ 14 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।