ਭਾਰੀ ਗਿਰਾਵਟ ਨਾਲ ਹਫਤੇ ਦੀ ਸ਼ੁਰੂਆਤ : ਸੈਂਸੈਕਸ 800 ਅੰਕ ਡਿੱਗ ਕੇ ਖੁੱਲ੍ਹਿਆ, ਨਿਫਟੀ 23,200 ਤੋਂ ਹੇਠਾਂ ਖਿਸਕਿਆ

Monday, Jan 13, 2025 - 10:15 AM (IST)

ਭਾਰੀ ਗਿਰਾਵਟ ਨਾਲ ਹਫਤੇ ਦੀ ਸ਼ੁਰੂਆਤ : ਸੈਂਸੈਕਸ 800 ਅੰਕ ਡਿੱਗ ਕੇ ਖੁੱਲ੍ਹਿਆ, ਨਿਫਟੀ 23,200 ਤੋਂ ਹੇਠਾਂ ਖਿਸਕਿਆ

ਮੁੰਬਈ - ਸੋਮਵਾਰ (13 ਜਨਵਰੀ) ਨੂੰ ਘਰੇਲੂ ਸ਼ੇਅਰ ਬਾਜ਼ਾਰ 'ਚ ਕਾਰੋਬਾਰੀ ਹਫਤੇ ਦੀ ਸ਼ੁਰੂਆਤ ਭਾਰੀ ਗਿਰਾਵਟ ਨਾਲ ਹੋਈ ਹੈ। ਸੈਂਸੈਕਸ ਕਰੀਬ 800 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ। ਨਿਫਟੀ ਵੀ 225 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ। ਬੈਂਕ ਨਿਫਟੀ 'ਚ 460 ਅੰਕ ਦੀ ਗਿਰਾਵਟ ਦਰਜ ਕੀਤੀ ਗਈ ਸੀ। ਮਿਡਕੈਪ ਇੰਡੈਕਸ 'ਚ 800 ਅੰਕ ਦੀ ਗਿਰਾਵਟ ਦਰਜ ਕੀਤੀ ਗਈ ਸੀ। ਪਿਛਲੇ ਬੰਦ ਦੇ ਮੁਕਾਬਲੇ ਸੈਂਸੈਕਸ ਸ਼ੁਰੂਆਤ 'ਚ 749 ਅੰਕ ਡਿੱਗ ਕੇ 76,629 'ਤੇ ਖੁੱਲ੍ਹਿਆ। ਨਿਫਟੀ 236 ਅੰਕ ਡਿੱਗ ਕੇ 23,195 'ਤੇ ਖੁੱਲ੍ਹਿਆ। ਬੈਂਕ ਨਿਫਟੀ 470 ਅੰਕ ਘੱਟ ਕੇ 48,264 'ਤੇ ਖੁੱਲ੍ਹਿਆ ਅਤੇ ਮੁਦਰਾ ਬਾਜ਼ਾਰ 'ਚ ਰੁਪਿਆ 24 ਪੈਸੇ ਕਮਜ਼ੋਰ ਹੋ ਕੇ ਖੁੱਲ੍ਹਿਆ, ਜੋ ਕਿ ਇਸ ਦਾ ਨਵਾਂ ਰਿਕਾਰਡ ਨੀਵਾਂ ਪੱਧਰ ਹੈ।

ਸਾਰੇ ਨਿਫਟੀ ਸੂਚਕਾਂਕ ਲਾਲ ਨਿਸ਼ਾਨ 'ਚ ਸਨ। ਸਭ ਤੋਂ ਜ਼ਿਆਦਾ ਗਿਰਾਵਟ ਰੀਅਲਟੀ ਸ਼ੇਅਰਾਂ 'ਚ ਰਹੀ। ਮੈਟਲ, ਪੀਐੱਸਯੂ ਬੈਂਕ, ਆਟੋ, ਕੰਜ਼ਿਊਮਰ ਡਿਊਰੇਬਲਸ ਵੀ ਵੱਡੀ ਗਿਰਾਵਟ 'ਚ ਰਹੇ।

ਨਿਫਟੀ 'ਤੇ, ਇੰਡਸਇੰਡ ਬੈਂਕ ਅਤੇ ਐਕਸਿਸ ਬੈਂਕ ਨੂੰ ਛੱਡ ਕੇ ਬਾਕੀ ਸਾਰੇ ਸਟਾਕ ਗਿਰਾਵਟ 'ਚ ਸਨ। ਬੀਪੀਸੀਐਲ, ਪਾਵਰ ਗਰਿੱਡ, ਅਪੋਲੋ ਹਸਪਤਾਲ, ਐਮਐਮ, ਬੀਈਐਲ ਵਰਗੇ ਸ਼ੇਅਰ ਚੋਟੀ ਦੇ ਘਾਟੇ ਵਾਲੇ ਸਨ। ਟੀਸੀਐਸ ਵੀ ਇੰਡਸਇੰਡ, ਐਕਸਿਸ ਬੈਂਕ ਦੇ ਨਾਲ ਬੀਐਸਈ ਸੈਂਸੈਕਸ 'ਤੇ ਹਰੇ ਰੰਗ ਵਿੱਚ ਸੀ। ਪਰ ਸਭ ਤੋਂ ਜ਼ਿਆਦਾ ਗਿਰਾਵਟ ਏਸ਼ੀਅਨ ਪੇਂਟ, ਟਾਟਾ ਸਟੀਲ, ਬਜਾਜ ਫਾਈਨਾਂਸ, ਅਡਾਨੀ ਪੋਰਟਸ, ਐੱਚ.ਡੀ.ਐੱਫ.ਸੀ. ਬੈਂਕ 'ਚ ਰਹੀ।


author

Harinder Kaur

Content Editor

Related News