ਦੇਸ਼ ਭਰ ''ਚ 25,000 ਟਾਵਰ ਲਗਾਉਣ ਦੇ ਲਈ 26,000 ਕਰੋੜ ਰੁਪਏ ਮਨਜ਼ੂਰ

Tuesday, Oct 04, 2022 - 04:06 PM (IST)

ਦੇਸ਼ ਭਰ ''ਚ 25,000 ਟਾਵਰ ਲਗਾਉਣ ਦੇ ਲਈ 26,000 ਕਰੋੜ ਰੁਪਏ ਮਨਜ਼ੂਰ

ਨਵੀਂ ਦਿੱਲੀ- ਸਰਕਾਰ ਨੇ ਅਗਲੇ 500 ਦਿਨਾਂ 'ਚ 25,000 ਮੋਬਾਇਲ ਟਾਵਰ ਲਗਾਉਣ ਲਈ 26,000 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰ ਦਿੱਤੀ ਹੈ। ਦੂਰਸੰਚਾਰ ਮੰਤਰਾਲੇ ਵਲੋਂ ਮੰਗਲਵਾਰ ਨੂੰ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਸ ਪ੍ਰਾਜੈਕਟ ਲਈ ਵਿੱਤੀ ਸਮਰਥਨ 'ਯੂਨੀਵਰਸਲ ਸਰਵਿਸ ਓਬਲੀਗੇਸ਼ਨ ਫੰਡ' ਨਾਲ ਕੀਤਾ ਜਾਵੇਗਾ ਅਤੇ ਭਾਰਤ ਬ੍ਰਾਂਡਬੈਂਡ ਨੈੱਟਵਰਕ ਇਸ ਦਾ ਲਾਗੂ ਕਰੇਗਾ। 
ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੋਮਵਾਰ ਨੂੰ ਸੰਪੰਨ ਰੋਜ਼ਾਨਾ ਦੇ ਸੂਚਨਾ ਤਕਨਾਲੋਜ਼ੀ ਮੰਤਰੀਆਂ ਦੇ ਡਿਜ਼ੀਟਲ ਇੰਡੀਆ ਸੰਮੇਲਨ' 'ਚ ਇਸ ਪ੍ਰਾਜੈਕਟ ਦੀ ਘੋਸ਼ਣਾ ਕੀਤੀ। ਅਧਿਕਾਰਕ ਬਿਆਨ ਮੁਤਾਬਕ ਦੂਰਸੰਚਾਰ ਮੰਤਰੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਡਿਜ਼ੀਟਲ ਇੰਡੀਆ ਦੇ ਲਈ ਸੰਪਰਕ ਸੁਵਿਧਾ ਮੁੱਖ ਹੈ ਅਤੇ ਦੇਸ਼ ਦੇ ਹਰੇਕ ਕੋਨੇ ਤੱਕ ਇਸ ਦੀ ਪਹੁੰਚ ਹੋਣੀ ਚਾਹੀਦੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਗਲੇ 500 ਦਿਨਾਂ 'ਚ 25,000 ਨਵੇਂ ਮੋਬਾਇਲ ਟਾਵਰ ਲਗਾਉਣ ਲਈ 26,000 ਕਰੋੜ ਰੁਪਏ ਦੀ ਰਾਸ਼ੀ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਸ ਸੰਮੇਲਨ 'ਚ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜ਼ੀ ਸੂਬਾ ਮੰਤਰੀ ਰਾਜੀਵ ਚੰਦਰਸ਼ੇਖਰ, ਦੂਰਸੰਚਾਰ ਸੂਬਾ ਮੰਤਰੀ ਦੇਵੂਸਿੰਘ ਚੌਹਾਨ ਅਤੇ 12 ਸੂਬਿਆਂ ਅਤੇ ਕੇਂਦਰਸ਼ਾਸਿਤ ਸੂਬਿਆਂ ਦੇ ਸੂਚਨਾ ਤਕਨਾਲੋਜ਼ੀ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ। 


author

Aarti dhillon

Content Editor

Related News