ਓਮੀਕ੍ਰੋਨ ਇਨਫੈਕਸ਼ਨ ਵਧਣ ਨਾਲ ਪ੍ਰਭਾਵਿਤ ਹੋ ਸਕਦੀ ਹੈ ਕੌਮਾਂਤਰੀ ਸਪਲਾਈ ਚੇਨ : EEPC ਇੰਡੀਆ

Sunday, Jan 16, 2022 - 12:07 PM (IST)

ਓਮੀਕ੍ਰੋਨ ਇਨਫੈਕਸ਼ਨ ਵਧਣ ਨਾਲ ਪ੍ਰਭਾਵਿਤ ਹੋ ਸਕਦੀ ਹੈ ਕੌਮਾਂਤਰੀ ਸਪਲਾਈ ਚੇਨ : EEPC ਇੰਡੀਆ

ਕੋਲਕਾਤਾ (ਭਾਸ਼ਾ) – ਭਾਰਤੀ ਇੰਜੀਨੀਅਰਿ ਬਰਾਮਦ ਪ੍ਰਮੋਸ਼ਨ ਕੌਂਸਲ (ਈ. ਈ. ਪੀ.ਸੀ. ਇੰਡੀਆ) ਨੇ ਚਿੰਤਾ ਪ੍ਰਗਟਾਈ ਹੈ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਦਾ ਪ੍ਰਕੋਪ ਵਧਣ ਕਾਰਨ ਇਕ ਵਾਰ ਮੁੜ ਕੌਮਾਂਤਰੀ ਸਪਲਾਈ ਚੇਨ ਪ੍ਰਭਾਵਿਤ ਹੋ ਸਕਦੀ ਹੈ, ਜਿਸ ਦਾ ਅਸਰ ਵਪਾਰਕ ਸਰਗਰਮੀਆਂ ’ਚ ਮੰਦੀ ਦੇ ਰੂਪ ’ਚ ਸਾਹਮਣੇ ਆ ਸਕਦਾ ਹੈ। ਇੰਜੀਨੀਅਰਿੰਗ ਸਾਮਾਨ ਦੀ ਬਰਾਮਦ ’ਚ ਦਸੰਬਰ 2021 ਦੌਰਾਨ ਸਾਲਾਨਾ ਆਧਾਰ ’ਤੇ 38 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ ਵਧ ਕੇ 38.4 ਅਰਬ ਡਾਲਰ ’ਤੇ ਪਹੁੰਚ ਗਈ ਹੈ।

ਈ. ਈ. ਪੀ. ਸੀ. ਇੰਡੀਆ ਦੇ ਪ੍ਰਧਾਨ ਮਹੇਸ਼ ਦੇਸਾਈ ਨੇ ਇਕ ਬਿਆਨ ’ਚ ਕਿਹਾ ਕਿ ਲਗਾਤਾਰ ਵਾਧੇ ਤੋਂ ਪਤਾ ਲਗਦਾ ਹੈ ਕਿ ਇਹ ਖੇਤਰ ਕੌਮਾਂਤਰੀ ਵਪਾਰ ’ਚ ਆਪਣੀ ਹਿੱਸੇਦਾਰੀ ਵਧਾਉਣ ਦੇ ਰਾਹ ’ਤੇ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਲਈ ਆਰਡਰ ਚੰਗੇ ਹਨ ਪਰ ਜੇ ਓਮੀਕ੍ਰੋਨ ਕੌਮਾਂਤਰੀ ਸਪਲਾਈ ਚੇਨ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਸਾਨੂੰ ਕੁੱਝ ਸਮੇਂ ਲਈ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸੀਂ ਦੁਨੀਆ ਭਰ ’ਚ ਮਹਾਮਾਰੀ ਦੇ ਪ੍ਰਕੋਪ ਕਾਰਨ ਹਾਲ ਹੀ ਦੇ ਹਫਤਿਆਂ ’ਚ ਅਸਥਿਰਤਾ ਅਤੇ ਅਨਿਸ਼ਚਿਤਤਾ ਦੇ ਕੁੱਝ ਸੰਕੇਤ ਦੇਖੇ ਹਨ ਪਰ ਸਰਕਾਰ ਢੁੱਕਵੇਂ ਨੀਤੀਗਤ ਉਪਾਅ ਰਾਹੀਂ ਵਪਾਰ ਨੂੰ ਰਫਤਾਰ ਦੇ ਸਕਦੀ ਹੈ। ਦੇਸਾਈ ਨੇ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਅਤੇ ਲਾਜਿਸਟਿਕ ਲਾਗਤ ਨੂੰ ਘੱਟ ਕਰਨ ਲਈ ਸਰਕਾਰ ਨੂੰ ਤੁਰੰਤ ਕਾਰਵਾਈ ਦੀ ਅਪੀਲ ਵੀ ਕੀਤੀ।


author

Harinder Kaur

Content Editor

Related News