ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਜੈਫ ਬੋਜੋਸ ਨੇ ਖਰੀਦਿਆ ਆਲੀਸ਼ਾਨ ਘਰ: ਰਿਪੋਰਟ

02/13/2020 1:26:17 PM

ਸੈਨ ਫ੍ਰਾਂਸਿਸਕੋ—ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਐਮਾਜ਼ੋਨ ਦੇ ਮੁਖੀਆ ਜੈਫ ਬੋਜੋਸ ਨੇ ਲਾਸ ਏਜੰਲਸ 'ਚ 16.5 ਕਰੋੜ ਡਾਲਰ (1171.5 ਕਰੋੜ ਰੁਪਏ ਤੋਂ ਜ਼ਿਆਦਾ) ਦਾ ਆਲੀਸ਼ਾਨ ਘਰ ਖਰੀਦਿਆ ਹੈ। ਇਹ ਇਸ ਖੇਤਰ 'ਚ ਸੰਪਤੀ ਦਾ ਨਵਾਂ ਰਿਕਾਰਡ ਹੈ। ਅਮਰੀਕੀ ਅਖਬਾਰ 'ਵਾਲਸਟ੍ਰੀਟ ਜਰਨਲ' ਦੀ ਖਬਰ ਮੁਤਾਬਕ ਬੇਜੋਸ ਨੇ ਇਸ ਆਲੀਸ਼ਾਨ ਘਰ (ਵਾਰਨਰ ਅਸਟੇਟ) ਨੂੰ ਮੀਡੀਆ ਕਾਰੋਬਾਰੀ ਡੇਵਿਡ ਗੇਫੇਨ ਤੋਂ ਖਰੀਦਿਆ ਹੈ।
ਇਸ 'ਚ ਕਿਹਾ ਗਿਆ ਹੈ ਕਿ ਇਹ ਲਾਸ ਏਜੰਲਸ 'ਚ ਕਿਸੇ ਰਿਹਾਇਸ਼ੀ ਸੰਪਤੀ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ ਹੈ। ਇਸ ਤੋਂ ਪਹਿਲਾਂ 2019 'ਚ ਲਾਸ਼ਨ ਮਰਡੋਕ ਨੇ ਬੇਲ-ਏਅਰ ਅਸਟੇਟ ਨੂੰ ਖਰੀਦਣ ਲਈ ਕਰੀਬ 15 ਕਰੋੜ ਡਾਲਰ ਦਾ ਭੁਗਤਾਨ ਕੀਤਾ ਸੀ। ਖਬਰ 'ਚ ਕਿਹਾ ਗਿਆ ਹੈ ਕਿ ਵਰਨਰ ਅਸਟੇਟ ਨਾਂ ਦਾ ਇਹ ਬੰਗਲਾ ਬੇਲਰਲੀ ਹਿਲਸ 'ਚ ਨੌ ਏਕੜ 'ਚ ਫੈਲਿਆ ਹੈ। ਇਸ 'ਚ ਗੈਸਟ ਹਾਊਸ, ਟੈਨਿਸ ਕੋਰਟ ਅਤੇ ਗੋਲਫ ਕੋਰਸ ਸਮੇਤ ਹੋਰ ਚੀਜ਼ਾਂ ਹਨ। ਵਾਰਨਰ ਬਰਦਰਸ ਦੇ ਸਾਬਕਾ ਪ੍ਰਧਾਨ ਜੈਕ ਵਾਰਨਰ ਨੇ ਇਸ ਘਰ ਨੂੰ 1930 'ਚ ਬਣਵਾਇਆ ਸੀ। ਈ-ਕਾਮਰਸ ਖੇਤਰ ਦੀ ਦਿੱਗਜ ਕੰਪਨੀ ਐਮਾਜ਼ੋਨ ਦੇ ਮੁਖੀਆ ਜੈਫ ਬੋਜੋਸ ਦੀ ਸੰਪਤੀ 110 ਅਰਬ ਡਾਲਰ ਤੋਂ ਜ਼ਿਆਦਾ ਮਾਪੀ ਗਈ ਹੈ। ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਮੰਨਿਆ ਜਾਂਦਾ ਹੈ।


Aarti dhillon

Content Editor

Related News