ਬਾਜ਼ਾਰ ''ਚ 3 ਦਿਨਾਂ ਦੀ ਰਿਕਵਰੀ ਨੂੰ ਲੱਗੀ ਬਰੇਕ, ਸੈਂਸੈਕਸ 400 ਅੰਕ ਡਿੱਗ ਕੇ ਹੋਇਆ ਬੰਦ
Friday, Jan 17, 2025 - 03:49 PM (IST)
ਮੁੰਬਈ - ਦਿਨ ਭਰ ਦੇ ਉਤਰਾਅ-ਚੜ੍ਹਾਅ ਤੋਂ ਬਾਅਦ ਸ਼ੁੱਕਰਵਾਰ (17 ਜਨਵਰੀ) ਨੂੰ ਸ਼ੇਅਰ ਬਾਜ਼ਾਰ 'ਚ ਤਿੰਨ ਦਿਨਾਂ ਦੇ ਵਾਧੇ ਨੂੰ ਬਰੇਕ ਲੱਗਦੀ ਨਜ਼ਰ ਆਈ। ਸੈਂਸੈਕਸ 400 ਅੰਕ ਭਾਵ 0.55 ਫ਼ੀਸਦੀ ਡਿੱਗ ਕੇ 76619 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 16 ਸਟਾਕ ਵਾਧੇ ਨਾਲ ਅਤੇ 14 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਦੂਜੇ ਪਾਸੇ ਨਿਫਟੀ 108.60 ਅੰਕ ਭਾਵ 0.47 ਫ਼ੀਸਦੀ ਡਿੱਗ ਕੇ 23203.20 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ 50 ਦੇ 29 ਸਟਾਕ ਵਾਧੇ ਨਾਲ, 21 ਸਟਾਕ ਗਿਰਾਵਟ ਨਾਲ ਅਤੇ 1 ਸਟਾਕ ਸਥਿਰ ਕਾਰੋਬਾਰ ਕਰਦਾ ਦੇਖਿਆ ਗਿਆ। ਨਿਫਟੀ ਬੈਂਕ ਕਰੀਬ 700 ਅੰਕ ਡਿੱਗ ਕੇ 48550 ਦੇ ਨੇੜੇ ਬੰਦ ਹੋਇਆ ਅਤੇ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਖਰੀਦਦਾਰੀ ਦੇਖਣ ਨੂੰ ਮਿਲੀ। ਨਿਫਟੀ ਮਿਡਕੈਪ 100 242 ਅੰਕ ਵਧ ਕੇ 54720 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਦਾ ਸਮਾਲਕੈਪ 100 49 ਅੰਕ ਵਧ ਕੇ 17691 'ਤੇ ਬੰਦ ਹੋਇਆ।
ਅੱਜ ਐਫਐਮਸੀਜੀ ਅਤੇ ਫਾਰਮਾ ਸ਼ੇਅਰਾਂ ਵਿੱਚ ਵਾਧਾ ਦਰਜ ਕੀਤਾ ਗਿਆ। ਆਇਲ ਐਂਡ ਗੈਸ, ਰੀਅਲਟੀ, ਮੈਟਲ ਵੀ ਵਧੇ। ਸਭ ਤੋਂ ਜ਼ਿਆਦਾ ਗਿਰਾਵਟ ਆਈਟੀ ਅਤੇ ਪ੍ਰਾਈਵੇਟ ਬੈਂਕ ਸ਼ੇਅਰਾਂ 'ਚ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ NBFC ਸਟਾਕ ਵੀ ਵੱਡੇ ਘਾਟੇ ਨਾਲ ਬੰਦ ਹੋਏ।
ਨਿਫਟੀ 'ਤੇ ਬੀਪੀਸੀਐਲ, ਰਿਲਾਇੰਸ, ਕੋਲ ਇੰਡੀਆ, ਹਿੰਡਾਲਕੋ, ਨੇਸਲੇ ਇੰਡੀਆ ਸਭ ਤੋਂ ਵੱਧ ਲਾਭਕਾਰੀ ਸਨ। ਜਦੋਂ ਕਿ ਇੰਫੋਸਿਸ, ਐਕਸਿਸ ਬੈਂਕ, ਸ਼੍ਰੀਰਾਮ ਫਾਈਨਾਂਸ, ਕੋਟਕ ਬੈਂਕ, ਵਿਪਰੋ ਸਭ ਤੋਂ ਵੱਧ ਘਾਟੇ ਵਾਲੇ ਸਨ। ਰੇਲਵੇ ਦੇ ਸ਼ੇਅਰਾਂ 'ਚ ਵਾਧਾ ਦਰਜ ਕੀਤਾ ਗਿਆ। RVNL 4%, TITAGARH 3%, IRFC 2% ਅਤੇ RITES 1% ਦੇ ਵਾਧੇ ਨਾਲ ਬੰਦ ਹੋਇਆ।
ਸ਼ੁਰੂਆਤ ਵਿੱਚ, ਸੈਂਸੈਕਸ ਪਿਛਲੇ ਬੰਦ ਦੇ ਮੁਕਾਬਲੇ 27 ਅੰਕ ਵੱਧ ਕੇ 77,069 'ਤੇ ਖੁੱਲ੍ਹਿਆ, ਪਰ ਫਿਰ ਗਿਰਾਵਟ ਦਰਜ ਕੀਤੀ ਗਈ। ਨਿਫਟੀ 34 ਅੰਕ ਡਿੱਗ ਕੇ 23,277 'ਤੇ ਖੁੱਲ੍ਹਿਆ। ਬੈਂਕ ਨਿਫਟੀ 319 ਰੁਪਏ ਡਿੱਗ ਕੇ 48,959 'ਤੇ ਖੁੱਲ੍ਹਿਆ।
ਅੱਜ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਹੋਇਆ
ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.84 ਫੀਸਦੀ ਅਤੇ ਕੋਰੀਆ ਦਾ ਕੋਸਪੀ 0.25 ਫੀਸਦੀ ਡਿੱਗਾ ਹੈ। ਇਸ ਦੇ ਨਾਲ ਹੀ ਚੀਨ ਦੇ ਸ਼ੰਘਾਈ ਕੰਪੋਜ਼ਿਟ ਇੰਡੈਕਸ 'ਚ 0.40 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਐਨਐਸਈ ਦੇ ਅੰਕੜਿਆਂ ਅਨੁਸਾਰ 16 ਜਨਵਰੀ ਨੂੰ ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਨੇ 4,341 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੌਰਾਨ ਘਰੇਲੂ ਨਿਵੇਸ਼ਕਾਂ (DIIs) ਨੇ 2,928 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
16 ਜਨਵਰੀ ਨੂੰ ਅਮਰੀਕਾ ਦਾ ਡਾਓ ਜੋਂਸ 0.16 ਫੀਸਦੀ ਦੀ ਗਿਰਾਵਟ ਨਾਲ 43,153 'ਤੇ ਬੰਦ ਹੋਇਆ ਸੀ। S&P 500 ਇੰਡੈਕਸ 0.21% ਡਿੱਗ ਕੇ 5,937 'ਤੇ ਆ ਗਿਆ। Nasdaq ਸੂਚਕਾਂਕ ਵਿੱਚ 0.89% ਦੀ ਗਿਰਾਵਟ ਰਹੀ।
ਬੀਤੇ ਦਿਨ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ
ਇਸ ਤੋਂ ਪਹਿਲਾਂ ਕੱਲ੍ਹ ਯਾਨੀ 16 ਜਨਵਰੀ ਨੂੰ ਸੈਂਸੈਕਸ 318 ਅੰਕਾਂ ਦੇ ਵਾਧੇ ਨਾਲ 77,042 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ ਵੀ 98 ਅੰਕ ਚੜ੍ਹ ਕੇ 23,311 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਬੀਐਸਈ ਸਮਾਲ ਕੈਪ 735 ਅੰਕਾਂ ਦੇ ਵਾਧੇ ਨਾਲ 52,308 ਦੇ ਪੱਧਰ 'ਤੇ ਬੰਦ ਹੋਇਆ।