ਫਰਵਰੀ ’ਚ ਯਾਤਰੀ ਵਾਹਨਾਂ ਦੀ ਰਿਕਾਰਡ ਥੋਕ ਵਿਕਰੀ : ਸਿਆਮ

03/11/2023 11:05:40 AM

ਨਵੀਂ ਦਿੱਲੀ– ਭਾਰਤੀ ਵਾਹਨ ਨਿਰਮਾਤਾਵਾਂ ਨੇ ਫਰਵਰੀ 2023 ’ਚ ਲਗਭਗ 2.92 ਲੱਖ ਯਾਤਰੀ ਵਾਹਨਾਂ (ਪੀ. ਵੀ.) ਦੀ ਥੋਕ ਵਿਕਰੀ ਕੀਤੀ। ਇਹ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਹੈ। ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਜ਼ (ਸਿਆਮ) ਨੇ ਇਹ ਜਾਣਕਾਰੀ ਦਿੱਤੀ। ਸਿਆਮ ਨੇ ਕਿਹਾ ਕਿ ਮਹੀਨੇ ਦੌਰਾਨ ਕਾਰ ਅਤੇ ਯੂਟੀਲਿਟੀ ਵਾਹਨਾਂ ਦੀ ਵਧਦੀ ਮੰਗ ਨਾਲ ਕੁੱਲ ਯਾਤਰੀ ਵਾਹਨਾਂ ਦੀ ਵਿਕਰੀ ਵਧੀ ਹੈ। ਪਿਛਲੇ ਮਹੀਨੇ ਵਾਹਨ ਕੰਪਨੀਆਂ ਨੇ ਡੀਲਰਾਂ ਨੂੰ 2,91,928 ਵਾਹਨਾਂ ਦੀ ਸਪਲਾਈ ਕੀ ਸੀ।

ਇਹ ਵੀ ਪੜ੍ਹੋ- ਭਾਅ ਡਿੱਗਣ ਨਾਲ ਘਾਟੇ 'ਚ ਆਲੂ ਅਤੇ ਗੰਢਿਆਂ ਦੇ ਕਿਸਾਨ
ਉੱਥੇ ਹੀ ਯਾਤਰੀ ਕਾਰਾਂ ਦੀ ਵਿਕਰੀ ਫਰਵਰੀ ਮਹੀਨੇ ’ਚ ਵਧ ਕੇ 1,42,201 ਇਕਾਈ ਹੋ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 1,33,572 ਇਕਾਈਆਂ ਵਿਕੀਆਂ ਸਨ। ਇਸ ਤਰ੍ਹਾਂ ਸਪੋਰਟਸ ਯੂਟੀਲਿਟੀ ਵਾਹਨਾਂ (ਐੱਸ. ਯੂ. ਵੀ.) ਸਮੇਤ ਉਪਯੋਗਿਤਾ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ 1,20,122 ਇਕਾਈਆਂ ਤੋਂ ਵਧ ਕੇ 1,38,238 ਇਕਾਈ ਹੋ ਗਈ। ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਪਿਛਲੇ ਮਹੀਨੇ ਡੀਲਰਾਂ ਨੂੰ 1,02,565 ਇਕਾਈਆਂ ਭੇਜੀਆਂ। ਉੱਤੇ ਹੀ ਹੁੰਡਈ ਮੋਟਰ ਇੰਡੀਆ (ਐੱਚ. ਐੱਮ. ਆਈ.) ਨੇ ਪਿਛਲੇ ਮਹੀਨੇ 24,493 ਇਕਾਈਆਂ ਵੇਚੀਆਂ।

ਇਹ ਵੀ ਪੜ੍ਹੋ- ਕ੍ਰਿਪਟੋ ’ਤੇ ਕੱਸਿਆ ਸ਼ਿਕੰਜਾ! ਹਰ ਲੈਣ-ਦੇਣ ’ਤੇ ਹੋਵੇਗੀ ਸਰਕਾਰ ਦੀ ਨਜ਼ਰ
ਇਸ ਤਰ੍ਹਾਂ ਕੁੱਲ ਦੋਪਹੀਆ ਵਾਹਨਾਂ ਦੀ ਵਿਕਰੀ ਵੀ ਸਮੀਖਿਆ ਅਧੀਨ ਮਹੀਨੇ ਦੌਰਾਨ 8 ਫੀਸਦੀ ਵਧ ਕੇ 11,29,661 ਇਕਾਈ ਰਹੀ। ਮੋਟਰਸਾਈਕਲਾਂ ਦੀ ਵਿਕਰੀ ਵੀ ਪਿਛਲੇ ਮਹੀਨੇ 6,58,009 ਇਕਾਈ ਤੋਂ ਵਧ ਕੇ 7,03,261 ਇਕਾਈ ’ਤੇ ਪਹੁੰਚ ਗਈ।
ਸਕੂਟਰ ਦੀ ਵਿਕਰੀ 3,56,222 ਇਕਾਈ ਤੋਂ ਵਧ ਕੇ 3,91,054 ਇਕਾਈ ਹੋ ਗਈ। ਤਿੰਨ ਪਹੀਆ ਵਾਹਨਾਂ ਦੀ ਵਿਕਰੀ 86 ਫੀਸਦੀ ਵਧ ਕੇ 50,382 ਇਕਾਈ ਹੋ ਗਈ।

ਇਹ ਵੀ ਪੜ੍ਹੋ- ਬੈਂਕਾਂ ਦਾ ਕੁੱਲ NPA 2023-24 ਦੇ ਅੰਤ ਤੱਕ 4 ਫ਼ੀਸਦੀ ਤੋਂ ਘੱਟ ਹੋ ਸਕਦਾ ਹੈ : ਅਧਿਐਨ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News