ਸ਼ੇਅਰ ਬਾਜ਼ਾਰ ਦੀ ਕਮਜ਼ੋਰ ਸ਼ੁਰੂਆਤ: ਸੈਂਸੈਕਸ 300 ਤੋਂ ਵੱਧ ਅੰਕ ਟੁੱਟਿਆ ਤੇ IT Stocks ''ਚ ਸੁਸਤੀ

Friday, Jan 17, 2025 - 10:09 AM (IST)

ਸ਼ੇਅਰ ਬਾਜ਼ਾਰ ਦੀ ਕਮਜ਼ੋਰ ਸ਼ੁਰੂਆਤ: ਸੈਂਸੈਕਸ 300 ਤੋਂ ਵੱਧ ਅੰਕ ਟੁੱਟਿਆ ਤੇ IT Stocks ''ਚ ਸੁਸਤੀ

ਮੁੰਬਈ - ਸ਼ੁੱਕਰਵਾਰ (17 ਜਨਵਰੀ) ਨੂੰ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਕਾਰੋਬਾਰ ਦੀ ਸ਼ੁਰੂਆਤ ਕਮਜ਼ੋਰੀ ਨਾਲ ਹੋਈ। ਤਿੰਨ ਦਿਨਾਂ ਦੇ ਵਾਧੇ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਕਮਜ਼ੋਰੀ ਦੇਖਣ ਨੂੰ ਮਿਲੀ। ਸੈਂਸੈਕਸ 300 ਤੋਂ ਵੱਧ ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਅਤੇ ਫਿਰ ਘਾਟਾ ਵਧ ਕੇ 450 ਅੰਕ ਹੋ ਗਿਆ। ਨਿਫਟੀ 'ਚ ਵੀ 100 ਅੰਕ ਦੀ ਗਿਰਾਵਟ ਦਰਜ ਕੀਤੀ ਗਈ ਸੀ। ਬੈਂਕ ਨਿਫਟੀ 400 ਅੰਕ ਤੱਕ ਡਿੱਗ ਗਿਆ ਸੀ। ਆਈਟੀ ਸ਼ੇਅਰਾਂ 'ਚ ਕਮਜ਼ੋਰੀ ਰਹੀ। ਖਾਸ ਕਰਕੇ ਇੰਫੋਸਿਸ 'ਚ 4 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਸੀ। ਟੈੱਕ ਮਹਿੰਦਰਾ, ਐਚਸੀਐਲ ਟੈਕ ਵੀ ਗਿਰਾਵਟ 'ਤੇ ਰਹੇ।

ਸ਼ੁਰੂਆਤ ਵਿੱਚ, ਸੈਂਸੈਕਸ ਪਿਛਲੇ ਬੰਦ ਦੇ ਮੁਕਾਬਲੇ 27 ਅੰਕ ਵੱਧ ਕੇ 77,069 'ਤੇ ਖੁੱਲ੍ਹਿਆ, ਪਰ ਫਿਰ ਗਿਰਾਵਟ ਦਰਜ ਕੀਤੀ ਗਈ। ਨਿਫਟੀ 34 ਅੰਕ ਡਿੱਗ ਕੇ 23,277 'ਤੇ ਖੁੱਲ੍ਹਿਆ। ਬੈਂਕ ਨਿਫਟੀ 319 ਰੁਪਏ ਡਿੱਗ ਕੇ 48,959 'ਤੇ ਖੁੱਲ੍ਹਿਆ।

ਰਿਲਾਇੰਸ, ਬੀਪੀਸੀਐਲ, ਨੇਸਲੇ ਇੰਡੀਆ, ਟਾਟਾ ਸਟੀਲ ਨਿਫਟੀ 'ਤੇ ਹਰੇ ਰੰਗ 'ਚ ਖੁੱਲ੍ਹੇ। ਬਾਕੀ ਸਭ ਤੋਂ ਵੱਧ ਘਾਟੇ ਵਿਚ ਟ੍ਰੇਂਟ, ਇੰਡਸਇੰਡ ਬੈਂਕ, ਟੈਕ ਮਹਿੰਦਰਾ, ਐਸਬੀਆਈ ਲਾਈਫ, ਪਾਵਰ ਗਰਿੱਡ ਸਨ।

ਸਵੇਰੇ ਗਿਫਟ ਨਿਫਟੀ 'ਚ 65 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਅਮਰੀਕੀ ਵਾਇਦਾ 'ਚ ਵੀ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਮਜ਼ਬੂਤ ​​ਸ਼ੁਰੂਆਤ ਤੋਂ ਬਾਅਦ, ਅਮਰੀਕੀ ਬਾਜ਼ਾਰ ਕੱਲ੍ਹ ਤਕਨੀਕੀ ਸਟਾਕਾਂ ਵਿੱਚ ਬਿਕਵਾਲੀ ਕਾਰਨ ਫਿਸਲ ਗਏ. ਲਗਾਤਾਰ 3 ਦਿਨ ਚੜ੍ਹਨ ਤੋਂ ਬਾਅਦ, ਡਾਓ 70 ਅੰਕ ਅਤੇ ਨੈਸਡੈਕ 250 ਅੰਕ ਡਿੱਗ ਕੇ ਦਿਨ ਦੇ ਹੇਠਲੇ ਪੱਧਰ 'ਤੇ ਬੰਦ ਹੋਇਆ। ਨਿੱਕੇਈ 400 ਅੰਕ ਫਿਸਲ ਗਿਆ ਸੀ।


author

Harinder Kaur

Content Editor

Related News