ਯਾਤਰੀ ਵਾਹਨਾਂ ਦੀ ਪ੍ਰਕਚੂਨ ਵਿਰੀ ਵਧੀ, ਦੋ ਤੇ ਤਿੰਨ ਪਹੀਆ ਵਾਹਨਾਂ ’ਚ ਗਿਰਾਵਟ ਜਾਰੀ

Thursday, Oct 08, 2020 - 10:57 PM (IST)

ਯਾਤਰੀ ਵਾਹਨਾਂ ਦੀ ਪ੍ਰਕਚੂਨ ਵਿਰੀ ਵਧੀ, ਦੋ ਤੇ ਤਿੰਨ ਪਹੀਆ ਵਾਹਨਾਂ ’ਚ ਗਿਰਾਵਟ ਜਾਰੀ

ਨਵੀਂ ਦਿੱਲੀ– ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਸਤੰਬਰ ’ਚ 9.81 ਫੀਸਦੀ ਵਧੀ ਜਦੋਂ ਕਿ ਵਪਾਰਕ ਵਾਹਨਾਂ ਦੇ ਨਾਲ ਦੋ ਪਹੀਆ ਅਤੇ ਤਿੰਨ ਪਹੀਆ ਵਾਹਨਾਂ ਦੀ ਵਿਕਰੀ ’ਚ ਗਿਰਾਵਟ ਜਾਰੀ ਰਹੀ।

ਆਟੋ ਮੋਬਾਇਲ ਡੀਲਰ ਸੰਗਠਨਾਂ ਦੇ ਮਹਾਸੰਘ (ਫਾਡਾ) ਵਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ ਸਤੰਬਰ ’ਚ ਕੁਲ 1,95,665 ਯਾਤਰੀ ਵਾਹਨ ਵਿਕੇ ਜਦੋਂ ਕਿ ਪਿਛਲੇ ਸਾਲ ਇਸ ਮਹੀਨੇ ’ਚ ਇਹ ਅੰਕੜਾ 1,78,189 ਇਕਾਈ ਰਿਹਾ ਸੀ। ਟਰੈਕਟਰਾਂ ਦੀ ਵਿਕਰੀ ਵੀ 80.39 ਫੀਸਦੀ ਵਧ ਕੇ 38,008 ਇਕਾਈ ’ਤੇ ਪਹੁੰਚ ਗਈ। ਹੋਰ ਸ਼੍ਰੇਣੀਆਂ ’ਚ ਹਾਲਾਂਕਿ ਗਿਰਾਵਟ ਜਾਰੀ ਰਹਿਣ ਨਾਲ ਦੇਸ਼ ’ਚ ਵਾਹਨਾਂ ਦੀ ਕੁਲ ਪ੍ਰਚੂਨ ਵਿਕਰੀ 10.24 ਫੀਸਦੀ ਘੱਟ ਕੇ 13,44,866 ਇਕਾਈ ਰਹਿ ਗਈ। ਤਿੰਨ ਪਹੀਆ ਵਾਹਨਾਂ ਦੀ ਵਿਕਰੀ ’ਚ ਸਭ ਤੋਂ ਵੱਧ 56.86 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਪਿਛਲੇ ਸਾਲ ਸਤੰਬਰ ’ਚ ਜਿਥੇ 58,485 ਵਾਹਨ ਵਿਕੇ ਸਨ, ਉਥੇ ਹੀ ਇਸ ਸਾਲ ਸਤੰਬਰ ’ਚ ਇਹ ਅੰਕੜਾ ਘਟ ਕੇ 24,060 ਇਕਾਈ ’ਤੇ ਆ ਗਿਆ। ਕਮਰਸ਼ੀਅਲ ਵਾਹਨਾਂ ਦੀ ਵਿਕਰੀ 33.65 ਫੀਸਦੀ ਘਟ ਹੋ ਕੇ 39,600 ਰਹਿ ਗਈ। ਦੋ ਪਹੀਆ ਵਾਹਨਾਂ ਦੀ ਵਿਕਰੀ ਦਾ ਅੰਕੜਾ ਵੀ 11,63,918 ਤੋਂ 12.62 ਫੀਸਦੀ ਘਟ ਕੇ 10,16,977 ’ਤੇ ਆ ਗਿਆ।


ਫਾਡਾ ਦੇ ਪ੍ਰਧਾਨ ਵਿੰਕੇਸ਼ ਗੁਲਾਟੀ ਨੇ ਕਿਹਾ ਕਿ ਅਨਲਾਕ ਦੇ ਸਰਕਾਰ ਦੇ ਯਤਨਾਂ ਕਾਰਨ ਮਹੀਨਾ-ਦਰ-ਮਹੀਨਾ ਆਧਾਰ ’ਤੇ ਯਾਤਰੀ ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਅੰਕੜੇ ’ਚ ਸੁਧਾਰ ਹੋਇਆ ਹੈ। ਲਾਕਡਾਊਨ ਤੋਂ ਬਾਅਦ ਤੋਂ ਪਹਿਲੀ ਵਾਰ ਸਾਲ-ਦਰ-ਸਾਲ ਆਧਾਰ ’ਤੇ ਯਾਤਰੀ ਵਾਹਨਾਂ ਦੀ ਵਿਕਰੀ ਵਧੀ ਹੈ। ਛੋਟੀਆਂ ਗੱਡੀਆਂ ਦੀ ਮੰਗ ਵਧੀ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਨਿੱਜੀ ਇਸਤੇਮਾਲ ਲਈ ਗੱਡੀਆਂ ਖਰੀਦ ਰਹੇ ਹਨ। ਗੁਲਾਟੀ ਨੇ ਕਿਹਾ ਕਿ ਟਰੈਕਟਰਾਂ ਦੀ ਵਿਕਰੀ ’ਚ ਤੇਜ਼ੀ ਜਾਰੀ ਹੈ। ਇਸ ਸਾਲ ਹਾੜ੍ਹੀ ਦੀ ਫਸਲ ਚੰਗੀ ਰਹਿਣ ਨਾਲ ਗ੍ਰਾਮੀਣ ਇਲਾਕਿਆਂ ’ਚ ਲੋਕਾਂ ਦੇ ਹੱਥਾਂ ’ਚ ਪੈਸਾ ਹੈ। ਨਾਲ ਹੀ ਸਾਉਣੀ ਦੀ ਚੰਗੀ ਬਿਜਾਈ ਦਾ ਵੀ ਟਰੈਕਟਰਾਂ ਦੀ ਵਧੀ ਹੋਈ ਮੰਗ ’ਚ ਯੋਜਦਾਨ ਹੈ। ਫਾਡਾ ਨੇ ਉਮੀਦ ਜਤਾਈ ਹੈ ਕਿ ਤਿਓਹਾਰੀ ਮੌਸਮ ਕਾਰਣ ਅਕਤੂਬਰ ਅਤੇ ਨਵੰਬਰ ’ਚ ਵਾਹਨਾਂ ਦੀ ਵਿਕਰੀ ਜ਼ੋਰ ਫੜ੍ਹੇਗੀ। ਮੋਰਾਟੋਰੀਅਮ ਦੀ ਮਿਆਦ ਦਾ ਵਿਆਜ਼ ਮਾਫ ਕਰਨ ਨਾਲ ਗਾਹਕਾਂ ’ਚ ਚੰਗਾ ਸੰਦੇਸ਼ ਗਿਆ ਹੈ।


author

Sanjeev

Content Editor

Related News