ਰੁਪਿਆ 3 ਪੈਸੇ ਕਮਜ਼ੋਰ ਹੋ ਕੇ 68.91 ''ਤੇ ਖੁੱਲ੍ਹਿਆ
Tuesday, Aug 07, 2018 - 09:26 AM (IST)

ਨਵੀਂ ਦਿੱਲੀ — ਡਾਲਰ ਦੇ ਮੁਕਾਬਲੇ ਰੁਪਏ ਦੀ ਸ਼ੁਰੂਆਤ ਅੱਜ ਕਮਜ਼ੋਰੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 3 ਪੈਸੇ ਕਮਜ਼ੋਰ ਹੋ ਕੇ 68.91 ਦੇ ਪੱਧਰ 'ਤੇ ਖੁੱਲ੍ਹਿਆ ਹੈ। ਡਾਲਰ ਦੇ ਮੁਕਾਬਲੇ ਰੁਪਏ 'ਚ ਕੱਲ੍ਹ ਵੀ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 27 ਪੈਸੇ ਦੀ ਗਿਰਾਵਟ ਨਾਲ 68.88 ਦੇ ਪੱਧਰ 'ਤੇ ਬੰਦ ਹੋਇਆ ਸੀ।