2,000 ਦੇ ਨੋਟਾਂ ਨੂੰ ਲੈ ਕੇ ਸੋਸ਼ਲ ਮੀਡੀਆ ''ਤੇ ਫੈਲੀ ਅਫਵਾਹ, ਵਿੱਤ ਮੰਤਰੀ ਨੇ ਦਿੱਤਾ ਜਵਾਬ

Wednesday, Aug 21, 2019 - 01:46 PM (IST)

2,000 ਦੇ ਨੋਟਾਂ ਨੂੰ ਲੈ ਕੇ ਸੋਸ਼ਲ ਮੀਡੀਆ ''ਤੇ ਫੈਲੀ ਅਫਵਾਹ, ਵਿੱਤ ਮੰਤਰੀ ਨੇ ਦਿੱਤਾ ਜਵਾਬ

ਨਵੀਂ ਦਿੱਲੀ — 'ਕੀ 2000 ਦੇ ਨੋਟ ਜਲਦੀ ਹੀ ਗੈਰਕਾਨੂੰਨੀ ਹੋ ਜਾਣਗੇ?' ਜਦੋਂ ਵਿੱਤ ਮੰਤਰੀ ਨੇ ਸੀਤਾਰਮਣ ਨੂੰ ਪੱਤਰਕਾਰਾਂ ਨੇ ਇਹ ਸਵਾਲ ਪੁੱਛਿਆ ਤਾਂ ਉਹ ਨਰਾਜ਼ ਨਜ਼ਰ ਆਈ। ਬੀਤੇ ਹਫਤੇ ਗੁਜਰਾਤ ਦੇ ਅਹਿਮਦਾਬਾਦ ਪਹੁੰਚੀ ਸੀਤਾਰਮਣ ਨੇ ਇਨਕਮ ਟੈਕਸ ਅਧਿਕਾਰੀਆਂ, ਕਾਰੋਬਾਰ ਨਾਲ ਜੁੜੇ ਲੋਕਾਂ ਅਤੇ ਮੀਡੀਆ ਨਾਲ ਗੱਲਬਾਤ ਕੀਤੀ। ਮੀਡੀਆ ਨਾਲ ਸਵਾਲ-ਜਵਾਬ ਦੇ ਦੌਰਾਨ ਵਿੱਤ ਮੰਤਰੀ ਅਤੇ ਪੱਤਰਕਾਰਾਂ ਵਿਚਕਾਰ ਤਿੱਖੀ ਬਹਿਸ ਵੀ ਹੋਈ।

ਇਸ ਦੌਰਾਨ ਜਦੋਂ ਉਨ੍ਹਾਂ ਕੋਲੋਂ ਇਨਕਮ ਟੈਕਸ ਵਿਭਾਗ ਵਲੋਂ ਟੈਕਸ ਕਲੈਕਸ਼ਨ ਵਧਾਉਣ ਅਤੇ ਵਪਾਰੀਆਂ ਦੇ ਟੈਕਸ ਕਲੈਕਸ਼ਨ ਨੂੰ ਲੈ ਕੇ ਕਥਿਤ ਤਸ਼ੱਦਦ ਦੇ ਦਾਅਵਿਆਂ 'ਤੇ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਨੇ ਕਿਹਾ ਕਿ 'ਪੱਤਰਕਾਰਾਂ ਨੇ ਇਸ ਮੁੱਦੇ 'ਤੇ ਸਾਰਾ ਕੁਝ ਖੁਦ ਹੀ ਤੈਅ ਕਰ ਲਿਆ ਹੈ।' ਇਸ ਦੇ ਨਾਲ ਹੀ ਜਦੋਂ  ਵਿੱਤ ਮੰਤਰੀ ਕੋਲੋਂ 2000 ਦੇ ਨੋਟਾਂ ਨੂੰ ਗੈਰਕਾਨੂੰਨੀ ਕਰਾਰ ਦਿੱਤੇ ਜਾਣ ਦੀਆਂ ਅਫਵਾਹਾਂ 'ਤੇ ਸਵਾਲ ਕੀਤੇ ਗਏ ਤਾਂ ਉਨ੍ਹਾਂ ਨੇ ਕੋਈ ਸਹੀ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਦੱਸਿਆ ਕਿ 'ਇਹ ਮੇਰੇ ਲਈ ਵੀ ਇਕ ਖਬਰ ਹੈ।'

ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਅਫਵਾਹ ਫੈਲ ਰਹੀ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ 2,000 ਦੇ ਨੋਟਾਂ ਨੂੰ ਬੰਦ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਕਾਰਨ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਦੀ ਛੁੱਟੀ ਵੀ ਕੈਂਸਲ ਕਰ ਦਿੱਤੀ ਗਈ ਹੈ। ਇਨ੍ਹਾਂ ਅਫਵਾਹਾਂ ਦੀ ਲੋਕ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਕਰ ਰਹੇ ਹਨ। ਹਾਲਾਂਕਿ ਰਿਜ਼ਰਵ ਬੈਂਕ ਨੇ ਇਨ੍ਹਾਂ ਅਫਵਾਹਾਂ ਨੂੰ ਝੂਠ ਕਰਾਰ ਦਿੱਤਾ ਹੈ। ਰਿਜ਼ਰਵ ਬੈਂਕ ਨੇ ਆਪਣੇ ਅਧਿਕਾਰਕ ਟੀਵਟ ਹੈਂਡਲ ਦੇ ਜ਼ਰੀਏ ਲੋਕਾਂ ਦੇ ਸ਼ੱਕ ਨੂੰ ਦੂਰ ਕੀਤਾ ਗਿਆ ਹੈ। ਰਿਜ਼ਰਵ ਬੈਂਕ ਨੇ ਟਵੀਟ ਕੀਤਾ, ' ਰਿਜ਼ਰਵ ਬੈਂਕ ਅਧਿਕਾਰੀਆਂ ਦੀ ਛੁੱਟੀ ਨੂੰ ਰੱਦ ਨਹੀਂ ਕੀਤਾ ਗਿਆ ਹੈ। ਇਹ ਸਿਰਫ ਅਫਵਾਹ ਹੈ ਇਸ ਤੋਂ ਜ਼ਿਆਦਾ ਕੁਝ ਨਹੀਂ। ਰਿਜ਼ਰਵ ਬੈਂਕ ਨੇ ਅਜਿਹਾ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਹੈ।


Related News