ਗਲੋਬਲ ਕਾਰਨਾਂ ਕਰਕੇ ਡਿੱਗ ਰਿਹਾ ਰੁਪਿਆ : ਅਰੁਣ ਜੇਤਲੀ

Thursday, Sep 06, 2018 - 03:54 PM (IST)

ਗਲੋਬਲ ਕਾਰਨਾਂ ਕਰਕੇ ਡਿੱਗ ਰਿਹਾ ਰੁਪਿਆ : ਅਰੁਣ ਜੇਤਲੀ

ਨਵੀਂ ਦਿੱਲੀ — ਵਿੱਤ ਮੰਤਰੀ ਅਰੁਣ ਜੇਤਲੀ ਨੇ ਬੁੱਧਵਾਰ ਨੂੰ ਕਿਹਾ ਕਿ ਰੁਪਏ ਦੀ ਗਿਰਾਵਟ 'ਚ ਘਰੇਲੂ ਕਾਰਨਾਂ ਦੀ ਕੋਈ ਭੂਮਿਕਾ ਨਹੀਂ ਹੈ ਅਤੇ ਇਹ ਵਿਸ਼ਵ ਕਾਰਨਾਂ ਕਰਕੇ ਡਿੱਗ ਰਿਹਾ ਹੈ। ਜ਼ਰੂਰਤ ਅਨੁਸਾਰ ਰਿਜ਼ਰਵ ਬੈਂਕ ਕਦਮ ਚੁੱਕੇਗਾ।
 

ਜੇਤਲੀ ਨੇ ਦੇਰ ਰਾਤ ਮੀਡੀਆ ਨੂੰ ਕਿਹਾ ਕਿ ਸਿਰਫ ਭਾਰਤ ਦੀ ਮੁਦਰਾ ਹੀ ਡਾਲਰ ਦੇ ਮੁਕਾਬਲੇ ਕਮਜ਼ੋਰ ਨਹੀਂ ਹੋਈ ਸਗੋਂ ਦੁਨੀਆ ਦੀ ਜ਼ਿਆਦਾਤਰ ਮੁਦਰਾਵਾਂ ਡਾਲਰ ਦੇ ਮੁਕਾਬਲੇ 'ਚ ਕਮਜ਼ੋਰ ਹੋ ਰਹੀਆਂ ਹਨ। ਰੁਪਿਆ ਸਗੋਂ ਦੁਨੀਆ ਦੀ ਹੋਰ ਪ੍ਰਮੁੱਖ ਮੁਦਰਾਵਾਂ ਦੀ ਤੁਲਨਾ 'ਚ ਮਜ਼ਬੂਤ ਹੋਇਆ ਹੈ ਜਾਂ ਸਥਿਰ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੀਆਂ ਨੀਤੀਆਂ ਕਾਰਨ ਉਥੇ ਡਾਲਰ ਦਾ ਵਹਾਅ ਵਧਣ ਕਾਰਨ ਉਸਦੀ ਮੁਦਰਾ ਮਜ਼ਬੂਤ ਹੋਈ ਹੈ। ਇਸ ਦਾ ਅਸਰ ਪੂਰੀ ਦੁਨੀਆ 'ਤੇ ਹੋ ਰਿਹਾ ਹੈ।

 


ਉਨ੍ਹਾਂ ਨੇ ਦੱਸਿਆ ਕਿ ਦੁਨੀਆ ਦੀਆਂ ਚਾਰ ਪ੍ਰਮੁੱਖ ਮੁਦਰਾਵਾਂ ਦੀ ਤੁਲਨਾ ਵਿਚ ਰੁਪਿਆ ਮਜ਼ਬੂਤ ਜਾਂ ਸਥਿਰ ਹੈ। ਉਨ੍ਹਾਂ ਨੇ ਜਲਦੀ ਹੀ ਰੁਪਏ 'ਚ ਸੁਧਾਰ ਹੋਣ ਦੀ ਉਮੀਦ ਜਤਾਉਂਦੇ ਹੋਏ ਕਿਹਾ ਕਿ ਦੁਨੀਆ ਦੀ ਸਭ ਤੋਂ ਤੇਜ਼ ਗਤੀ ਨਾਲ ਵਧਣ ਵਾਲੀ ਅਰਥਵਿਵਸਥਾ ਇਸ ਲਈ ਜਲਦੀ 'ਚ ਕੋਈ ਕਦਮ ਨਹੀਂ ਚੁੱਕ ਸਕਦੀ ਹੈ। ਜ਼ਰੂਰਤ ਪੈਣ 'ਤੇ ਰਿਜ਼ਰਵ ਬੈਂਕ ਲੋੜੀਂਦੇ ਕਦਮ ਚੁੱਕੇਗਾ।

 


Related News