ਸ਼ੇਅਰ ਬਾਜ਼ਾਰ ''ਚ ਰਿਕਵਰੀ ਦਾ ਦਿਨ, ਵਾਧਾ ਲੈ ਕੇ ਬੰਦ ਹੋਏ ਸੈਂਸੈਕਸ-ਨਿਫਟੀ
Tuesday, Jan 07, 2025 - 03:44 PM (IST)
ਮੁੰਬਈ - ਕੱਲ੍ਹ ਦੀ ਭਾਰੀ ਵਿਕਰੀ ਤੋਂ ਬਾਅਦ ਮੰਗਲਵਾਰ (7 ਜਨਵਰੀ) ਨੂੰ ਘਰੇਲੂ ਸ਼ੇਅਰ ਬਾਜ਼ਾਰਾਂ ਨੇ ਮਜ਼ਬੂਤੀ ਦਿਖਾਈ। ਮੰਗਲਵਾਰ ਚੰਗੀ ਖ਼ਬਰ ਲੈ ਕੇ ਆਇਆ ਅਤੇ ਅੱਜ ਬਜ਼ਾਰ ਵਿੱਚ ਰਿਕਵਰੀ ਦੇਖੀ ਗਈ ਅਤੇ ਬੈਂਚਮਾਰਕ ਸੂਚਕਾਂਕ ਲਾਭ ਦੇ ਨਾਲ ਬੰਦ ਹੋਣ ਵਿੱਚ ਕਾਮਯਾਬ ਰਹੇ। NBFC ਅਤੇ ਮੈਟਲ ਸ਼ੇਅਰਾਂ 'ਚ ਤੇਜ਼ੀ ਨਾਲ ਬਾਜ਼ਾਰ ਨੂੰ ਸਮਰਥਨ ਮਿਲਿਆ।
2 ਦਿਨਾਂ ਦੀ ਗਿਰਾਵਟ ਤੋਂ ਬਾਅਦ, ਨਿਫਟੀ 91 ਅੰਕ ਵਧ ਕੇ 23,707 ਦੇ ਨੇੜੇ ਬੰਦ ਹੋਇਆ। ਨਿਫਟੀ 50 ਦੇ 33 ਸਟਾਕ ਵਾਧੇ ਨਾਲ, 17 ਗਿਰਾਵਟ ਨਾਲ ਅਤੇ 1 ਸਥਿਰ ਕਾਰੋਬਾਰ ਕਰਦਾ ਦੇਖਿਆ ਗਿਆ।
ਸੈਂਸੈਕਸ 234 ਅੰਕ ਵਧ ਕੇ 78,199 'ਤੇ ਅਤੇ ਨਿਫਟੀ ਬੈਂਕ 280 ਅੰਕ ਵਧ ਕੇ 50,202 'ਤੇ ਬੰਦ ਹੋਇਆ। ਸੈਂਸੈਕਸ 30 ਦੇ 18 ਸਟਾਕ ਵਾਧੇ ਨਾਲ ਅਤੇ 12 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਕੰਜ਼ਿਊਮਰ ਡਿਊਰੇਬਲਸ ਅਤੇ ਆਇਲ ਐਂਡ ਗੈਸ ਸਟਾਕ 'ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਮੈਟਲ, ਐੱਫ.ਐੱਮ.ਸੀ.ਜੀ., ਪੀ.ਐੱਸ.ਯੂ. ਬੈਂਕ ਵਰਗੇ ਸੂਚਕਾਂਕ 'ਚ ਤੇਜ਼ੀ ਰਹੀ। ਆਈਟੀ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲੀ।