ਪੰਜਾਬ ''ਚ ਲੱਗੇਗਾ ਲੰਮਾ POWER CUT! ਇਨ੍ਹਾਂ ਇਲਾਕਿਆਂ ''ਚ ਬੰਦ ਰਹੇਗੀ ਬੱਤੀ
Wednesday, May 06, 2026 - 07:18 PM (IST)
ਜਲੰਧਰ (ਵੈੱਬ ਡੈਸਕ): ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ 7 ਮਈ ਨੂੰ ਲੰਮਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਕੁਝ ਇਲਾਕਿਆਂ ਵਿਚ ਸਵੇਰੇ 10 ਵਜੇ ਹੀ ਬਿਜਲੀ ਸਪਲਾਈ ਬੰਦ ਹੋ ਜਾਵੇਗੀ। ਜ਼ਰੂਰੀ ਮੁਰੰਮਤ ਕਾਰਨ ਬਿਜਲੀ ਦੀ ਸਪਲਾਈ 4 ਘੰਟਿਆਂ ਤਕ ਪ੍ਰਭਾਵਿਤ ਰਹਿ ਸਕਦੀ ਹੈ। ਪਾਵਰਕੌਮ ਵੱਲੋਂ ਇਸ ਸਬੰਧੀ ਅਗਾਊਂ ਸੂਚਨਾ ਵੀ ਜਾਰੀ ਕੀਤੀ ਗਈ ਹੈ-
ਨਵਾਂਸ਼ਹਿਰ 'ਚ ਲੱਗੇਗਾ POWER CUT
ਨਵਾਂਸ਼ਹਿਰ (ਤ੍ਰਿਪਾਠੀ)- ਸਹਾਇਕ ਇੰਜੀਨੀਅਰ ਸ਼ਹਿਰੀ ਉਪਮੰਡਲ ਨਵਾਂਸ਼ਹਿਰ ਨੇ ਦੱਸਿਆ ਕਿ 7 ਮਈ ਨੂੰ 66 ਕੇ.ਵੀ. ਸਬ ਸਟੇਸ਼ਨ ਐੱਨ.ਐੱਸ.ਆਰ. ਤੋਂ ਚੱਲਦੇ 11ਕੇ.ਵੀ. ਵਾਲੇ ਮੰਡੀ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ ਜਿਸ ਕਰ ਕੇ ਹੇਠ ਲਿਖੇ ਇਲਾਕੇ ਪ੍ਰਭਾਵਿਤ ਹੋਣਗੇ। ਜਿਵੇਂ ਕਿ ਨਵੀਂ ਆਬਾਦੀ, ਇਬਰਾਹਿਮ ਬਸਤੀ, ਕਰਿਆਮ ਰੋਡ, ਵਾਲਮੀਕਿ ਮੁਹੱਲਾ, ਦਲੀਪ ਨਗਰ, ਸ਼ਿਵ ਕਾਲੋਨੀ, ਖਾਰਾ ਖੂਹ , ਬੱਕਰਖਾਨਾ ਰੋਡ, ਚਰਚ ਕਾਲੋਨੀ, ਮੂਸਾਪੁਰ ਰੋਡ, ਦਾਣਾ ਮੰਡੀ, ਰਵਿਦਾਸ ਨਗਰ ਅਤੇ ਇਸ ਫੀਡਰ ਤੋਂ ਚੱਲਦੇ ਹੋਰ ਇਲਾਕੇ ਆਦਿ ਬੰਦ ਰਹਿਣਗੇ।
ਇਨ੍ਹਾਂ ਇਲਾਕਿਆਂ 'ਚ ਵੀ ਬੰਦ ਰਹੇਗੀ ਬੱਤੀ
ਹਰਿਆਣਾ (ਆਨੰਦ)-ਪੀ. ਐੱਸ. ਪੀ. ਸੀ. ਐੱਲ. ਹਰਿਆਣਾ ਦੇ ਉਪ ਮੰਡਲ ਅਫਸਰ ਇੰਜੀ. ਸਤਪਾਲ ਸਿੰਘ ਨੇ ਦੱਸਿਆ ਕਿ 7 ਮਈ ਦਿਨ ਵੀਰਵਾਰ ਨੂੰ 66 ਕੇ. ਵੀ. ਸਬ-ਸਟੇਸ਼ਨ ਅੱਜੋਵਾਲ ’ਤੇ ਜ਼ਰੂਰੀ ਮੁਰੰਮਤ ਕਰ ਕੇ 11 ਕੇ. ਵੀ. ਨਵਾਂ ਘਰ ਫੀਡਰ, ਬਸੀ ਮਰੂਫ਼ ਫੀਡਰ ਅਤੇ 10 ਨੰਬਰ ਇੰਡਸਟਰੀ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ ਜਿਸ ਨਾਲ ਇਨ੍ਹਾਂ ਫੀਡਰਾਂ ’ਤੇ ਚੱਲਦੇ ਘਰਾਂ , ਦੁਕਾਨਾਂ, ਇੰਡਸਟਰੀ ਅਤੇ ਮੋਟਰਾਂ ਦੀ ਸਪਲਾਈ ਪ੍ਭਾਵਿਤ ਰਹੇਗੀ।
ਖਿਜ਼ਰਪੁਰ ਫੀਡਰ ਤੋਂ ਸਪਲਾਈ ਰਹੇਗੀ ਬੰਦ
ਹਾਜੀਪੁਰ (ਜੋਸ਼ੀ)-ਉਪ-ਮੰਡਲ ਅਫ਼ਸਰ ਪਾਵਰਕਾਮ ਹਾਜੀਪੁਰ ਇੰਜੀਨੀਅਰ ਰੂਪ ਲਾਲ ਨੇ ਦੱਸਿਆ ਹੈ ਕਿ 7 ਮਈ ਨੂੰ ਖਿਜਰਪੁਰ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਪਿੰਡ ਖਿਜਰਪੁਰ, ਸੀਪਰੀਆਂ, ਰੈਲੀ, ਸਿੰਘੋਵਾਲ, ਬੰਬੋਵਾਲ, ਟਿੱਬੀਆਂ ਅਤੇ ਪੜੇਲੀਆਂ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 2 ਵਜੇ ਤੱਕ ਬੰਦ ਰਹੇਗੀ।
