ਇਰਾਨ ਨੂੰ ਚਾਹ ਨਿਰਯਾਤ ''ਚ ਦਿਖ ਰਹੀ ਤਾਜ਼ਗੀ, ਵਧੀ ਉਮੀਦ

03/25/2019 8:06:40 PM

ਕੋਲਕਾਤਾ— ਯੂਕੋ ਬੈਂਕ ਵਲੋਂ ਰੁਪਇਆ-ਰੀਅਲ ਵਪਾਰ ਸਮਝੌਤਾ ਜਾਰੀ ਰੱਖਣ ਦੀ ਹਰੀ ਝੰਡੀ ਦਿਖਾਏ ਜਾਣ ਤੋਂ ਬਾਅਦ ਭਾਰਤੀ ਚਾਹ ਕੰਪਨੀਆਂ ਨੂੰ ਇਰਾਨ ਦੇ ਨਾਲ ਵਪਾਰ ਦੀ ਉਮੀਦ ਨਜ਼ਰ ਆ ਰਹੀ ਹੈ। ਨਿਰਯਾਤਕਾਂ ਨੂੰ ਉਮੀਦ ਹੈ ਕਿ ਇਸ ਸਾਲ ਇਰਾਨ ਚਾਹ ਬਾਜ਼ਾਰ 'ਚ 'ਚ 15-20 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਵੇਗਾ। 2018 'ਚ ਭਾਰਤ ਦੇ ਇਸ ਦੂਜੇ ਸਭ ਤੋਂ ਮਹੱਤਵਪੂਰਨ ਚਾਹ ਬਾਜ਼ਾਰ ਇਰਾਨ ਨੂੰ ਚਾਹ ਨਿਰਯਾਤ 'ਚ ਮਾਤਰਾ ਦੇ ਹਿਸਾਬ ਤੋਂ ਲਗਭਗ 3.5 ਫੀਸਦੀ ਤੱਕ ਦਾ ਹੀ ਵਾਧਾ ਹੋਵੇਗਾ।
ਹਾਲਾਂਕਿ ਭਾਰਤੀ ਉਤਪਾਦਾਂ ਅਤੇ ਆਪੂਰਤੀਕਰਤਾਵਾਂ ਨੇ ਇਸ ਘੱਟ ਵਾਧੇ ਨੂੰ ਲੈ ਕੇ ਇਹ ਤਰਕ ਦਿੱਤਾ ਕਿ ਇਸ ਪ੍ਰਮੁੱਖ ਤੇਲ ਉਤਪਾਦਕ ਦੇਸ਼ 'ਤੇ ਅਮਰੀਕਾ ਪ੍ਰਤੀਬੰਧਾਂ ਨੂੰ ਦੇਖਦੇ ਹੋਏ ਰੁਪਇਆ-ਰੀਆਲ ਸਮਝੌਤਾ ਜਾਰੀ ਰੱਖਣ ਦੇ ਸੰਬੰਧ 'ਚ ਅਨਿਸ਼ਚਿਤਤਾ ਸੀ। ਇਸ ਦੇ ਨਾਲ ਹੀ ਇਰਾਨ ਦੇ ਰਾਜਕ੍ਰੋਥ 'ਚ ਡਾਲਰ ਦੀ ਕਮੀ ਹੋਣ ਦੀ ਉਮੀਦ ਨਾਲ ਇਸ ਗੱਲ ਨੂੰ ਲੈ ਕੇ ਵੀ ਅਨਿਸਚਿਤਤਾ ਸੀ ਕਿ ਸਾਰਾ ਭੁਗਤਾਨ ਸਮੇ 'ਤੇ ਹੋ ਪਵੇਗਾ ਜਾ ਨਹੀਂ।
ਭਾਰਤੀ ਚਾਹ ਸੰਘ (ਆਈ.ਟੀ.ਏ) ਦੇ ਚੇਅਰਮੈਨ ਵਿਵੇਕ ਗੋਇਨਕਾ ਨੇ ਕਿਹਾ ਕਿ ਹਾਲਾਂਕਿ ਹੁਣ ਸਥਿਤੀ ਸਪੱਸ਼ਟ ਹੈ ਅਤੇ ਭੁਗਤਾਨ ਯੂਕੋ ਬੈਂਕ ਸੰਭਾਲ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਬਾਜ਼ਾਰ ਦੇ ਰੂਪ 'ਚ ਵੀ ਇਸ ਸਾਲ ਇਰਾਨ 'ਚ 15-20 ਫੀਸਦੀ ਦਾ ਵਾਧਾ ਹੋਵੇਗਾ। ਆਈ.ਟੀ.ਏ. ਦੇ ਨਾਲ-ਨਾਲ ਇਰਾਨ ਨੂੰ ਨਿਰਯਾਤ ਕਰਨ ਵਾਲਿਆਂ ਨੇ ਕਿਹਾ ਕਿ 2016-17 ਦੌਰਾਨ ਚਾਹ ਨਿਰਯਾਤ 74 ਫੀਸਦੀ ਤੋਂ ਜ਼ਿਆਦਾ ਵਧ ਕੇ 2.957 ਕਰੋੜ ਕਿਲੋਗ੍ਰਾਮ ਹੋ ਗਿਆ। ਭਾਰਤੀ ਚਾਹ ਬੋਰਡ ਦੇ ਅੰਕੜਿਆਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਭਾਰਤ ਨੂੰ ਇਰਾਨ ਦੇ ਨਾਲ ਵਪਾਰ ਕਰਨ ਲਈ ਅਮਰੀਕਾ ਤੋਂ ਛੂਟ ਮਿਲਣ ਤੋਂ ਬਾਅਦ ਇਸ ਸਾਲ ਜਨਵਰੀ 'ਚ ਇਸ ਦੇਸ਼ ਨੂੰ ਕੀਤੇ ਜਾਣ ਵਾਲਾ ਨਿਰਯਾਤ 109 ਫੀਸਦੀ ਤੋਂ ਵਧ ਕੇ 59 ਲੱਖ ਕਿਲੋਗ੍ਰਾਮ ਹੋ ਗਿਆ।
2011-12 ਦੌਰਾਨ ਅਮਰੀਕਾ ਪ੍ਰਸ਼ਾਸਨ ਵਲੋਂ ਇਰਾਨ 'ਤੇ ਲਗਾਏ ਗਏ ਵਪਾਰ ਪ੍ਰਬੰਦੀ ਤੋਂ ਬਾਅਦ ਭਾਰਤ ਅਤੇ ਇਰਾਨ ਦੀ ਸਰਕਾਰਾਂ ਨੇ ਆਪਣੇ ਵਪਾਰ ਲਈ ਰੁਪਇਆ-ਰੀਅਲ ਭੁਗਤਾਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਤਹਿਤ ਇਰਾਨ ਦੇ ਤੇਲ ਦੀ 45 ਫੀਸਦੀ ਤੱਕ ਦੀ ਖਰੀਦ ਦਾ ਭੁਗਤਾਨ ਰੁਪਏ 'ਚ ਕੀਤਾ ਜਾ ਸਕਦਾ ਸੀ। ਇਸ 'ਚ ਚਾਹ, ਚਾਵਲ, ਦਵਾਈਆਂ ਅਤੇ ਅਜਿਹੀ ਜਿੰਸ ਸ਼ਾਮਲ ਸੀ ਜਿਸ 'ਤੇ ਸੰਯੁਕਤ ਰਾਸ਼ਟਰ ਦਾ ਪ੍ਰਬੰਦ ਨਹੀਂ ਸੀ।
ਭਾਰਤ ਅਤੇ ਇਰਾਨ ਦੇ ਵਿਚਾਲੇ 10.6 ਅਰਬ ਡਾਲਰ ਦੇ ਵਪਾਰ 'ਚ ਪ੍ਰਮੁੱਖ ਰੂਪ ਤੋਂ ਰੂਪ ਤੋਂ ਆਯਾਤ ਕੀਤੇ ਜਾਣ ਵਾਲਾ ਤੇਲ ਸ਼ਾਮਲ ਰਹਿੰਦਾ ਹੈ ਜਿਸ ਦਾ ਯੋਗਦਾਨ ਅਰਬ ਡਾਲਰ ਰਹਿੰਦਾ ਹੈ ਜਿਸ ਦਾ ਯੋਗਦਾਨ 8 ਅਰਬ ਡਾਲਰ ਰਹਿੰਦਾ ਹੈ। ਭਾਰਤ ਇਰਾਨ ਨੂੰ ਮੁੱਖ ਰੂਪ ਤੋਂ ਚਾਹ ਅਤੇ ਬਾਸਮਤੀ ਚਾਵਲ ਦਾ ਨਿਰਯਾਤ ਕਰਦਾ ਹੈ ਜਿਸ ਦਾ ਮੁੱਲ 2.6 ਅਰਬ ਡਾਲਰ ਰਹਿੰਦਾ ਹੈ। ਗੋਇਨਕਾ ਜੋ ਵਾਰੇਨ ਟੀ ਲਿਮਿਟੇਡ ਦੇ ਨਿਰਦੇਸ਼ਕ ਵੀ ਹੈ, ਉਨ੍ਹਾਂ ਨੂੰ ਉਮੀਦ ਹੈ ਕਿ ਇਰਾਮ ਤੋਂ ਭਾਰਤੀ ਚਾਹ, ਵਿਸ਼ੇਸ਼ ਰੂਪ ਤੋ ਪਰੰਪਰਾਗਤ ਕਿਸਮ ਵਾਲੀ ਚਾਹ ਦੀ ਮੰਗ 'ਚ ਵਾਧਾ ਹੋਣ ਨਾਲ ਇਸ ਸਾਲ ਕੀਮਤਾਂ 'ਚ ਘੱਟ ਤੋਂ ਘੱਟ 10 ਫੀਸਦੀ ਤੱਕ ਦਾ ਵਾਧਾ ਹੋਵੇਗਾ।

 


satpal klair

Content Editor

Related News