ਸਹਾਰਾ ਇੰਡੀਆ ਪਰਿਵਾਰ ਦੇ ਮੁਖੀ ਸੁਰਬਤ ਰਾਏ ਕੋਰੋਨਾ ਪਾਜ਼ੇਟਿਵ, ਲੋਕਾਂ ਨੂੰ ਕੀਤੀ ਇਹ ਅਪੀਲ
Friday, Apr 09, 2021 - 06:06 PM (IST)
ਨਵੀਂ ਦਿੱਲੀ - ਸਹਾਰਾ ਸਮੂਹ ਦੇ ਮੁਖੀ ਸੁਬਰਤ ਰਾਏ ਸਹਾਰਾ ਕੋਵਿਡ -19 ਵਾਇਰਸ ਨਾਲ ਸੰਕਰਮਿਤ ਹੋ ਗਏ ਹਨ। ਇਕ ਜਾਰੀ ਬਿਆਨ ਅਨੁਸਾਰ ਰਾਏ ਨੇ ਕੋਵਿਡ -19 ਮਾਮਲਿਆਂ ਦੀ ਵੱਧ ਰਹੀ ਗਿਣਤੀ ਦਰਮਿਆਨ ਸਾਰਿਆਂ ਨੂੰ ਸੁਰੱਖਿਅਤ ਰਹਿਣ ਅਤੇ ਆਪਣੇ ਆਸ-ਪਾਸ ਦੇ ਲੋਕਾਂ ਦੀ ਸਿਹਤ ਦੀ ਸੰਭਾਲ ਕਰਨ ਦੀ ਅਪੀਲ ਕੀਤੀ ਹੈ। ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਰਾਏ ਜੋ ਕਿ ਸਹਾਰਾ ਇੰਡੀਆ ਪਰਿਵਾਰ ਦੇ ਪ੍ਰਬੰਧਕੀ ਕਾਰਜਕਰਤਾ ਅਤੇ ਮੁਖੀ ਹਨ ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ।
ਇਹ ਵੀ ਪੜ੍ਹੋ : Paytm ਦੇ ਉਪਭੋਗਤਾਵਾਂ ਨੂੰ ਘਰ ਬੈਠੇ ਮਿਲਣਗੇ 2 ਲੱਖ ਰੁਪਏ, ਜਾਣੋ ਕਿਵੇਂ?
ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿਚ ਰੋਜ਼ਾਨਾ ਆਧਾਰ ਤੇ ਮਾਮਲੇ ਵੱਧ ਰਹੇ ਹਨ। ਦੇਸ਼ ਵਿਚ ਕੁੱਲ 1,31,968 ਨਵੇਂ ਕੇਸ ਦਰਜ ਕੀਤੇ ਗਏ ਹਨ, ਜੋ ਇਕ ਦਿਨ ਵਿਚ ਹੁਣ ਤਕ ਦੀ ਸਭ ਤੋਂ ਵੱਧ ਕੇਸਾਂ ਦੀ ਰਿਪੋਰਟ ਕੀਤੀ ਗਈ ਹੈ। ਮਹਾਰਾਸ਼ਟਰ ਵਿਚ ਸਭ ਤੋਂ ਵੱਧ 56,286 ਨਵੇਂ ਕੇਸ ਦਰਜ ਕੀਤੇ ਗਏ। ਇਸ ਤੋਂ ਬਾਅਦ ਛੱਤੀਸਗੜ੍ਹ ਵਿਚ 10,652 ਨਵੇਂ ਅਤੇ ਉੱਤਰ ਪ੍ਰਦੇਸ਼ ਵਿਚ 8,474 ਨਵੇਂ ਕੇਸ ਸਾਹਮਣੇ ਆਏ। ਭਾਰਤ ਵਿਚ 9,79,608 ਲੋਕ ਅਜੇ ਵੀ ਕੋਰੋਨਾ ਨਾਲ ਸੰਕਰਮਿਤ ਹਨ ਅਤੇ ਇਹ ਦੇਸ਼ ਵਿਚ ਲਾਗ ਦੇ ਕੁਲ ਕੇਸਾਂ ਵਿਚ 7.50 ਪ੍ਰਤੀਸ਼ਤ ਹੈ। ਪਿਛਲੇ 24 ਘੰਟਿਆਂ ਵਿਚ ਕੁੱਲ ਸੰਕਰਮਿਤ ਮਰੀਜ਼ਾਂ ਵਿਚ 69,289 ਮਰੀਜ਼ਾਂ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : SEBI ਵਲੋਂ ਲਗਾਏ ਗਏ 25 ਕਰੋੜ ਰੁਪਏ ਦੇ ਜੁਰਮਾਨੇ ਵਿਰੁੱਧ ਅਪੀਲ ਕਰਨਗੇ ਮੁਕੇਸ਼ ਅੰਬਾਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।