ਸਰਕਾਰੀ ਦਫ਼ਤਰਾਂ ਤੇ ਸਕੂਲਾਂ-ਕਾਲਜਾਂ ਲਈ ਨਵਾਂ ਫ਼ਰਮਾਨ, ਪ੍ਰਸ਼ਾਸਨ ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ

Thursday, May 07, 2026 - 01:57 PM (IST)

ਸਰਕਾਰੀ ਦਫ਼ਤਰਾਂ ਤੇ ਸਕੂਲਾਂ-ਕਾਲਜਾਂ ਲਈ ਨਵਾਂ ਫ਼ਰਮਾਨ, ਪ੍ਰਸ਼ਾਸਨ ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ

ਚੰਡੀਗੜ੍ਹ (ਸ਼ੀਨਾ) : ਗਰਮੀਆਂ ਦੇ ਮੌਸਮ ਦੌਰਾਨ ਵੱਧਦੀ ਬਿਜਲੀ ਦੀ ਖ਼ਪਤ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਸਾਰੀਆਂ ਏਅਰ-ਕੰਡੀਸ਼ਨਡ ਇਮਾਰਤਾਂ ਲਈ ਆਦਰਸ਼ ਏ. ਸੀ. ਤਾਪਮਾਨ 24-25 ਡਿਗਰੀ ਸੈਲਸੀਅਸ 'ਤੇ ਨਿਰਧਾਰਤ ਕਰਨ ਲਈ ਇੱਕ ਸਲਾਹ ਜਾਰੀ ਕੀਤੀ ਹੈ। ਇਹ ਕਦਮ ਊਰਜਾ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਚੁੱਕਿਆ ਗਿਆ ਹੈ। ਇਹ ਦਿਸ਼ਾ-ਨਿਰਦੇਸ਼ ਬਿਊਰੋ ਆਫ਼ ਐਨਰਜੀ ਐਫੀਸ਼ੀਐਂਸੀ (ਬੀ. ਈ. ਈ.) ਦੇ ਮਿਆਰਾਂ ਦੇ ਅਨੁਸਾਰ ਹਨ। ਵਿਭਾਗ ਦੇ ਅਨੁਸਾਰ ਏ. ਸੀ. ਤਾਪਮਾਨ ਨੂੰ ਹਰ ਇਕ ਡਿਗਰੀ ਵਧਾਉਣ ਨਾਲ ਲਗਭਗ 6 ਫ਼ੀਸਦੀ ਬਿਜਲੀ ਬਚਾਈ ਜਾ ਸਕਦੀ ਹੈ। ਇਸੇ ਤਰ੍ਹਾਂ ਏ. ਸੀ. ਨੂੰ 20-21 ਡਿਗਰੀ ਦੀ ਬਜਾਏ 24-25 ਡਿਗਰੀ 'ਤੇ ਚਲਾਉਣ ਨਾਲ ਲਗਭਗ 24 ਫ਼ੀਸਦੀ ਊਰਜਾ ਬਚਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਤਨਖ਼ਾਹਾਂ ਅਤੇ ਪੈਨਸ਼ਨਾਂ ਨੂੰ ਲੈ ਕੇ ਪਿਆ ਨਵਾਂ ਪੰਗਾ, ਲੱਖਾਂ ਪਰਿਵਾਰ ਹੋ ਰਹੇ ਪ੍ਰਭਾਵਿਤ

ਸਰਕਾਰੀ ਦਫ਼ਤਰਾਂ, ਸਕੂਲਾਂ-ਕਾਲਜਾਂ ਅਤੇ ਹੋਟਲਾਂ ਲਈ ਜਾਰੀ ਹੋਈਆਂ ਹਦਾਇਤਾਂ

ਪ੍ਰਸ਼ਾਸਨ ਨੇ ਸਰਕਾਰੀ ਦਫ਼ਤਰਾਂ, ਸਕੂਲਾਂ, ਕਾਲਜਾਂ, ਹੋਟਲਾਂ, ਮਾਲਾਂ ਅਤੇ ਹੋਰ ਵਪਾਰਕ ਇਮਾਰਤਾਂ ਨੂੰ ਇਸ ਦੀ ਪਾਲਣਾ ਕਰਨ ਲਈ ਕਿਹਾ ਹੈ। ਅਧਿਕਾਰੀਆਂ ਨੂੰ ਆਰਾਮਦਾਇਕ ਵਾਤਾਵਰਣ ਬਣਾਈ ਰੱਖਦੇ ਹੋਏ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ, ਸੂਬਾ ਵਾਸੀਆਂ ਨੂੰ ਪਈ ਵੱਡੀ ਮੁਸੀਬਤ!

ਹਾਲਾਂਕਿ ਹਸਪਤਾਲ, ਆਪਰੇਸ਼ਨ ਥੀਏਟਰ ਅਤੇ ਡੇਟਾ ਸੈਂਟਰ ਵਰਗੀਆਂ ਥਾਵਾਂ ਨੂੰ ਛੋਟ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਬਿਜਲੀ ਦੀ ਮੰਗ ਘੱਟ ਜਾਵੇਗੀ ਅਤੇ ਕਾਰਬਨ ਨਿਕਾਸ ਘੱਟ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e

 


author

Babita

Content Editor

Related News