ਰਿਜ਼ਰਵ ਬੈਂਕ ਨੇ SBM ਬੈਂਕ ''ਤੇ ਲਗਾਇਆ 3 ਕਰੋੜ ਰੁਪਏ ਦਾ ਜੁਰਮਾਨਾ

10/17/2019 10:42:30 AM

ਮੁੰਬਈ—ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਐੱਸ.ਬੀ.ਐੱਮ. ਬੈਂਕ (ਇੰਡੀਆ) 'ਤੇ 3 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਐੱਸ.ਬੀ.ਐੱਮ. ਬੈਂਕ (ਮਾਰੀਸ਼ਸ) ਵਲੋਂ ਰੈਗੂਲੇਟਰ ਨਿਯਮਾਂ ਦਾ ਅਨੁਪਾਲਨ ਨਹੀਂ ਕਰਨ ਨੂੰ ਲੈ ਕੇ ਲਗਾਇਆ ਗਿਆ ਹੈ। ਐੱਸ.ਬੀ.ਐੱਮ. ਬੈਂਕ (ਇੰਡੀਆ) 'ਚ ਰਲੇਵਾ ਹੋ ਗਿਆ ਹੈ। ਰਿਜ਼ਰਵ ਬੈਂਕ ਨੇ ਇਹ ਜੁਰਮਾਨਾ ਐੱਸ.ਬੀ.ਐੱਮ. ਬੈਂਕ (ਮਾਰੀਸ਼ਸ) ਵਲੋਂ ਕੇਂਦਰੀ ਬੈਂਕ ਵਲੋਂ 'ਸਵਿਫਟ' 'ਸੋਸਾਇਟੀ ਫਾਰ ਵਰਲਡਵਾਈਡ ਇੰਟਰਬੈਂਕ ਫਾਈਨੈਂਸ਼ੀਅਲ ਟੈਲੀਕਮਿਊਨਿਕੇਸ਼) ਸੰਬੰਧਤ ਸੰਚਾਲਨ ਕੰਟਰੋਲ ਅਤੇ ਸਾਈਬਰ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਸਮਾਂਬੰਧ ਲਾਗੂ ਨੂੰ ਲੈ ਕੇ ਜਾਰੀ ਨਿਰਦੇਸ਼ਾਂ ਦੇ ਕੁਝ ਪ੍ਰਬੰਧਾਂ ਦੇ ਉਲੰਘਣ ਨੂੰ ਲੈ ਕੇ ਲਗਾਇਆ ਗਿਆ ਹੈ।


Aarti dhillon

Content Editor

Related News