ਯੂਰੀਆ ''ਤੇ 2020 ਤਕ ਜਾਰੀ ਰਹੇਗੀ ਸਬਸਿਡੀ

Thursday, Mar 15, 2018 - 08:45 AM (IST)

ਯੂਰੀਆ ''ਤੇ 2020 ਤਕ ਜਾਰੀ ਰਹੇਗੀ ਸਬਸਿਡੀ

ਨਵੀਂ ਦਿੱਲੀ— ਸਰਕਾਰ ਨੇ ਯੂਰੀਆ ਸਬਸਿਡੀ 2020 ਤਕ ਦੇਣ ਅਤੇ ਖਾਦ ਸਬਸਿਡੀ ਲਈ ਪ੍ਰਤੱਖ ਲਾਭ ਟਰਾਂਸਫਰ (ਡੀ. ਬੀ. ਟੀ.) ਯੋਜਨਾ ਲਾਗੂ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਖਾਦ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਫਿਲਹਾਲ ਖਾਦ ਕੰਪਨੀਆਂ ਨੂੰ ਦਿੱਤੀ ਜਾਂਦੀ ਹੈ ਪਰ ਇਸ ਸਬਸਿਡੀ ਨੂੰ ਸਿੱਧੇ ਕਿਸਾਨਾਂ ਨੂੰ ਦੇਣ ਲਈ ਦੇਸ਼ ਦੇ ਕੁੱਲ 16 ਜ਼ਿਲ੍ਹਿਆਂ 'ਚ ਇਹ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਦੇ ਸ਼ੁਰੂਆਤੀ ਨਤੀਜੇ ਕਾਫੀ ਚੰਗੇ ਰਹੇ ਹਨ। ਅਜਿਹੇ 'ਚ ਸਰਕਾਰ ਇਸ ਨੂੰ ਪੂਰੇ ਦੇਸ਼ 'ਚ ਲਾਗੂ ਕਰਨ ਦੀ ਸੋਚ ਰਹੀ ਹੈ, ਤਾਂ ਕਿ ਕਿਸਾਨਾਂ ਨੂੰ ਸਬਸਿਡੀ ਸਿੱਧੇ ਬੈਂਕ ਖਾਤੇ 'ਚ ਦਿੱਤੀ ਜਾ ਸਕੇ।

ਯੂਰੀਆ ਸਬਸਿਡੀ 2018-19 'ਚ 45,000 ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਹੈ, ਜਦੋਂ ਕਿ ਇਸ ਸਾਲ ਇਹ 42,748 ਕਰੋੜ ਰੁਪਏ ਰਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ ਕਿਹਾ ਕਿ ਯੂਰੀਆ ਸਬਸਿਡੀ ਯੋਜਨਾ ਜਾਰੀ ਰਹਿਣ ਨਾਲ ਕਿਸਾਨਾਂ ਨੂੰ ਕੰਟਰੋਲ ਮੁੱਲ 'ਤੇ ਲੋੜੀਂਦੀ ਮਾਤਰਾ 'ਚ ਯੂਰੀਆ ਯਕੀਨੀ ਕਰਨ 'ਚ ਮਦਦ ਮਿਲੇਗੀ।


Related News