ਰਾਸ਼ਟਰੀ ਰਾਜਮਾਰਗਾਂ ''ਤੇ ਰੋਬੋਟ ਦਿਖਾਉਣਗੇ ਰਸਤਾ

01/24/2018 12:37:07 PM

ਮੁੰਬਈ— ਜਲਦ ਰਾਸ਼ਟਰੀ ਰਾਜਮਾਰਗ 'ਤੇ ਤੁਹਾਨੂੰ ਰੋਬੋਟ ਮੁਰੰਮਤ ਜਾਂ ਨਿਰਮਾਣ ਸਥਾਨ ਤੋਂ ਬਚਾ ਕੇ ਵਾਹਨ ਲਿਜਾਣ ਦਾ ਹੁਕਮ ਦਿੰਦੇ ਨਜ਼ਰ ਆਉਣਗੇ। ਦਰਅਸਲ ਕੁਝ ਸੜਕ ਨਿਰਮਾਣ ਕੰਪਨੀਆਂ ਰੋਬੋਟ ਦਾ ਇਸਤੇਮਾਲ ਫਲੈਗਮੈਨ ਦੇ ਤੌਰ 'ਤੇ ਕਰ ਰਹੀਆਂ ਹਨ। ਆਉਣ ਵਾਲੇ ਸਮੇਂ 'ਚ ਦੂਜੀਆਂ ਕੰਪਨੀਆਂ ਵੀ ਇਸ ਕੰਮ ਲਈ ਰੋਬੋਟ ਦਾ ਇਸਤੇਮਾਲ ਕਰ ਸਕਦੀਆਂ ਹਨ। ਇਸ ਸਮੇਂ ਘੱਟੋ-ਘੱਟ ਦੋ ਕੰਪਨੀਆਂ ਅਸ਼ੋਕਾ ਬਿਲਡਕਾਨ ਅਤੇ ਆਈ. ਐੱਲ. ਐੱਫ. ਐੱਸ. ਟ੍ਰਾਂਸਪੋਰਟੇਸ਼ਨ ਨੈੱਟਵਰਕਸ (ਆਈ. ਟੀ. ਐੱਨ. ਐੱਲ.) ਆਪਣੇ ਕੁਝ ਸੜਕ ਨਿਰਮਾਣ ਸਥਾਨਾਂ 'ਤੇ ਰੋਬੋਟ ਦਾ ਇਸਤੇਮਾਲ ਕਰ ਰਹੀਆਂ ਹਨ। ਆਈ. ਟੀ. ਐੱਨ. ਐੱਲ. ਅਹਿਮਦਾਬਾਦ-ਮੇਹਸਾਣਾ ਸੜਕ ਪ੍ਰਾਜੈਕਟ, ਵਡੋਦਰਾ-ਹਲੋਲ ਸੜਕ ਪ੍ਰਾਜੈਕਟ, ਜੇਤਪੁਰ-ਰਾਜਕੋਟ ਸੜਕ ਪ੍ਰਾਜੈਕਟ, ਸੀਕਰ-ਬੀਕਾਨੇਰ ਸੜਕ ਆਵਾਜਾਈ ਪ੍ਰਾਜੈਕਟ 'ਤੇ ਇਨ੍ਹਾਂ ਰੋਬੋਟ ਦਾ ਇਸਤੇਮਾਲ ਕਰ ਰਹੀ ਹੈ। 

ਰੋਬੋਟ ਦੇ ਇਸਤੇਮਾਲ ਨਾਲ ਸੜਕ ਨਿਰਮਾਣ ਕੰਪਨੀਆਂ ਆਪਣੀ ਲਾਗਤ ਵੀ ਘੱਟ ਕਰ ਸਕਦੀਆਂ ਹਨ। ਇਸ 'ਚ ਕੋਈ ਦੋ ਰਾਇ ਨਹੀਂ ਹੈ ਕਿ ਫਲੈਗਮੈਨ 'ਤੇ ਆਉਣ ਵਾਲਾ ਖਰਚ ਕੁੱਲ ਕਿਰਤ ਲਾਗਤ ਦਾ ਇਕ ਛੋਟਾ ਹਿੱਸਾ ਹੁੰਦਾ ਹੈ ਪਰ ਰੋਬੋਟ ਦਾ ਇਸਤੇਮਾਲ ਸੜਕ ਨਿਰਮਾਣ 'ਚ ਇਕ ਉੱਚ ਤਕਨੀਕ ਦੇ ਇਸਤੇਮਾਲ ਦੀ ਸ਼ੁਰੂਆਤ ਜ਼ਰੂਰ ਮੰਨੀ ਜਾ ਸਕਦੀ ਹੈ। ਇਕ ਰੋਬੋਟ ਫਲੈਗਮੈਨ 'ਤੇ ਅੰਦਾਜ਼ਨ ਖਰਚ 52,500 ਰੁਪਏ ਹੈ, ਜਿਸ 'ਚ ਜੀ. ਐੱਸ. ਟੀ. ਵੀ ਸ਼ਾਮਲ ਹੈ। ਰੋਬੋਟ ਦੇ ਇਸਤੇਮਾਲ ਨਾਲ ਜਾਨ-ਮਾਲ ਨੁਕਸਾਨ ਅਤੇ ਖਰਚ ਘਟਾਉਣ 'ਚ ਮਦਦ ਮਿਲੇਗੀ।


Related News