ਸ਼ੇਅਰ ਬਾਜ਼ਾਰ ''ਚ ਵੱਡੀ ਗਿਰਾਵਟ: ਸੈਂਸੈਕਸ 450 ਅੰਕ ਡਿੱਗਿਆ, ਮਿਡਕੈਪ ਇੰਡੈਕਸ 1000 ਅੰਕ ਟੁੱਟਿਆ
Friday, Jan 10, 2025 - 10:21 AM (IST)
![ਸ਼ੇਅਰ ਬਾਜ਼ਾਰ ''ਚ ਵੱਡੀ ਗਿਰਾਵਟ: ਸੈਂਸੈਕਸ 450 ਅੰਕ ਡਿੱਗਿਆ, ਮਿਡਕੈਪ ਇੰਡੈਕਸ 1000 ਅੰਕ ਟੁੱਟਿਆ](https://static.jagbani.com/multimedia/2025_1image_10_21_149206843shmloss0.jpg)
ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ (10 ਜਨਵਰੀ) ਨੂੰ ਸ਼ੇਅਰ ਬਾਜ਼ਾਰਾਂ ਦੀ ਸ਼ੁਰੂਆਤ ਕਮਜ਼ੋਰ ਰਹੀ। ਸੈਂਸੈਕਸ 62 ਅੰਕ ਵਧ ਕੇ 77,682 'ਤੇ ਖੁੱਲ੍ਹਿਆ। ਨਿਫਟੀ 25 ਅੰਕ ਚੜ੍ਹ ਕੇ 23,551 'ਤੇ ਖੁੱਲ੍ਹਿਆ। ਬੈਂਕ ਨਿਫਟੀ 77 ਅੰਕ ਡਿੱਗ ਕੇ 49,426 'ਤੇ ਖੁੱਲ੍ਹਿਆ। ਪਰ ਇਸ ਤੋਂ ਬਾਅਦ ਬਾਜ਼ਾਰ 'ਚ ਗਿਰਾਵਟ ਵਧ ਗਈ। ਸੈਂਸੈਕਸ 'ਚ 450 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਸੀ, ਜਦਕਿ ਨਿਫਟੀ ਵੀ 160 ਅੰਕਾਂ ਦੀ ਗਿਰਾਵਟ ਨਾਲ 23,366 'ਤੇ ਆ ਗਿਆ ਸੀ। ਬੈਂਕ ਨਿਫਟੀ 'ਚ ਕਰੀਬ 570 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਮਿਡਕੈਪ 'ਚ 1000 ਅੰਕਾਂ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
ਆਈਟੀ ਇੰਡੈਕਸ 'ਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ। ਸ਼ੁਰੂਆਤ 'ਚ ਸੂਚਕ ਅੰਕ ਢਾਈ ਫੀਸਦੀ ਤੋਂ ਜ਼ਿਆਦਾ ਚੜ੍ਹਿਆ ਸੀ। ਰੀਅਲਟੀ, ਆਇਲ ਐਂਡ ਗੈਸ ਇੰਡੈਕਸ 'ਚ ਵੀ ਵਾਧਾ ਦਰਜ ਕੀਤਾ ਗਿਆ। ਐਫਐਮਸੀਜੀ, ਪੀਐਸਯੂ ਬੈਂਕ, ਆਟੋ ਵਿੱਚ ਸਭ ਤੋਂ ਵੱਧ ਦਬਾਅ ਦੇਖਿਆ ਗਿਆ। ਨਿਫਟੀ 'ਤੇ ਟੀਸੀਐਸ, ਟੈਕ ਮਹਿੰਦਰਾ, ਵਿਪਰੋ, ਇੰਫੋਸਿਸ, ਐਚਸੀਐਲ ਟੈਕ ਸਭ ਤੋਂ ਵੱਧ ਲਾਭਕਾਰੀ ਸਨ। ਸਭ ਤੋਂ ਜ਼ਿਆਦਾ ਗਿਰਾਵਟ ਇੰਡਸਇੰਡ ਬੈਂਕ, ਬੀਈਐਲ, ਐਨਟੀਪੀਸੀ, ਟਾਟਾ ਕੰਜ਼ਿਊਮਰ, ਐਸਬੀਆਈ ਵਿੱਚ ਦਰਜ ਕੀਤੀ ਗਈ।