ਸਰਕਾਰ ਨੇ ਦਿੱਤੀ ਵੱਡੀ ਰਾਹਤ, 31 ਜਨਵਰੀ ਤੱਕ ਮਹਿੰਗੇ ਨਹੀਂ ਹੋਣਗੇ ਗੰਢੇ

Thursday, Dec 17, 2020 - 06:29 PM (IST)

ਸਰਕਾਰ ਨੇ ਦਿੱਤੀ ਵੱਡੀ ਰਾਹਤ, 31 ਜਨਵਰੀ ਤੱਕ ਮਹਿੰਗੇ ਨਹੀਂ ਹੋਣਗੇ ਗੰਢੇ

ਨਵੀਂ ਦਿੱਲੀ- ਸਰਕਾਰ ਨੇ ਗੰਢਿਆਂ ਦੀ ਦਰਾਮਦ ਦੇ ਨਿਯਮਾਂ ਵਿਚ ਦਿੱਤੀ ਢਿੱਲ ਅਗਲੇ ਸਾਲ 31 ਜਨਵਰੀ ਤੱਕ ਵਧਾ ਦਿੱਤੀ ਹੈ। ਗੰਢਿਆਂ ਦੀ ਘਰੇਲੂ ਸਪਲਾਈ ਵਧਾਉਣ ਅਤੇ ਇਸ ਦੀਆਂ ਪ੍ਰਚੂਨ ਕੀਮਤਾਂ 'ਤੇ ਕਾਬੂ ਪਾਉਣ ਦੇ ਮੱਦੇਨਜ਼ਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ। 

ਵੀਰਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ਵਿਚ ਖੇਤੀਬਾੜੀ ਮੰਤਰਾਲਾ ਨੇ ਕਿਹਾ ਕਿ ਬਾਜ਼ਾਰ ਵਿਚ ਗੰਢਿਆਂ ਦੀਆਂ ਉੱਚੀਆਂ ਕੀਮਤਾਂ ਨੂੰ ਲੈ ਕੇ ਆਮ ਲੋਕਾਂ ਵਿਚ ਚਿੰਤਾ ਹੈ। ਇਸ ਦੇ ਮੱਦੇਨਜ਼ਰ ਦਰਾਮਦ ਦੇ ਨਿਯਮਾਂ ਵਿਚ ਢਿੱਲ 31 ਜਨਵਰੀ 2021 ਤੱਕ ਵਧਾਈ ਜਾ ਰਹੀ ਹੈ।

ਹਾਲਾਂਕਿ ਇਹ ਛੋਟ ਕੁਝ ਸ਼ਰਤਾਂ ਦੇ ਨਾਲ ਦਿੱਤੀ ਗਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਅਧਿਕਾਰੀ ਦਰਾਮਦ ਕੀਤੀ ਖੇਪ ਦੀ ਜਾਂਚ ਕਰਨਗੇ ਅਤੇ ਇਸ ਦੇ ਕੀਟਨਾਸ਼ਕ ਮੁਕਤ ਹੋਣ ਨੂੰ ਲੈ ਕੇ ਸੰਤੁਸ਼ਟ ਹੋਣ ਤੋਂ ਬਾਅਦ ਹੀ ਇਸ ਨੂੰ ਜਾਰੀ ਕੀਤਾ ਜਾ ਸਕੇਗਾ। ਮੰਤਰਾਲਾ ਨੇ ਇਹ ਵੀ ਕਿਹਾ ਕਿ ਸ਼ਰਤਾਂ ਤਹਿਤ ਦਰਾਮਦਕਰਤਾ ਤੋਂ ਸਹੁੰ ਪੱਤਰ ਵੀ ਲਿਆ ਜਾਵੇਗਾ ਕਿ ਦਰਾਮਦ ਕੀਤੇ ਗਏ ਗੰਢੇ ਸਿਰਫ ਖਪਤ ਲਈ ਹਨ ਅਤੇ ਇਸ ਦਾ ਟ੍ਰਾਂਸਮਿਸ਼ਨ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਨਿਰੀਖਣ ਦੌਰਾਨ ਗੰਢੇ ਗਲੇ ਸੜੇ ਪਾਏ ਗਏ ਤਾਂ ਸਬੰਧਤ ਕੰਟੇਨਰ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਉਸ ਨੂੰ ਵਾਪਸ ਭੇਜ ਦਿੱਤਾ ਜਾਵੇਗਾ। ਸਰਕਾਰ ਦੇ ਇਸ ਕਦਮ ਨਾਲ ਸਪਲਾਈ ਹੋਰ ਵਧਣ ਦੀ ਉਮੀਦ ਹੈ।


author

Sanjeev

Content Editor

Related News