ਰਿਲਾਇੰਸ ਕਮਿਊਨੀਕੇਸ਼ਨ ਐਂਟਰਪ੍ਰਾਈਸਿਜ਼ ਨੇ ਆਰ.ਕਾਮ ਦੇ 12.50 ਕਰੋੜ ਦੇ ਸ਼ੇਅਰ ਰੱਖੇ ਗਹਿਣੇ

03/24/2019 8:37:51 PM

ਨਵੀਂ ਦਿੱਲੀ—ਰਿਲਾਇੰਸ ਕਮਿਊਨੀਕੇਸ਼ਨ ਐਂਟਰਪ੍ਰਾਈਸਿਜ਼(ਆਰ.ਸੀ.ਈ.) ਨੇ ਰਿਲਾਇੰਸ ਕਮਿਊਨੀਕੇਸ਼ਨ 'ਚ ਆਪਣੀ ਕੁੱਲ ਹਿੱਸੇਦਾਰੀ 'ਚੋਂ 4.52 ਫੀਸਦੀ ਹਿੱਸੇਦਾਰੀ ਇੰਡਸਇੰਡ ਬੈਂਕ ਲਿ. ਕੋਲ ਗਹਿਣੇ ਰੱਖੀ ਹੈ। ਗਹਿਣੇ ਰੱਖੀ ਗਈ ਹਿੱਸੇਦਾਰੀ 12.50 ਕਰੋੜ ਸ਼ੇਅਰ ਦੇ ਬਰਾਬਰ ਹੈ। ਕੰਪਨੀ ਨੇ ਰੈਗੂਲਟੇਰੀ ਸੂਚਨਾ 'ਚ ਕਿਹਾ ਕਿ ਆਰ.ਸੀ.ਈ. ਕੋਲ ਰਿਲਾਇੰਸ ਕਮਿਊਨੀਕੇਸ਼ਨ ( ਆਰ.ਕਾਮ.) ਦੇ 49.06 ਕਰੋੜ ਸ਼ੇਅਰ ਹਨ ਜੋ 17.74 ਫੀਸਦੀ ਹਿੱਸੇਦਾਰੀ ਦੇ ਬਰਾਬਰ ਹੈ। ਇਸ 'ਚੋਂ ਉਸ ਨੇ ਪਹਿਲਾਂ 4.85 ਫੀਸਦੀ ਹਿੱਸੇਦਾਰੀ ਗਹਿਣੇ ਰੱਖੀ ਹੈ। ਇੰਡਸਇੰਡ ਬੈਂਕ 22 ਮਾਰਚ ਨੂੰ ਗਹਿਣੇ ਰੱਖੇ ਗਏ ਸ਼ੇਅਰਾਂ ਨੂੰ ਮਿਲਾ ਕੇ ਆਰ.ਸੀ.ਈ. ਹੁਣ ਤੱਕ 9.37 ਫੀਸਦੀ ਹਿੱਸੇਦਾਰੀ ਭਾਵ 25.90 ਕਰੋੜ ਸ਼ੇਅਰ ਗਹਿਣੇ ਰੱਖ ਚੁੱਕਿਆ ਹੈ।


Karan Kumar

Content Editor

Related News