ਸ਼ੇਅਰ ਬਾਜ਼ਾਰ ''ਚ ਭੂਚਾਲ, ਸੈਂਸੈਕਸ 900 ਤੋਂ ਜ਼ਿਆਦਾ ਅੰਕ ਡਿੱਗਿਆ, ਨਿਫਟੀ 23,117 ਦੇ ਨੇੜੇ
Monday, Jan 13, 2025 - 02:49 PM (IST)
ਮੁੰਬਈ — ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ (13 ਜਨਵਰੀ) ਨੂੰ ਸੈਂਸੈਕਸ 'ਚ ਕਰੀਬ 929 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਹ 76,449 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਵੀ 300 ਤੋਂ ਜ਼ਿਆਦਾ ਅੰਕ ਡਿੱਗ ਕੇ 23,117 'ਤੇ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਨੂੰ ਮਿਲਣਗੀਆਂ ਇਕੱਠੀਆਂ 42 ਦਿਨਾਂ ਦੀਆਂ ਛੁੱਟੀਆਂ
ਸੈਂਸੈਕਸ ਦੇ 30 ਸਟਾਕਾਂ 'ਚੋਂ 5 ਵਧ ਰਹੇ ਹਨ ਜਦਕਿ ਬਾਕੀ 25 'ਚ ਗਿਰਾਵਟ ਆ ਰਹੀ ਹੈ। ਇਸ ਦੇ ਨਾਲ ਹੀ ਨਿਫਟੀ ਦੇ 50 ਸਟਾਕਾਂ 'ਚੋਂ 6 ਵਧ ਰਹੇ ਹਨ ਅਤੇ 44 ਡਿੱਗ ਰਹੇ ਹਨ। NSE ਸੈਕਟਰਲ ਇੰਡੈਕਸ ਨਿਫਟੀ ਰਿਐਲਟੀ 5.49% ਹੇਠਾਂ ਹੈ। ਇਸ ਤੋਂ ਇਲਾਵਾ ਕੰਜ਼ਿਊਮਰ ਡਿਊਰੇਬਲਸ 'ਚ 3.60 ਫੀਸਦੀ, ਮੀਡੀਆ 'ਚ 3.21 ਫੀਸਦੀ, ਮੈਟਲ 'ਚ 2.52 ਫੀਸਦੀ ਅਤੇ ਨਿਫਟੀ ਆਟੋ 'ਚ 1.99 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : HDFC ਬੈਂਕ ਦੇ ਖ਼ਾਤਾਧਾਰਕਾਂ ਲਈ ਖ਼ਾਸ ਖ਼ਬਰ, ਬੈਂਕ ਨੇ FD 'ਤੇ ਵਿਆਜ ਦਰਾਂ 'ਚ ਕੀਤਾ ਬਦਲਾਅ
ਗਲੋਬਲ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ
ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ (10 ਜਨਵਰੀ) ਨੂੰ ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 1.05 ਫੀਸਦੀ ਤੱਕ ਡਿੱਗ ਗਿਆ। ਉਸੇ ਸਮੇਂ, ਕੋਰੀਆ ਦਾ ਕੋਸਪੀ ਅੱਜ 1.21% ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ, ਚੀਨ ਦੇ ਸ਼ੰਘਾਈ ਕੰਪੋਜ਼ਿਟ ਇੰਡੈਕਸ ਵਿੱਚ ਵੀ ਅੱਜ 0.45% ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਐਨਐਸਈ ਦੇ ਅੰਕੜਿਆਂ ਅਨੁਸਾਰ 10 ਜਨਵਰੀ ਨੂੰ ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਨੇ 2,254.68 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੌਰਾਨ ਘਰੇਲੂ ਨਿਵੇਸ਼ਕਾਂ (DIIs) ਨੇ 3,961.92 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
10 ਜਨਵਰੀ ਨੂੰ ਅਮਰੀਕਾ ਦਾ ਡਾਓ ਜੋਂਸ 1.63 ਫੀਸਦੀ ਡਿੱਗ ਕੇ 41,938 'ਤੇ ਬੰਦ ਹੋਇਆ। S&P 500 ਇੰਡੈਕਸ 1.54% ਡਿੱਗ ਕੇ 5,827 'ਤੇ ਜਦੋਂ ਕਿ Nasdaq ਇੰਡੈਕਸ 1.63% ਡਿੱਗ ਕੇ 19,161 'ਤੇ ਆ ਗਿਆ।
ਇਹ ਵੀ ਪੜ੍ਹੋ : ਰੱਦ ਹੋਣ ਜਾ ਰਿਹੈ 10 ਸਾਲ ਤੋਂ ਪੁਰਾਣਾ Aadhaar Card! ਸਰਕਾਰ ਨੇ ਜਾਰੀ ਕੀਤੀ ਵੱਡੀ ਜਾਣਕਾਰੀ
ਪਿਛਲੇ ਹਫਤੇ ਸ਼ੇਅਰ ਬਾਜ਼ਾਰ 1845 ਅੰਕ ਡਿੱਗਿਆ
ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ (10 ਜਨਵਰੀ) ਨੂੰ ਸੈਂਸੈਕਸ 241 ਅੰਕ ਡਿੱਗ ਕੇ 77,378 'ਤੇ ਬੰਦ ਹੋਇਆ। ਨਿਫਟੀ ਵੀ 95 ਅੰਕ ਡਿੱਗ ਕੇ 23,431 ਦੇ ਪੱਧਰ 'ਤੇ ਬੰਦ ਹੋਇਆ। ਬੀਐੱਸਈ ਦਾ ਸਮਾਲਕੈਪ 1298 ਅੰਕਾਂ ਦੀ ਗਿਰਾਵਟ ਨਾਲ 52,722 'ਤੇ ਬੰਦ ਹੋਇਆ।
ਸੈਂਸੈਕਸ ਦੇ 30 ਸਟਾਕਾਂ ਵਿੱਚੋਂ 22 ਵਿੱਚ ਗਿਰਾਵਟ ਅਤੇ 8 ਵਿੱਚ ਵਾਧਾ ਹੋਇਆ। ਨਿਫਟੀ ਦੇ 50 ਸਟਾਕਾਂ ਵਿੱਚੋਂ 36 ਵਿੱਚ ਗਿਰਾਵਟ ਅਤੇ 14 ਵਿੱਚ ਵਾਧਾ ਹੋਇਆ। ਜਦਕਿ ਇਕ ਸਟਾਕ ਬਿਨਾਂ ਕਿਸੇ ਬਦਲਾਅ ਦੇ ਬੰਦ ਹੋਇਆ। NSE ਸੈਕਟਰਲ ਇੰਡੈਕਸ ਵਿੱਚ IT ਸੈਕਟਰ ਦਾ ਯੋਗਦਾਨ 3.44% ਹੈ। ਇਸ ਤੋਂ ਇਲਾਵਾ ਸਾਰੇ ਸੈਕਟਰ ਗਿਰਾਵਟ ਨਾਲ ਬੰਦ ਹੋਏ। ਮੀਡੀਆ ਸੈਕਟਰ ਸਭ ਤੋਂ ਵੱਧ 3.59% ਡਿੱਗਿਆ। ਇਸ ਦੇ ਨਾਲ ਹੀ ਇਕ ਹਫਤੇ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ 1845 ਅੰਕ ਹੇਠਾਂ ਆ ਗਿਆ ਹੈ।
ਇਹ ਵੀ ਪੜ੍ਹੋ : ਗੈਰ-ਕਾਨੂੰਨੀ ਜਾਇਦਾਦ 'ਤੇ ਸਰਕਾਰ ਦਾ ਸ਼ਿਕੰਜਾ, ਇੰਟਰਪੋਲ ਨੇ ਜਾਰੀ ਕੀਤਾ ਪਹਿਲਾ ‘ਸਿਲਵਰ’ ਨੋਟਿਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8