ਰਾਜਾਂ ਨੂੰ ਟੈਕਸ ਹਿੱਸੇਦਾਰੀ ਦੇ ਰੂਪ ''ਚ 1.18 ਲੱਖ ਕਰੋੜ ਰੁਪਏ ਦੀ ਕਿਸ਼ਤ ਜਾਰੀ
Tuesday, Jun 13, 2023 - 03:08 PM (IST)
ਨਵੀਂ ਦਿੱਲੀ- ਕੇਂਦਰ ਨੇ ਜੂਨ 'ਚ ਰਾਜਾਂ ਨੂੰ ਉਨ੍ਹਾਂ ਦੀ ਹਿੱਸੇਦਾਰੀ ਦੇ ਰੂਪ 'ਚ 1.18 ਲੱਖ ਕਰੋੜ ਰੁਪਏ ਦੀ ਤੀਜੀ ਕਿਸ਼ਤ ਜਾਰੀ ਕਰ ਦਿੱਤੀ ਹੈ। ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ ਜੂਨ, 2023 'ਚ ਰਾਜਾਂ ਨੂੰ ਉਨ੍ਹਾਂ ਦੀ ਨਿਯਮਿਤ ਕਿਸ਼ਤ ਤੋਂ ਇਲਾਵਾ ਇੱਕ ਅਗਾਊਂ ਕਿਸ਼ਤ ਵੀ ਜਾਰੀ ਕੀਤੀ ਗਈ ਹੈ ਤਾਂ ਜਿਸ ਨਾਲ ਉਹ ਆਪਣਾ ਪੂੰਜੀਗਤ ਖਰਚਾ ਵਧਾ ਸਕਣਗੇ, ਵਿਕਾਸ/ਕਲਿਆਣ ਨਾਲ ਸਬੰਧਤ ਖਰਚ ਦਾ ਵਿੱਤਪੋਸ਼ਣ ਕਰ ਸਕਣਗੇ ਅਤੇ ਤਰਜੀਹੀ ਵਾਲੇ ਪ੍ਰੋਜੈਕਟਾਂ/ਸਕੀਮਾਂ ਨੂੰ ਸਰੋਤ ਉਪਲੱਬਧ ਕਰਵਾ ਸਕਣਗੇ।
ਇਹ ਵੀ ਪੜ੍ਹੋ : ਉੱਤਰ ਕੋਰੀਆ 'ਚ ਆਤਮਹੱਤਿਆ ਕਰਨ ਵਾਲਿਆਂ ਦੀ ਲੱਗੀ ਝੜੀ! ਕਿਮ ਜੋਂਗ ਉਨ ਨੇ ਜਾਰੀ ਕੀਤਾ ਤਾਨਾਸ਼ਾਹੀ ਫਰਮਾਨ
ਬਿਆਨ ਮੁਤਾਬਕ, ''ਕੇਂਦਰ ਨੇ ਰਾਜ ਸਰਕਾਰਾਂ ਨੂੰ ਟੈਕਸ ਬਟਵਾਰੇ 'ਚ ਉਨ੍ਹਾਂ ਦੇ ਹਿੱਸੇ ਦੇ ਰੂਪ 'ਚ 1,18,280 ਕਰੋੜ ਰੁਪਏ ਦੀ ਕਿਸ਼ਤ 12 ਜੂਨ ਨੂੰ ਜਾਰੀ ਕਰ ਦਿੱਤੀ ਹੈ। ਆਮ ਤੌਰ 'ਤੇ ਰਾਜਾਂ ਨੂੰ ਉਨ੍ਹਾਂ ਦੇ ਟੈਕਸ ਹਿੱਸੇ ਵਜੋਂ 59,140 ਕਰੋੜ ਰੁਪਏ ਜਾਰੀ ਕੀਤੇ ਜਾਂਦੇ ਹਨ।
ਫਿਲਹਾਲ ਕੇਂਦਰ ਦੁਆਰਾ ਜੁਟਾਏ ਗਏ ਟੈਕਸਾਂ ਦਾ 41 ਫ਼ੀਸਦੀ ਇਕ ਵਿੱਤੀ ਸਾਲ 'ਚ 14 ਕਿਸ਼ਤਾਂ 'ਚ ਰਾਜਾਂ ਨੂੰ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ‘ਬਲੂ ਇਕਾਨਮੀ’ ਦੇ ਆਡਿਟ ਲਈ ਨਵੀਂ ਤਕਨੀਕ ਵਿਕਸਿਤ ਕਰਨ ਦੀ ਲੋੜ : ਕੈਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।