ਪ੍ਰਚੂਨ ਕਾਰੋਬਾਰੀਆਂ ਨੇ Amazon, Flipkart ''ਤੇ FDI ਪਾਲਸੀ ਦੀ ਉਲੰਘਣਾ ਦੇ ਦੋਸ਼ ''ਚ ਕਾਰਵਾਈ ਦੀ ਕੀਤੀ ਮੰਗ

12/02/2019 5:50:05 PM

ਨਵੀਂ ਦਿੱਲੀ — ਪ੍ਰਚੂਨ ਵਪਾਰੀਆਂ ਦੇ ਪਲੇਟਫਾਰਮ ਕੰਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਸ(ਕੈਟ) ਨੇ ਐਮਾਜ਼ੋਨ ਅਤੇ ਫਲਿੱਪਕਾਰਟ ਨੂੰ 'ਆਰਥਿਕ ਅੱਤਵਾਦੀ' ਕਰਾਰ ਦਿੱਤਾ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਖਿਲਾਫ ਪ੍ਰਤੱਖ ਵਿਦੇਸ਼ੀ ਨਿਵੇਸ਼(FDI) ਦੇ ਪ੍ਰਬੰਧਾਂ ਦਾ ਉਲੰਘਣ ਕਰਨ ਨੂੰ ਲੈ ਕੇ ਤੁਰੰਤ ਕਾਰਵਾਈ ਕੀਤੀ ਜਾਵੇ।
ਕੈਟ ਨੇ ਐਤਵਾਰ ਨੂੰ ਇਕ ਬਿਆਨ ਵਿਚ ਦੋਸ਼ ਲਗਾਇਆ ਸੀ ਕਿ ਈ-ਕਾਮਰਸ ਕੰਪਨੀਆਂ ਆਪਣੀ ਕੰਪਨੀ ਦੇ ਮੁਲਾਂਕਣ ਨੂੰ ਵਧਾਉਣ ਲਈ ਹਰ ਤਰ੍ਹਾਂ ਦੇ ਤਰੀਕੇ ਅਪਣਾ ਰਹੀਆਂ ਹਨ ਫਿਰ ਭਾਵੇਂ ਇਸ ਨਾਲ ਉਨ੍ਹਾਂ ਨੂੰ ਵੱਡਾ ਨੁਕਸਾਨ ਹੀ ਕਿਉਂ ਨਾ ਸਹਿਣ ਕਰਨਾ ਪਵੇ। ਉਹ ਭਾਰਤ ਦੇ ਛੋਟੇ ਪ੍ਰਚੂਨ ਕਾਰੋਬਾਰੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ। ਇਹ ਕੰਪਨੀਆਂ ਅਸਲ ਵਿਚ 'ਆਰਥਿਕ ਅੱਤਵਾਦੀ' ਹਨ ਅਤੇ ਭਾਰਤ ਨੂੰ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਟੀਚੇ 'ਚ ਰੁਕਾਵਟ ਹਨ। 

ਬਿਆਨ ਵਿਚ ਕਿਹਾ ਗਿਆ ਹੈ ਕਿ ਬੈਂਕ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੁਆਰਾ ਈ-ਕਾਮਰਸ ਪੋਰਟਲ ਤੋਂ ਸਮਾਨ ਦੀ ਖਰੀਦ 'ਤੇ ਕੈਸ਼ ਬੈਕ, ਸਕੀਮਾਂ ਅਤੇ ਕਈ ਤਰ੍ਹਾਂ ਦੀਆਂ ਛੋਟਾਂ ਦੇ ਰਹੀਆਂ ਹਨ। ਕੈਟ ਦਾ ਕਹਿਣਾ ਹੈ ਕਿ ਬ੍ਰਾਂਡ ਅਤੇ ਬੈਂਕਾਂ ਵਲੋਂ ਇਸ ਤਰ੍ਹਾਂ ਦੀਆਂ ਸਾਰੀਆਂ ਸਹੂਲਤਾਂ ਭਾਰਤੀ ਰਿਜ਼ਰਵ ਬੈਂਕ, ਕਾਨੂੰਨ ਅਤੇ ਪਾਲਸੀ ਦੀਆਂ ਵਿਵਸਥਾਵਾਂ ਦੇ ਖਿਲਾਫ ਹਨ। ਇਸ ਦੇ ਉਲਟ ਫਲਿੱਪਕਾਰਟ ਦਾ ਕਹਿਣਾ ਹੈ ਕਿ ਭਾਰਤ ਨੂੰ ਪੰਜ ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਲਈ ਡਿਜੀਟਲ ਵਪਾਰ ਜ਼ਰੂਰੀ ਹੈ।


Related News