ਇਸ ਸਾਲ ਤਿਉਹਾਰਾਂ ਦੇ ਸੀਜ਼ਨ ਦੌਰਾਨ ਰਿਕਾਰਡ ''ਤੇ ਪੁੱਜੀ ਮੋਟਰ ਵਾਹਨਾਂ ਦੀ ਪ੍ਰਚੂਨ ਵਿਕਰੀ : FADA
Wednesday, Nov 29, 2023 - 02:46 PM (IST)
ਬਿਜ਼ਨੈੱਸ ਡੈਸਕ : ਭਾਰਤ ਵਿੱਚ ਮਜ਼ਬੂਤ ਮੰਗ ਦੇ ਕਾਰਨ ਇਸ ਸਾਲ ਤਿਉਹਾਰੀ ਸੀਜ਼ਨ ਦੌਰਾਨ ਮੋਟਰ ਵਾਹਨਾਂ ਦੀ ਪ੍ਰਚੂਨ ਵਿਕਰੀ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਹੈ। ਟਰੈਕਟਰਾਂ ਤੋਂ ਇਲਾਵਾ ਸਾਰੇ ਹਿੱਸਿਆਂ ਨੇ ਸਾਲ-ਦਰ-ਸਾਲ ਵਾਧਾ ਦਰਜ ਕੀਤਾ ਹੈ। ਵਾਹਨ ਡੀਲਰ ਦੀ ਸੰਸਥਾ FADA ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਸਾਲ 42 ਦਿਨਾਂ ਦੇ ਤਿਉਹਾਰੀ ਸੀਜ਼ਨ 'ਚ ਕੁੱਲ ਮੋਟਰ ਵਾਹਨਾਂ ਦੀ ਵਿਕਰੀ ਪਿਛਲੇ ਸਾਲ 31,95,213 ਦੇ ਮੁਕਾਬਲੇ 19 ਫ਼ੀਸਦੀ ਵਧ ਕੇ 37,93,584 ਇਕਾਈ ਹੋ ਗਈ।
ਇਹ ਵੀ ਪੜ੍ਹੋ - ਸੋਨੇ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪੁੱਜੀ, ਚਾਂਦੀ 77,000 ਤੋਂ ਪਾਰ
ਤਿਉਹਾਰੀ ਸੀਜ਼ਨ 'ਚ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ, ਜੋ ਨਰਾਤੇ ਦੇ ਪਹਿਲੇ ਦਿਨ ਸ਼ੁਰੂ ਹੋਈ ਅਤੇ ਧਨਤੇਰਸ ਦੇ 15 ਦਿਨਾਂ ਬਾਅਦ ਖ਼ਤਮ ਹੋਈ, ਉਹ ਪਿਛਲੇ ਸਾਲ ਦੀ ਇਸੇ ਮਿਆਦ 'ਚ 4,96,047 ਇਕਾਈਆਂ ਤੋਂ 10 ਫ਼ੀਸਦੀ ਵਧ ਕੇ 5,47,246 ਇਕਾਈ 'ਤੇ ਪਹੁੰਚ ਗਈ। ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (FADA) ਦੇ ਪ੍ਰਧਾਨ ਮਨੀਸ਼ ਰਾਜ ਸਿੰਘਾਨੀਆ ਨੇ ਕਿਹਾ, ''ਨਵਰਾਤਰੀ ਦੌਰਾਨ ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਦੀਵਾਲੀ ਤੱਕ ਸਥਿਤੀ 'ਚ ਸੁਧਾਰ ਹੋਇਆ ਅਤੇ 10 ਫ਼ੀਸਦੀ ਵਾਧਾ ਦਰਜ ਕੀਤਾ।''
ਇਹ ਵੀ ਪੜ੍ਹੋ - ਭਾਰਤਪੇ ਦੇ Ashneer Grover ਖ਼ਿਲਾਫ਼ ਦਿੱਲੀ ਹਾਈਕੋਰਟ ਸਖ਼ਤ, ਲਾਇਆ 2 ਲੱਖ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
ਉਨ੍ਹਾਂ ਨੇ ਕਿਹਾ ਕਿ ਤਿਉਹਾਰੀ ਸੀਜ਼ਨ ਦੌਰਾਨ ਸਪੋਰਟਸ ਯੂਟੀਲਿਟੀ ਵਾਹਨਾਂ ਦੀ ਮੰਗ ਸਭ ਤੋਂ ਵੱਧ ਰਹੀ। ਇਸੇ ਤਰ੍ਹਾਂ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਇਸ ਸਾਲ ਸਾਲਾਨਾ ਆਧਾਰ 'ਤੇ 21 ਫ਼ੀਸਦੀ ਵਧ ਕੇ 28,93,107 ਯੂਨਿਟ ਹੋ ਗਈ, ਜੋ 2022 'ਚ 23,96,665 ਯੂਨਿਟ ਸੀ। ਉਨ੍ਹਾਂ ਨੇ ਕਿਹਾ, ‘‘ਕਈ ਸ਼੍ਰੇਣੀਆਂ ਵਿੱਚ ਰਿਕਾਰਡ ਤੋੜ ਵਿਕਰੀ ਦਰਜ ਕੀਤੀ ਗਈ, ਜਿਸ ਵਿੱਚ ਪੇਂਡੂ ਖੇਤਰਾਂ ਨੇ ਵਿਸ਼ੇਸ਼ ਤੌਰ ’ਤੇ ਦੋਪਹੀਆ ਵਾਹਨਾਂ ਦੀ ਖਰੀਦ ਵਿੱਚ ਵਾਧੇ ਵਿੱਚ ਯੋਗਦਾਨ ਪਾਇਆ।’’ ਇਸ ਸਮੇਂ ਦੌਰਾਨ ਵਪਾਰਕ ਵਾਹਨਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ ਅੱਠ ਫ਼ੀਸਦੀ ਵਧ ਕੇ 1,23,784 ਯੂਨਿਟ ਹੋ ਗਈ।
ਇਹ ਵੀ ਪੜ੍ਹੋ - PNB ਤੇ ਓਰੀਐਂਟਲ ਇੰਸ਼ੋਰੈਂਸ ਨੂੰ ਝਟਕਾ, ਇਸ ਗ਼ਲਤੀ ਕਾਰਨ ਵਿਅਕਤੀ ਨੂੰ ਦੇਣੇ ਪੈਣਗੇ 5.70 ਲੱਖ ਰੁਪਏ
ਤਿੰਨ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਸਮੀਖਿਆ ਅਧੀਨ ਮਿਆਦ 'ਚ 41 ਫ਼ੀਸਦੀ ਵਧ ਕੇ 1,42,875 ਇਕਾਈ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ 1,01,052 ਇਕਾਈ ਸੀ। ਹਾਲਾਂਕਿ, ਟਰੈਕਟਰਾਂ ਦੀ ਵਿਕਰੀ ਪਿਛਲੇ ਸਾਲ ਤਿਉਹਾਰੀ ਮਿਆਦ ਦੇ 86,951 ਯੂਨਿਟ ਤੋਂ ਮਾਮੂਲੀ ਘਟ ਕੇ 86,572 ਯੂਨਿਟ ਰਹਿ ਗਈ। ਸਿੰਘਾਨੀਆ ਨੇ ਕਿਹਾ, ''ਨਰਾਤੇ ਦੌਰਾਨ ਟਰੈਕਟਰਾਂ ਦੀ ਵਿਕਰੀ 'ਚ 8.3 ਫ਼ੀਸਦੀ ਦੀ ਗਿਰਾਵਟ ਆਈ ਸੀ ਪਰ ਇਸ 'ਚ ਕਾਫੀ ਸੁਧਾਰ ਹੋਇਆ ਸੀ ਅਤੇ ਬਾਅਦ 'ਚ ਇਹ 0.5 ਫ਼ੀਸਦੀ ਦੀ ਗਿਰਾਵਟ ਤੱਕ ਸੀਮਤ ਹੋ ਗਿਆ ਸੀ।'' ਇਸ ਸਾਲ ਤਿਉਹਾਰਾਂ ਦਾ ਸੀਜ਼ਨ 15 ਅਕਤੂਬਰ ਨੂੰ ਸ਼ੁਰੂ ਹੋਇਆ ਅਤੇ 25 ਨਵੰਬਰ ਨੂੰ ਖ਼ਤਮ ਹੋਇਆ।
ਇਹ ਵੀ ਪੜ੍ਹੋ - ਸੋਨੇ ਨੂੰ ਲੈ ਕੇ ਆਈ ਵੱਡੀ ਖ਼ਬਰ, 6 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੀਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8