ਜੀਓ ਨੇ ਅਪ੍ਰੈਲ ''ਚ ਜੋੜੇ 40 ਲੱਖ ਗਾਹਕ

Wednesday, Jun 14, 2017 - 10:41 PM (IST)

ਜੀਓ ਨੇ ਅਪ੍ਰੈਲ ''ਚ ਜੋੜੇ 40 ਲੱਖ ਗਾਹਕ

ਨਵੀਂ ਦਿੱਲੀ — ਰਿਲਾਇੰਸ ਜੀਓ ਇਨਫੋਕਾਮ ਨੇ ਅਪ੍ਰੈਲ 'ਚ 40 ਲੱਖ ਨਵੇਂ ਗਾਹਕ ਬਣਾਏ ਹਨ। ਇਸ ਦੇ ਨਾਲ ਹੀ ਕੰਪਨੀ ਦਾ ਕਸਟਮਰਬੇਸ ਵਧ ਕੇ 11.25 ਕਰੋੜ ਪਹੁੰਚ ਗਿਆ ਹੈ। ਹਾਲਾਂਕਿ ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਇਸ ਕੰਪਨੀ ਨਾਲ ਨਵੇਂ ਗਾਹਕ ਜੁੜਨ ਦੀ ਰਫਤਾਰ 'ਚ ਕਮੀ ਆਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਵਲੋਂ ਜਾਰੀ ਡੇਟਾ ਅਨੁਸਾਰ ਮਾਰਚ 'ਚ ਜੀਓ ਦਾ ਮਾਰਕਿਟ ਸ਼ੇਅਰ 9.29% ਸੀ ਜੋ ਕਿ ਵਧ ਕੇ 9.58% ਹੋ ਗਿਆ ਹੈ। 
ਮਾਰਚ ਦੀ ਤੁਲਨਾ 'ਚ ਅਪ੍ਰੈਲ ਮਹੀਨੇ 'ਚ ਜੀਓ ਨਾਲ ਨਵੇਂ ਗਾਹਕ ਘੱਟ ਜੁੜੇ। ਮਾਰਚ 'ਚ ਇਸ ਟੈਲੀਕਾਮ ਆਪਰੇਟਰ ਨੇ 58.3 ਲੱਖ ਨਵੇਂ ਉਪਭੋਗਤਾ ਬਣਾਏ ਸਨ। ਏਅਰਟੈੱਲ, ਵੋਡਾਫੋਨ ਇੰਡੀਆ ਅਤੇ ਆਈਡੀਆ ਤੋਂ ਬਾਅਦ ਜੀਓ ਦੇਸ਼ ਦਾ ਚੌਥਾ ਸਭ ਤੋਂ ਵੱਡਾ ਟੈਲੀਕਾਮ ਆਪਰੇਟਰ ਬਣ ਗਿਆ ਹੈ। ਅਪ੍ਰੈਲ 'ਚ ਏਅਰਟੈੱਲ ਨੇ 28 ਲੱਖ, ਵੋਡਾਫੋਨ ਨੇ 7.5 ਲੱਖ ਅਤੇ ਆਈਡੀਆ ਨੇ 6.8 ਲੱਖ ਨਵੇਂ ਗਾਹਕ ਜੋੜੇ। ਇਨ੍ਹਾਂ ਤਿੰਨਾਂ ਕੰਪਨੀਆਂ ਦਾ ਮਾਰਕਿਟ ਸ਼ੇਅਰ ਕ੍ਰਮਵਾਰ- 23.54%, 17.86% ਅਤੇ 16.69% 'ਤੇ ਬਰਕਰਾਰ ਹੈ। 
ਟਾਟਾ ਟੈਲੀਸਰਵਿਸੇਜ਼ ਅਤੇ ਟੈਲੀਨਾੱਰ ਦੋਵਾਂ ਆਪਰੇਟਰਾਂ ਨੂੰ ਤਕਰੀਬਨ 10 ਲੱਖ ਗਾਹਕਾਂ ਦਾ ਨੁਕਸਾਨ ਹੋਇਆ ਹੈ, ਉੱਥੇ ਹੀ ਏਅਰਸੈੱਲ ਨੂੰ 3 ਲੱਖ ਗਾਹਕਾਂ ਦਾ ਨੁਕਸਾਨ ਹੋਇਆ ਹੈ। ਟਰਾਈ ਦੇ ਅੰਕੜਿਆਂ ਅਨੁਸਾਰ ਵਾਇਰਲੈੱਸ ਬ੍ਰਾਂਡਬੈਂਡ ਸਰਵਿਸ 'ਚ ਵੀ ਜੀਓ 11.25 ਕਰੋੜ ਉਪਭੋਗਤਾਵਾਂ ਨਾਲ ਚੋਟੀ 'ਤੇ ਹੈ। ਉਸ ਤੋਂ ਬਾਅਦ 5.2 ਕਰੋੜ ਯੂਜ਼ਰਸ ਨਾਲ ਏਅਰਟੈੱਲ ਦੂਸਰੇ, 3.9 ਕਰੋੜ ਯੂਜ਼ਰਸ ਨਾਲ ਵੋਡਾਫੋਨ ਤੀਸਰੇ ਅਤੇ 2.4 ਕਰੋੜ ਯੂਜ਼ਰਸ ਨਾਲ ਆਈਡੀਆ ਚੌਥੇ ਨੰਬਰ 'ਤੇ ਹੈ।


Related News