ਸ਼ੇਅਰ ਬਾਜ਼ਾਰ ਧੜੰਮ ਡਿੱਗਾ: ਸੈਂਸੈਕਸ 528 ਅੰਕ ਟੁੱਟਿਆ ਤੇ ਨਿਫਟੀ 23,526 ਦੇ ਪੱਧਰ ''ਤੇ ਬੰਦ
Thursday, Jan 09, 2025 - 03:49 PM (IST)
ਮੁੰਬਈ - ਘਰੇਲੂ ਸ਼ੇਅਰ ਬਾਜ਼ਾਰਾਂ 'ਚ ਅੱਜ 9 ਜਨਵਰੀ ਨੂੰ ਨਿਫਟੀ ਦੀ ਹਫਤਾਵਾਰੀ ਮਿਆਦ ਖਤਮ ਹੋਣ 'ਤੇ ਬਾਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਏ। ਨਿਫਟੀ 162.45 ਅੰਕ ਭਾਵ 0.69% ਡਿੱਗ ਕੇ 23,526.50 'ਤੇ ਬੰਦ ਹੋਇਆ ਹੈ। ਨਿਫਟੀ 50 ਦੇ 16 ਸਟਾਕ ਵਾਧੇ ਨਾਲ, 34 ਸਟਾਕ ਗਿਰਾਵਟ ਨਾਲ ਅਤੇ 1 ਸਟਾਕ ਸਥਿਰ ਕਾਰੋਬਾਰ ਕਰਦਾ ਦੇਖਿਆ ਗਿਆ।
ਇਸ ਦੇ ਨਾਲ ਹੀ ਸੈਂਸੈਕਸ 528.28 ਅੰਕ ਭਾਵ 0.68% ਡਿੱਗ ਕੇ 77,620.21 'ਤੇ ਅਤੇ ਨਿਫਟੀ ਬੈਂਕ 331 ਅੰਕ ਡਿੱਗ ਕੇ 49,503 'ਤੇ ਬੰਦ ਹੋਇਆ ਹੈ। ਸੈਂਸੈਕਸ 30 ਦੇ 9 ਸਟਾਕ ਵਾਧੇ ਨਾਲ ਅਤੇ 21 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
FMCG ਨੂੰ ਛੱਡ ਕੇ ਬਾਕੀ ਸਾਰੇ ਸੂਚਕਾਂਕ ਲਾਲ ਨਿਸ਼ਾਨ 'ਤੇ ਬੰਦ ਹੋਏ। ਨਿਫਟੀ ਰਿਐਲਟੀ ਅਤੇ ਨਿਫਟੀ ਐਨਰਜੀ ਨੂੰ ਵੱਡਾ ਨੁਕਸਾਨ ਹੋਇਆ। ਨਿਫਟੀ 'ਤੇ, ਓਐਨਜੀਸੀ -3%, ਸ਼੍ਰੀਰਾਮ ਫਾਈਨਾਂਸ -3%, ਬੀਪੀਸੀਐਲ -2% ਅਤੇ ਕੋਲ ਇੰਡੀਆ -2% ਦੀ ਗਿਰਾਵਟ ਨਾਲ ਬੰਦ ਹੋਏ। ਉਥੇ ਹੀ, ਬਜਾਜ ਆਟੋ 2%, ਨੇਸਲੇ 2%, MM 2% ਅਤੇ ਕੋਟਕ ਬੈਂਕ 1% ਦੇ ਵਾਧੇ ਨਾਲ ਬੰਦ ਹੋਏ।
ਸੈਂਸੈਕਸ 78,206 ਦੇ ਪੱਧਰ 'ਤੇ ਖੁੱਲ੍ਹਿਆ, ਪਰ ਫਿਰ ਡਿੱਗ ਕੇ 77,880 ਦੇ ਪੱਧਰ 'ਤੇ ਆ ਗਿਆ। ਇਸ ਦੇ ਨਾਲ ਹੀ ਨਿਫਟੀ 23,674 'ਤੇ ਖੁੱਲ੍ਹਿਆ ਅਤੇ 23,607 ਦੇ ਪੱਧਰ 'ਤੇ ਡਿੱਗ ਗਿਆ। ਬੈਂਕ ਨਿਫਟੀ 49,712 ਦੇ ਪੱਧਰ 'ਤੇ ਖੁੱਲ੍ਹਿਆ ਸੀ, ਪਰ ਫਿਰ ਇਹ 49,486 ਦੇ ਪੱਧਰ 'ਤੇ ਫਿਸਲਦਾ ਦੇਖਿਆ ਗਿਆ।
ਨਿਫਟੀ 'ਤੇ, ਆਟੋ ਅਤੇ ਮੀਡੀਆ ਸੂਚਕਾਂਕ ਨੂੰ ਛੱਡ ਕੇ, ਬਾਕੀ ਸਾਰੇ ਸੂਚਕਾਂਕ ਲਾਲ ਰੰਗ 'ਚ ਸਨ। ਸਭ ਤੋਂ ਜ਼ਿਆਦਾ ਗਿਰਾਵਟ ਰਿਐਲਟੀ, ਪੀਐਸਯੂ ਬੈਂਕਾਂ ਅਤੇ ਕੰਜ਼ਿਊਮਰ ਡਿਊਰੇਬਲਸ ਵਿੱਚ ਦਰਜ ਕੀਤੀ ਗਈ। ਸ਼ੇਅਰਾਂ ਦੀ ਗੱਲ ਕਰੀਏ ਤਾਂ ਕੋਟਕ ਬੈਂਕ, ਬਜਾਜ ਆਟੋ, ਹਿੰਡਾਲਕੋ, ਐੱਮਐੱਮ, ਸ਼੍ਰੀਰਾਮ ਫਾਈਨਾਂਸ 'ਚ ਵਾਧਾ ਦਰਜ ਕੀਤਾ ਗਿਆ। LT, SBI, Trent, BPCL, ONGC 'ਚ ਗਿਰਾਵਟ ਦਰਜ ਕੀਤੀ ਗਈ।