ਖੇਤੀਬਾੜੀ, ਪੇਂਡੂ ਮਜ਼ਦੂਰਾਂ ਲਈ ਪ੍ਰਚੂਨ ਮਹਿੰਗਾਈ ਫਰਵਰੀ ''ਚ ਵਧੀ
Friday, Mar 19, 2021 - 05:50 PM (IST)

ਨਵੀਂ ਦਿੱਲੀ - ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਪ੍ਰਚੂਨ ਮਹਿੰਗਾਈ ਦਰ ਫਰਵਰੀ ਵਿਚ ਕ੍ਰਮਵਾਰ 2.67 ਫ਼ੀਸਦ ਅਤੇ 2.76 ਫ਼ੀਸਦ ਹੋ ਗਈ ਜੋ ਪਿਛਲੇ ਮਹੀਨੇ ਜਨਵਰੀ 2021 ਵਿਚ ਕ੍ਰਮਵਾਰ 2.17 ਅਤੇ 2.35 ਫ਼ੀਸਦ ਸੀ। ਸੀ.ਪੀ.ਆਈ.-ਏ.ਐੱਲ ਅਤੇ ਸੀ.ਪੀ.ਆਈ.-ਆਰ.ਐਲ. ਦੇ ਖੁਰਾਕ ਸੂਚਕਾਂਕ 'ਤੇ ਅਧਾਰਤ ਮਹਿੰਗਾਈ ਦਰ ਫਰਵਰੀ 2021 ਵਿਚ ਕ੍ਰਮਵਾਰ 1.55 ਫ਼ੀਸਦ ਅਤੇ 1.85 ਫ਼ੀਸਦ ਸੀ।
ਇਹ ਵੀ ਪੜ੍ਹੋ : ਇਨ੍ਹਾਂ 7 ਬੈਂਕਾਂ ਦੇ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ, 1 ਅਪ੍ਰੈਲ ਤੋਂ ਹੋਣ ਜਾ ਰਹੇ ਹਨ ਇਹ ਬਦਲਾਅ
ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਲਈ ਆਲ ਇੰਡੀਆ ਖਪਤਕਾਰਾਂ ਦੀ ਕੀਮਤ ਸੂਚਕ ਅੰਕ ਜਨਵਰੀ 2021 ਦੀ ਤੁਲਨਾ ਵਿਚ ਫਰਵਰੀ 2021 ਵਿਚ ਇਕ-ਇਕ ਅੰਕ ਦੀ ਗਿਰਾਵਟ ਦੇ ਨਾਲ ਤੁਲਨਾਤਮਕ ਤੌਰ 'ਤੇ ਕ੍ਰਮਵਾਰ 1037 ਅਤੇ 1044 ਅੰਕ ਰਿਹਾ। ਫਰਵਰੀ 2020 ਵਿਚ ਸੀ.ਪੀ.ਆਈ-ਏ.ਐਲ. 1010 ਅਤੇ ਸੀ.ਪੀ.ਆਈ.-ਆਰ.ਐਲ. 1016 'ਤੇ ਸੀ।
ਇਹ ਵੀ ਪੜ੍ਹੋ : ਸੋਨੂੰ ਸੂਦ 1 ਲੱਖ ਬੇਰੁਜ਼ਗਾਰਾਂ ਨੂੰ ਦੇਣਗੇ ਨੌਕਰੀ, ਨਹੀਂ ਆਵੇਗਾ ਕੋਈ ਖ਼ਰਚਾ, ਇੰਝ ਕਰੋ ਅਪਲਾਈ
ਨੋਟ- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।