ਰਿਲਾਇੰਸ ਜੀਓ ਨੇ ਵੀ ਰੱਖਿਆ ‘ਮੇਟਾਵਰਸ’ ’ਚ ਕਦਮ, ਇਸ ਕੰਪਨੀ ’ਚ ਨਿਵੇਸ਼ ਕੀਤੇ ਕਰੋੜਾਂ ਰੁਪਏ
Saturday, Feb 05, 2022 - 01:25 PM (IST)
ਗੈਜੇਟ ਡੈਸਕ– ਜੀਓ ਨੇ ਵੀ ਹੁਣ ‘ਮੇਟਾਵਰਸ’ ’ਚ ਕਦਮ ਰੱਖ ਦਿੱਤਾ ਹੈ। ਇਸ ਲਈ ਕੰਪਨੀ ਨੇ 15 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਜੀਓ ਨੇ ਇਕ ਟੈੱਕ ਸਟਾਰਟਪ ਟੀ.ਡਬਲਿਊ.ਓ. (TWO) ’ਚ ਨਿਵੇਸ਼ ਕੀਤਾ ਹੈ। ਇਹ ਨਿਵੇਸ਼ 25 ਫੀਸਦੀ ਇਕਵਿਟੀ ਸਟੇਕ ਲਈ ਕੀਤਾ ਗਿਆ ਹੈ। ਇਸਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਰਿਲਾਇੰਸ ਜੀਓ ਵੀ ਮੇਟਾਵਰਸ, ਏ.ਆਈ. ਅਤੇ ਮਿਕਸਡ ਰਿਆਲਿਟੀ ’ਚ ਦਿਲਚਸਪੀ ਲੈ ਰਹੀ ਹੈ।
ਇਹ ਵੀ ਪੜ੍ਹੋ– Instagram ਨੇ ਭਾਰਤ ’ਚ ਲਾਂਚ ਕੀਤਾ Take a Break ਫੀਚਰ, ਇੰਝ ਕਰਦਾ ਹੈ ਕੰਮ
ਕੀ ਹੈ TWO ਪਲੇਟਫਾਰਮ
ਟੀ.ਡਬਲਿਊ.ਓ. ਇਕ ਆਰਟੀਫੀਸ਼ੀਅਲ ਰਿਆਲਿਟੀ ਕੰਪਨੀ ਹੈ ਜੋ ਇੰਟਰੈਕਟਿਵ ਅਤੇ ਇਮਰਸ਼ਨਲ ਏ.ਆਈ. ਅਨੁਭਵ ਨੂੰ ਬਿਲ ਕਰਨ ’ਤੇ ਫੋਕਸ ਕਰ ਰਹੀ ਹੈ। ਕੰਪਨੀ ਦਾ ਮੰਨਣਾ ਹੈ ਕਿ ਟੈਕਸਟ ਅਤੇ ਵੌਇਸ ਤੋਂ ਬਾਅਦ ਏ.ਆਈ. ਦਾ ਅਗਲਾ ਚੈਪਟਰ ਵੌਇਸ ਅਤੇ ਵੀਡੀਓ ਕਾਲ ਹੈ। ਵੌਇਸ ਕਾਲ ਤੋਂ ਇਲਾਵਾ ਡਿਜੀਟਲ ਹਿਊਮਨ, ਇਮਰਸਿਵ ਸਪੇਸ ਅਤੇ ਲਾਈਫਲਾਈਕ ਗੇਮਿੰਗ ਹੈ। ਟੀ.ਡਬਲਿਊ.ਓ. ਆਪਣੀ ਇੰਟਰੈਕਟਿਵ ਏ.ਆਈ. ਟੈਕਨਾਲੋਜੀ ਪਹਿਲਾਂ ਕੰਪਿਊਟਰ ਲਈ ਲਿਆਉਣਾ ਚਾਹੁੰਦੀ ਹੈ। ਫਿਰ ਇਸਤੋਂ ਬਾਅਦ ਇਹ ਐਂਟਰਟੇਨਮੈਂਟ ਅਤੇ ਗੇਮਿੰਗ ਲਈ ਇਸਨੂੰ ਪੇਸ਼ ਕਰੇਗੀ।
ਇਸਤੋਂ ਇਲਾਵਾ ਇਸਦੀ ਵਰਤੋਂ ਇੰਟਰਪ੍ਰਾਈਜ਼ ਹੱਲ ਜਿਵੇਂ- ਰਿਟੇਲ ਸਰਵਿਸ, ਐਜੁਕੇਸ਼ਨ, ਹੈਲਥ ਅਤੇ ਵੈਲਨੈੱਸ ਲਈ ਵੀ ਕੀਤੀ ਜਾਵੇਗੀ। ਰਿਲਾਇੰਸ ਜੀਓ ਅਤੇ ਟੀ.ਡਬਲਿਊ.ਓ. ਪਲੇਟਫਾਰਮ ਦੇ ਸਾਂਝੇ ਬਿਆਨ ਮੁਤਾਬਕ, ਟੀ.ਡਬਲਿਊ.ਓ. ਜੀਓ ਦੇ ਨਾਲ ਮਿਲਕੇ ਕੰਮ ਕਰੇਗੀ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਹੁਣ ਦੋ ਦਿਨ ਪੁਰਾਣੇ ਮੈਸੇਜ ਵੀ ਕਰ ਸਕੋਗੇ ਡਿਲੀਟ