ਰੁਪਏ ''ਚ ਰਿਕਾਰਡ ਗਿਰਾਵਟ,69.47 ''ਤੇ ਖੁੱਲ੍ਹਿਆ
Monday, Aug 13, 2018 - 10:11 AM (IST)

ਨਵੀਂ ਦਿੱਲੀ—ਰੁਪਏ ਨੇ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਛੂਹ ਲਿਆ ਹੈ। ਡਾਲਰ ਦੇ ਮੁਕਾਬਲੇ ਰੁਪਏ ਨੇ ਰਿਕਾਰਡ ਗਿਰਾਵਟ ਦੇ ਨਾਲ ਸ਼ੁਰੂਆਤ ਕੀਤੀ ਹੈ। ਡਾਲਰ ਦੇ ਮੁਕਾਬਲੇ 63 ਪੈਸੇ ਦੀ ਜ਼ੋਰਦਾਰ ਗਿਰਾਵਟ ਦੇ 69.47 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਤੋਂ ਪਹਿਲਾਂ ਡਾਲਰ ਦੇ ਮੁਕਾਬਲੇ ਰੁਪਿਆ 69.12 ਤੱਕ ਟੁੱਟਿਆ ਸੀ। ਉੱਧਰ ਪਿਛਲੇ ਹਫਤੇ ਸ਼ੁੱਕਰਵਾਰ ਦੇ ਕਾਰੋਬਾਰੀ ਪੱਧਰ 'ਤੇ ਰੁਪਿਆ 68.84 ਦੇ ਪੱਧਰ 'ਤੇ ਬੰਦ ਹੋਇਆ ਸੀ।