EPFO ਸ਼ੇਅਰਧਾਰਕਾਂ ਨੂੰ 1000 ਰੁਪਏ ਦੀ ਪ੍ਰਤੀ ਮਹੀਨਾ ਪੈਨਸ਼ਨ ਕਾਫੀ ਨਹੀਂ : ਸੰਸਦੀ ਕਮੇਟੀ

Wednesday, Mar 16, 2022 - 02:35 PM (IST)

EPFO ਸ਼ੇਅਰਧਾਰਕਾਂ ਨੂੰ 1000 ਰੁਪਏ ਦੀ ਪ੍ਰਤੀ ਮਹੀਨਾ ਪੈਨਸ਼ਨ ਕਾਫੀ ਨਹੀਂ : ਸੰਸਦੀ ਕਮੇਟੀ

ਨਵੀਂ ਦਿੱਲੀ– ਸੰਸਦ ਦੀ ਇਕ ਕਮੇਟੀ ਨੇ ਕਿਹਾ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਦੀ ਪੈਨਸ਼ਨ ਯੋਜਨਾ ਦੇ ਤਹਿਤ ਸ਼ੇਅਰਧਾਰਕਾਂ ਨੂੰ ਘੱਟੋ-ਘੱਟ ਪ੍ਰਤੀ ਮਹੀਨਾ ਪੈਨਸ਼ਨ ਵਜੋਂ 1000 ਰੁਪਏ ਦੇਣਾ ਬਹੁਤ ਘੱਟ ਹੈ। ਅਜਿਹੇ ’ਚ ਇਹ ਜ਼ਰੂਰੀ ਹੈ ਕਿ ਕਿਰਤ ਮੰਤਰਾਲਾ ਪੈਨਸ਼ਨ ਦੀ ਰਕਮ ਵਧਾਉਣ ਦਾ ਪ੍ਰਸਤਾਵ ਅੱਗੇ ਵਧਾਏ। ਲੇਬਰ ਬਾਰੇ ਸੰਸਦ ਦੀ ਸਥਾਈ ਕਮੇਟੀ ਨੇ ਗ੍ਰੇਟ ਮੰਗ 2022-23 ’ਤੇ ਸੰਸਦ ’ਚ ਪੇਸ਼ ਆਪਣੀ ਰਿਪੋਰਟ ’ਚ ਕਿਹਾ ਕਿ 8 ਸਾਲ ਪਹਿਲਾਂ ਤੈਅ ਕੀਤੀ ਗਈ 1000 ਰੁਪਏ ਦੀ ਪ੍ਰਤੀ ਮਹੀਨਾ ਪੈਨਸ਼ਨ ਹੁਣ ਬਹੁਤ ਘੱਟ ਹੈ। 

ਸੰਸਦੀ ਕਮੇਟੀ ਮੁਤਾਬਕ ਕਿਰਤ ਅਤੇ ਰੁਜ਼ਗਾਰ ਮੰਤਰਾਲਾ ਲਈ ਜ਼ਰੂਰੀ ਹੈ ਕਿ ਉਹ ਉੱਚ-ਅਧਿਕਾਰ ਪ੍ਰਾਪਤ ਨਿਗਰਾਨੀ ਕਮੇਟੀ ਦੀ ਸਿਫਾਰਿਸ਼ ਮੁਤਾਬਕ ਵਿੱਤ ਮੰਤਰਾਲਾ ਤੋਂ ਲੋੜੀਂਦੇ ਬਜਟ ਸਮਰਥਨ ਨੂੰ ਲੈ ਕੇ ਮਾਮਲਾ ਅੱਗੇ ਵਧਾਏ। ਇਸ ਤੋਂ ਇਲਾਵਾ ਈ. ਪੀ. ਐੱਫ. ਓ. ਆਪਣੀਆਂ ਸਾਰੀਆਂ ਪੈਨਸ਼ਨ ਯੋਜਨਾਵਾਂ ਦਾ ਮਾਹਰਾਂ ਰਾਹੀਂ ਮੁਲਾਂਕਣ ਕਰੇ ਤਾਂ ਕਿ ਪ੍ਰਤੀ ਮਹੀਨਾ ਮੈਂਬਰ ਪੈਨਸ਼ਨ ਨੂੰ ਉਚਿੱਤ ਲਿਮਿਟ ਤੱਕ ਵਧਾਇਆ ਜਾ ਸਕੇ।


author

Rakesh

Content Editor

Related News