Retail Inflation: ਫਰਵਰੀ ਮਹੀਨੇ 5.09 ਫ਼ੀਸਦੀ 'ਤੇ ਸਥਿਰ ਰਹੀ ਪ੍ਰਚੂਨ ਮਹਿੰਗਾਈ ਦਰ, ਜਨਵਰੀ 'ਚ 5.1% ਸੀ

03/12/2024 6:06:01 PM

ਬਿਜ਼ਨੈੱਸ ਡੈਸਕ : ਪ੍ਰਚੂਨ ਮਹਿੰਗਾਈ ਫਰਵਰੀ ਦੇ ਮਹੀਨੇ 5.09 ਫ਼ੀਸਦੀ 'ਤੇ ਪਹੁੰਚ ਗਈ ਸੀ, ਜੋ ਜਨਵਰੀ 'ਚ 5.1 ਫ਼ੀਸਦੀ ਸੀ। ਇਹ ਪਿਛਲੇ ਮਹੀਨੇ ਦੇ ਲਗਭਗ ਬਰਾਬਰ ਹੈ। ਇਸ ਗੱਲ ਦੀ ਜਾਣਕਾਰੀ ਸਰਕਾਰ ਵਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ 'ਚ ਦਿੱਤੀ ਗਈ ਹੈ। ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਆਧਾਰਿਤ ਮਹਿੰਗਾਈ ਜਨਵਰੀ ਵਿੱਚ 5.1 ਫ਼ੀਸਦੀ ਅਤੇ ਫਰਵਰੀ, 2023 ਵਿੱਚ 6.44 ਫ਼ੀਸਦੀ ਰਹੀ ਸੀ। 

ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ

ਦੱਸ ਦੇਈਏ ਕਿ ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ.ਐੱਸ.ਓ.) ਦੇ ਅੰਕੜਿਆਂ ਮੁਤਾਬਕ ਫਰਵਰੀ 'ਚ ਖਾਣ-ਪੀਣ ਦੀਆਂ ਵਸਤਾਂ ਦੀ ਮਹਿੰਗਾਈ ਦਰ 8.66 ਫ਼ੀਸਦੀ ਰਹੀ, ਜੋ ਪਿਛਲੇ ਮਹੀਨੇ ਦੇ 8.3 ਫ਼ੀਸਦੀ ਤੋਂ ਮਾਮੂਲੀ ਜ਼ਿਆਦਾ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੀ ਜ਼ਿੰਮੇਵਾਰੀ ਹੈ ਕਿ ਉਹ ਪ੍ਰਚੂਨ ਮਹਿੰਗਾਈ ਦਰ ਨੂੰ ਦੋ ਫ਼ੀਸਦੀ ਦੇ ਫ਼ਰਕ ਨਾਲ ਚਾਰ ਫ਼ੀਸਦੀ 'ਤੇ ਰੱਖਣ। ਪਿਛਲੇ ਮਹੀਨੇ ਆਪਣੀ ਮੁਦਰਾ ਨੀਤੀ ਸਮੀਖਿਆ ਵਿੱਚ, ਕੇਂਦਰੀ ਬੈਂਕ ਨੇ 2023-24 ਵਿੱਚ ਮਹਿੰਗਾਈ ਦਰ 5.4 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News