ਰਿਜ਼ਰਵ ਬੈਂਕ ਨੇ DCB ਬੈਂਕ ''ਤੇ ਲਗਾਇਆ 22 ਲੱਖ ਰੁਪਏ ਦਾ ਜੁਰਮਾਨਾ

Thursday, Oct 29, 2020 - 05:23 PM (IST)

ਨਵੀਂ ਦਿੱਲੀ (ਭਾਸ਼ਾ) — ਨਿਜੀ ਖੇਤਰ ਦੇ ਡੀ.ਸੀ.ਬੀ. ਬੈਂਕ ਨੇ ਵੀਰਵਾਰ ਨੂੰ ਕਿਹਾ ਕਿ ਰਿਜ਼ਰਵ ਬੈਂਕ ਨੇ ਉਸ 'ਤੇ 22 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਬੈਂਕ ਨੇ ਕਿਹਾ ਕਿ ਇਹ ਜੁਰਮਾਨਾ ਉਸ 'ਤੇ ਵਿੱਤੀ ਉਪਾਦਾਂ ਦੇ ਮਾਰਕੇਟਿੰਗ ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ 'ਚ ਲਗਾਇਆ ਗਿਆ ਹੈ। 
ਡੀ.ਸੀ.ਬੀ. ਬੈਂਕ ਨੇ ਬੀ.ਐਸ.ਈ. ਨੂੰ ਭੇਜੀ ਸੂਚਨਾ ਵਿਚ ਦੱਸਿਆ ਹੈ ਕਿ ਰਿਜਰਵ ਬੈਂਕ ਦੇ 28 ਅਕਤੂਬਰ ਦੇ ਜਾਰੀ ਕੀਤੇ ਗਏ ਆਦੇਸ਼ਾਂ ਵਿਚ ਇਹ ਜੁਰਮਾਨਾ ਲਗਾਇਆ ਹੈ। ਉਸਨੇ ਕਿਹਾ, ਰਿਜਰਵ ਬੈਂਕ ਨੇ .... ' ਬੈਂਕਾਂ ਦੁਆਰਾ ਮਿਊਚੁਅਲ ਫੰਡ ਜਾਂ ਬੀਮਾ ਉਤਪਾਦਾਂ ਦੀ ਮਾਰਕੀਟਿੰਗ ਅਤੇ ਡਿਸਟਰੀਬਿਊਸ਼ਨ ਨੂੰ ਲੈ ਕੇ ਜਾਰੀ ਕੀਤੇ ਸਰਕੂਲਰ 'ਚ ਨਿਰਧਾਰਤ ਕੁਝ ਵਿਸ਼ੇਸ਼ਤਾਵਾਂ ਦੀ ਪਾਲਣਾ ਨਾ ਕਰਨ 'ਤੇ ਬੈਂਕ ਉੱਤੇ 22 ਲੱਖ ਰੁਪਏ ਦੀ ਕੀਮਤ ਦਾ ਜੁਰਮਾਨਾ ਲਗਾਇਆ ਹੈ। ਰਿਜ਼ਰਵ ਬੈਂਕ ਵਲੋਂ ਜਾਰੀ ਉਸ ਸਰਕੂਲਰ 16 ਨਵੰਬਰ 2009 ਨੂੰ ਜਾਰੀ ਕੀਤਾ ਗਿਆ ਸੀ। ਰਿਜ਼ਰਵ ਬੈਂਕ ਨੇ ਆਦੇਸ਼ 'ਚ ਕਿਹਾ ਹੈ ਕਿ ਇਹ ਜੁਰਮਾਨਾ ਬੈਂਕਿੰਗ ਰੈਗੂਲੇਟਰ ਐਕਟ 1949 ਦੇ ਅਧੀਨ ਰਿਜ਼ਰਵ ਬੈਂਕ ਨੂੰ ਦਿੱਤੀਆਂ ਗਈਆਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਲਗਾਇਆ ਗਿਆ ਹੈ।


Harinder Kaur

Content Editor

Related News