ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ''ਤੇ ਪਹੁੰਚਿਆ ਪਾਕਿ ਰੁਪਿਆ
Wednesday, May 22, 2019 - 03:32 PM (IST)

ਨਵੀਂ ਦਿੱਲੀ—ਪਾਕਿਸਤਾਨ ਆਰਥਿਕ ਮਾਮਲੇ 'ਤੇ ਹਾਰਿਆਂ ਨਜ਼ਰ ਆ ਰਿਹਾ ਹੈ। ਪਾਕਿ ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਵੀਰਵਾਰ ਨੂੰ 152.25 ਰੁਪਏ ਪ੍ਰਤੀ ਡਾਲਰ ਦੇ ਤਾਜ਼ਾ ਸਰਵਕਾਲਿਕ ਨਿਮਨ ਪੱਧਰ 'ਤੇ ਪਹੁੰਚ ਗਿਆ ਹੈ ਜਦੋਂਕਿ ਖੁੱਲ੍ਹੇ ਬਾਜ਼ਾਰ 'ਚ ਮੰਗਲਵਾਰ ਨੂੰ ਇਸ 'ਚ 153.50 ਦੇ ਪੱਧਰ 'ਤੇ ਕਾਰੋਬਾਰ ਹੋ ਗਿਆ ਸੀ।
ਮੰਗਲਵਾਰ ਨੂੰ ਲਗਾਤਾਰ ਚੌਥੇ ਕਾਰੋਬਾਰੀ ਦਿਨ ਪਾਕਿਸਤਾਨ ਮੁਦਰਾ ਨੇ ਅਮਰੀਕੀ ਡਾਲਰ ਦੇ ਮੁਕਾਬਲੇ ਆਪਣੇ ਮੁੱਲ ਨੂੰ ਗਵਾਇਆ। ਇਨ੍ਹਾਂ ਚਾਰ ਦਿਨਾਂ 'ਚ ਰੁਪਏ ਨੇ ਅਮਰੀਕੀ ਡਾਲਰ ਦੇ ਮੁਕਾਬਲੇ ਸੱਤ ਫੀਸਦੀ ਜਾਂ 10 ਰੁਪਏ ਤੋਂ ਜ਼ਿਆਦਾ ਗਿਰਾਵਟ ਦਾ ਸਾਹਮਣਾ ਕੀਤਾ ਹੈ। ਸਟੇਟ ਬੈਂਕ ਆਫ ਪਾਕਿਸਤਾਨ ਨੇ ਕਿਹਾ ਕਿ ਉਸ ਦੇ ਵਿਚਾਰ 'ਚ ਵਿਨਿਯਮ ਦਰ 'ਚ ਹਾਲੀਆ ਉਤਾਰ-ਚੜ੍ਹਾਅ ਅਤੀਤ ਦੇ ਸੰਚਿਤ ਅਸੰਤੁਲਨ ਅਤੇ ਸਪਲਾਈ ਅਤੇ ਮਾਰਗ ਪਹਿਲੂ ਦੀਆਂ ਕੁਝ ਭੂਮਿਕਾ ਨੂੰ ਦਰਸਾਉਂਦਾ ਹੈ। ਕੇਂਦਰੀ ਬੈਂਕ ਨੇ ਸੋਮਵਾਰ ਨੂੰ ਜਾਰੀ ਆਪਣੇ ਨਵੀਨਤਮ ਮੌਦਰਿਕ ਨੀਤੀ ਬਿਆਨ 'ਚ ਕਿਹਾ ਕਿ ਵਿਨਿਯਮ ਦਰ ... ਪਿਛਲੇ ਕੁਝ ਦਿਨਾਂ 'ਚ ਦਬਾਅ 'ਚ ਆਈ ਹੈ।
ਉਨ੍ਹਾਂ ਨੇ ਕਿਹਾ ਕਿ ਬੈਂਕ ਸਥਿਤੀ 'ਤੇ ਸਖਤ ਨਿਗਰਾਨੀ ਰੱਖੇਗਾ ਅਤੇ ਉਹ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਕਿਸੇ ਵੀ ਤਰ੍ਹਾਂ ਦੀ ਬੇਕਾਬੂ ਅਸਥਿਰਤਾ ਨੂੰ ਦੂਰ ਕਰਨ ਲਈ ਲੋੜਅਨੁਸਾਰ ਉਪਾਅ ਕਰਨ ਲਈ ਤਿਆਰ ਹੈ।