ਨਿਵੇਸ਼ਕਾਂ ਦਾ ਪੈਸਾ ਵਾਪਸ ਕਰੇ ਜੀਵਨ ਸਾਥੀ ਡਰੀਮ ਪ੍ਰਾਜੈਕਟ : ਸੇਬੀ
Thursday, Aug 24, 2017 - 12:45 PM (IST)
ਨਵੀਂ ਦਿੱਲੀ—ਬਾਜ਼ਾਰ ਰੈਗੂਲੇਟਰੀ ਸੇਬੀ ਨੇ ਅੱਜ ਕੋਲਕਾਤਾ ਦੀ ਜੀਵਨ ਸਾਥੀ ਡਰੀਮ ਪ੍ਰਾਜੈਕਟ ਲਿਮਟਿਡ ਜੇ. ਐੱਸ. ਡੀ. ਪੀ. ਐੱਲ. ਅਤੇ ਇਸ ਦੇ ਨਿਦੇਸ਼ਕਾਂ ਤੋਂ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਨੂੰ ਕਿਹਾ।
ਸੇਬੀ ਦਾ ਕਹਿਣਾ ਹੈ ਕਿ ਕੰਪਨੀ ਅਤੇ ਇਸ ਦੇ ਨਿਦੇਸ਼ਕਾਂ ਨੇ ਨਿਵੇਸ਼ਕਾਂ ਤੋਂ ਨਾਜਾਇਜ਼ ਰੂਪ ਨਾਲ ਪੈਸਾ ਜੁਟਾਇਆ। ਸੇਬੀ ਨੇ ਇਸ ਦੇ ਨਾਲ ਹੀ ਇਨ੍ਹਾਂ ਇਕਾਈਆਂ ਨੂੰ ਚਾਰ ਸਾਲ ਲਈ ਪ੍ਰਤੀਬੰਧਿਤ ਕਰ ਦਿੱਤਾ ਹੈ। ਇਨ੍ਹਾਂ ਨੂੰ ਕਿਹਾ ਗਿਆ ਕਿ ਉਹ ਨਿਵੇਸਕਾਂ ਦੀ ਰਾਸ਼ੀ 15 ਫੀਸਦੀ ਸਾਲਾਨਾ ਵਿਆਜ ਨਾਲ ਵਾਪਸ ਕਰਨ। ਸੇਬੀ ਦੀ ਜਾਂਚ 'ਚ ਪਾਇਆ ਗਿਆ ਕਿ ਜੇ. ਐੱਸ. ਡੀ. ਪੀ. ਐੱਲ. ਨੇ 2011-12 ਅਤੇ 2012-13 ਦੇ ਵਿਚਕਾਰ 362 ਨਿਵੇਸ਼ਕਾਂ ਤੋਂ ਛੁੱਟਕਾਰਾ ਦੇਣ ਯੋਗ ਤਰਜ਼ੀਹੀ ਸ਼ੇਅਰਾਂ ਰਾਹੀਂ 38.58 ਕਰੋੜ ਜੁਟਾਏ ।
