ਕੋਰੋਨਾ ਕਾਰਣ ਰੋਇਆ ਰੁਪਇਆ, ਪਹਿਲੀ ਵਾਰ ਡਾਲਰ ਦੇ ਮੁਕਾਬਲੇ 75 ਤੋਂ ਪਾਰ

03/20/2020 10:06:29 AM

ਮੁੰਬਈ — ਦੁਨੀਆਭਰ ’ਚ ਫੈਲੇ ਕੋਰੋਨਾ ਵਾਇਰਸ ਕਾਰਣ ਹਰ ਜਗ੍ਹਾ ਕੋਹਰਾਮ ਦਾ ਮਾਹੌਲ ਹੈ। ਸ਼ੇਅਰ ਬਾਜ਼ਾਰ ਧੜੰਮ ਹੋ ਰਹੇ ਹਨ, ਕੱਚਾ ਤੇਲ ਫਿਸਲ ਰਿਹਾ ਹੈ, ਸੋਨੇ ਦੇ ਭਾਅ ਘਟ ਰਹੇ ਹਨ ਅਤੇ ਅੱਜ ਰੁਪਇਆ ਦੁਪਹਿਰ ਦੇ ਕਾਰੋਬਾਰ ’ਚ ਆਲ ਟਾਇਮ ਲੋਅ ’ਤੇ ਪਹੁੰਚ ਗਿਆ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 90 ਪੈਸੇ ਤੋਂ ਵੱਧ ਟੁੱਟ ਕੇ 75.16 ਦੇ ਪੱਧਰ ’ਤੇ ਵੇਖਿਆ ਗਿਆ।

ਅੱਜ ਸ਼ੁਰੂਆਤੀ ਕਾਰੋਬਾਰ ’ਚ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ 70 ਪੈਸੇ ਡਿੱਗ ਕੇ 74.96 ਦੇ ਪੱਧਰ ’ਤੇ ਵੇਖਿਆ ਗਿਆ ਸੀ। ਦੇਸ਼ ’ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਅਤੇ ਅਰਥਵਿਵਸਥਾ ’ਤੇ ਇਸਦੇ ਅਸਰ ਦੇ ਮੱਦੇਨਜ਼ਰ ਵਿਦੇਸ਼ੀ ਨਿਵੇਸ਼ਕ ਸ਼ੇਅਰ ਬਾਜ਼ਾਰ ’ਚ ਬਿਕਵਾਲੀ (ਵਿਕਰੀ) ਕਰ ਰਹੇ ਹਨ, ਜਿਸਦਾ ਅਸਰ ਰੁਪਏ ’ਤੇ ਵੇਖਣ ਨੂੰ ਮਿਲ ਰਿਹਾ ਹੈ। ਸ਼ੇਅਰ ਬਾਜ਼ਾਰ ’ਚ ਤੇਜ਼ ਗਿਰਾਵਟ ਅਤੇ ਵਿਦੇਸ਼ੀ ਫੰਡਾਂ ਦੇ ਲਗਾਤਾਰ ਬਾਹਰ ਜਾਣ ਨਾਲ ਕਾਰੋਬਾਰੀਆਂ ਦੀ ਚਿੰਤਾ ਹੋਰ ਵਧ ਗਈ ਹੈ। ਕਰੰਸੀ ਬਾਜ਼ਾਰ ’ਚ ਰੁਪਇਆ ਪਿਛਲੇ ਸੈਸ਼ਨ ਦੇ ਮੁਕਾਬਲੇ 70 ਪੈਸੇ ਦੀ ਕਮਜ਼ੋਰੀ ਨਾਲ 74.96 ਦੇ ਪੱਧਰ ’ਤੇ ਖੁੱਲ੍ਹਾ ਸੀ ਅਤੇ ਬੁੱਧਵਾਰ ਨੂੰ 74.26 ’ਤੇ ਬੰਦ ਹੋਇਆ ਸੀ।

ਐਕਸਪਟਰਸ ਦਾ ਮੰਨਣਾ ਹੈ ਕਿ ਰੁਪਏ ਦੇ 74.50 ਦੇ ਸਪਾਰਟ ਲੈਵਲ ਤੋਂ ਹੇਠਾਂ ਜਾਣ ’ਤੇ ਇਸ ’ਚ ਹੋਰ ਗਿਰਾਵਟ ਆ ਸਕਦੀ ਹੈ। ਅੱਜ ਰੁਪਇਆ ਇਸ ਲੈਵਲ ਨੂੰ ਤੋੜਦੇ ਹੋਏ ਹੀ ਖੁੱਲ੍ਹਾ ਸੀ।

ਸੋਨਾ 450 ਅਤੇ ਚਾਂਦੀ 1150 ਰੁਪਏ ਡਿੱਗੀ

ਵਿਦੇਸ਼ਾਂ ’ਚ ਦੋਵਾਂ ਕੀਮਤੀ ਧਾਤੂਆਂ ’ਚ ਰਹੀ ਭਾਰੀ ਗਿਰਾਵਟ ਵਿਚਾਲੇ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 450 ਰੁਪਏ ਡਿੱਗ ਕੇ 41,720 ਰੁਪਏ ਪ੍ਰਤੀ ਦਸ ਗ੍ਰਾਮ ’ਤੇ ਆ ਗਿਆ। ਚਾਂਦੀ ਵੀ 1150 ਰੁਪਏ ਦੀ ਗਿਰਾਵਟ ਨਾਲ 36,400 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ। ਕੌਮਾਂਤਰੀ ਬਾਜ਼ਾਰ ’ਚ ਦੋਵਾਂ ਕੀਮਤੀ ਧਾਤੂਆਂ ’ਚ ਗਿਰਾਵਟ ਰਹੀ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨਾ ਹਾਜ਼ਰ 11.95 ਡਾਲਰ ਦੀ ਗਿਰਾਵਟ ਨਾਲ 1486.35 ਡਾਲਰ ਪ੍ਰਤੀ ਅੌਂਸ ’ਤੇ ਆ ਗਿਆ। ਉਥੇ ਹੀ ਚਾਂਦੀ ਹਾਜ਼ਰ 0.21 ਡਾਲਰ ਦੀ ਗਿਰਾਵਟ ਨਾਲ 12.03 ਡਾਲਰ ਪ੍ਰਤੀ ਅੌਂਸ ’ਤੇ ਆ ਗਈ।


Harinder Kaur

Content Editor

Related News