ਰਾਇਲ ਅਨਫੀਲਡ ਕਰੇਗੀ 800 ਕਰੋੜ ਦਾ ਨਿਵੇਸ਼

Wednesday, Apr 04, 2018 - 10:52 AM (IST)

ਰਾਇਲ ਅਨਫੀਲਡ ਕਰੇਗੀ 800 ਕਰੋੜ ਦਾ ਨਿਵੇਸ਼

ਨਵੀਂ ਦਿੱਲੀ—ਬੁਲੇਟ ਬ੍ਰਾਂਡ ਤੋਂ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਰਾਇਲ ਅਨਫੀਲਡ ਨੇ ਚਾਲੂ ਵਿੱਤੀ ਸਾਲ 'ਚ 800 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਆਇਸ਼ਰ ਮੋਟਰਜ਼ ਲਿਮਿਟ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਿਧਾਰਥ ਲਾਲ ਨੇ ਨਿਵੇਸ਼ ਯੋਜਨਾ ਦਾ ਇਥੇ ਐਲਾਨ ਕਰਦੇ ਹੋਏ ਕਿਹਾ ਕਿ ਰਾਇਲ ਅਨਫੀਲਡ ਦੀ ਮੰਗ ਹਮੇਸ਼ਾ ਸਪਲਾਈ ਤੋਂ ਜ਼ਿਆਦਾ ਰਹੀ ਹੈ ਅਤੇ ਇਸ ਦੇ ਮੱਦੇਨਜ਼ਰ ਨਵੇਂ ਪਲਾਂਟ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। 
ਮੰਗ ਦੀ ਪੂਰਤੀ ਲਈ ਤਾਮਿਲਨਾਡੂ ਦੇ ਵਾਲੱਮ ਵਾਡਗਲ ਪਲਾਂਟ 'ਚ ਦੂਜੇ ਪੜ੍ਹਾਅ ਦਾ ਨਿਰਮਾਣ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਬਾਅਦ ਇਸ ਪਲਾਂਟ ਦੀ ਸਾਲਾਨਾ ਉਤਪਾਦਨ ਸਮਰੱਥਾ ਵਧ ਕੇ 9.50 ਲੱਖ ਮੋਟਰਸਾਈਕਲਾਂ ਦੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਚੇਨਈ ਸਥਿਤੀ ਉਦਯੌਗਿਕ ਕੇਂਦਰ ਦਾ ਨਿਰਮਾਣ ਪੂਰਾ ਕੀਤਾ ਜਾਵੇਗਾ ਅਤੇ ਨਵੇਂ ਉਤਪਾਦਾਂ ਦੇ ਵਿਕਾਸ 'ਤੇ ਨਿਵੇਸ਼ ਕੀਤਾ ਜਾਵੇਗਾ ਤਾਂ ਜੋ ਸੰਸਾਰਿਕ ਪੱਧਰ 'ਤੇ ਉਤਪਾਦਾਂ ਦੀ ਲੜੀ 'ਚ ਵਾਧਾ ਕੀਤਾ ਜਾ ਸਕੇ।
ਦੱਖਣੀ ਪੂਰਬ ਏਸ਼ੀਆ 'ਚ ਵਧਦੀ ਮੰਗ ਦੇ ਮੱਦੇਨਜ਼ਰ ਇੰਡੋਨੇਸ਼ੀਆ ਅਤੇ ਥਾਈਲੈਂਡ 'ਚ ਪੂਰਨ ਅਗਵਾਈ ਵਾਲੀਆਂ ਸਹਾਇਕ ਇਕਾਈਆਂ ਵੀ ਸਥਾਪਿਤ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਲਾਲ ਨੇ ਕਿਹਾ ਕਿ ਰਾਇਲ ਅਨਫੀਲਡ ਨਵੇਂ ਮਾਡਲਾਂ ਜਿਵੇਂ ਥੰਡਰਬਰਡ ਐਕਸ, ਈ ਕਲਾਸਿਕ ਗਨਮੈਟਲ ਗ੍ਰੇਅ ਆਦਿ ਦੇ ਨਵੇਂ ਮਾਡਲ ਉਤਰਨਾ ਜਾਰੀ ਰੱਖੇਗੀ।  


Related News