ਮੰਦੀ ਦਾ ਭਾਰਤ ’ਤੇ ਕੋਈ ਅਸਰ ਨਹੀਂ ! ਮੰਗ ਜ਼ੋਰਦਾਰ, ਢਾਈ ਸਾਲਾਂ ’ਚ ਸਭ ਤੋਂ ਵੱਧ ਉਤਪਾਦਨ

01/03/2023 1:03:49 PM

ਨਵੀਂ ਦਿੱਲੀ (ਭਾਸ਼ਾ) – ਭਾਰਤ ਦੇ ਨਿਰਮਾਣ ਖੇਤਰ (ਮੈਨੂਫੈਕਚਰਿੰਗ ਸੈਕਟਰ) ਵਿਚ ਮਜ਼ਬੂਤੀ ਦਿਖਾਈ ਦੇ ਰਹੀ ਹੈ। ਦਸੰਬਰ 2022 ਲਈ ਭਾਰਤ ਦਾ ਮੈਨੂਫੈਕਚਰਿੰਗ ਪਰਚੇਜਿੰਗ ਮੈਨੇਜਰ ਇੰਡੈਕਸ (ਪੀ. ਐੱਮ. ਆਈ.) 57.8 ਰਿਹਾ ਜੋ ਨਵੰਬਰ ’ਚ 55.7 ਸੀ। ਐੱਸ. ਐਂਡ ਪੀ. ਗਲੋਬਲ ਦੇ ਇਕ ਸਰਵੇ ’ਚ ਇਹ ਅੰਕੜੇ ਸਾਹਮਣੇ ਆਏ ਹਨ। ਦੱਸ ਦਈਏ ਕਿ ਜੇ ਇਹ ਗਿਣਤੀ 50 ਤੋਂ ਹੇਠਾਂ ਰਹਿੰਦੀ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਅਰਥਵਿਵਸਥਾ ’ਚ ਕਾਂਟ੍ਰੈਕਸ਼ਨ ਹੋ ਰਹੀ ਹੈ। ਉੱਥੇ ਹੀ 50 ਤੋਂ ਵੱਧ ਰੀਡਿੰਗ ਆਉਣਾ ਅਰਥਵਿਵਸਥਾ ’ਚ ਫੈਲਾਅ ਨੂੰ ਦਿਖਾਉਂਦਾ ਹੈ। ਇਹ ਲਗਾਤਾਰ 18ਵੀਂ ਵਾਰ ਹੋਇਆ ਜਦੋਂ ਭਾਰਤ ਦਾ ਮੈਨੂਫੈਕਚਰਿੰਗ ਪੀ. ਐੱਮ. ਆਈ. 50 ਤੋਂ ਉੱਪਰ ਰਿਹਾ ਹੈ। ਇੰਨਾ ਹੀ ਨਹੀਂ ਪੀ. ਐੱਮ. ਆਈ. ਦੀ ਹੀ ਰੀਡਿੰਗ ਕਰੀਬ 26 ਮਹੀਨਿਆਂ ’ਚ ਸਭ ਤੋਂ ਵੱਧ ਹੈ। ਸਾਲ 2022 ਦੇ ਅਖੀਰ ’ਚ ਮੰਗ ਬਣੀ ਰਹਿਣ ਕਾਰਣ ਕੰਪਨੀਆਂ ਨੇ ਪ੍ਰੋਡਕਸ਼ਨ ਵਧਾ ਦਿੱਤਾ ਸੀ।

ਇਹੀ ਕਾਰਣ ਰਿਹਾ ਕਿ ਪਿਛਲੇ ਮਹੀਨੇ ਦਾ ਆਊੁਟਫੁੱਟ ਨਵੰਬਰ 2021 ਤੋਂ ਬਾਅਦ ਸਭ ਤੋਂ ਵੱਧ ਰਿਹਾ। ਮਹਿੰਗਾਈ ਕਾਰਣ ਮਾਲ ਬਣਾਉਣ ’ਚ ਜੋ ਲਾਗਤ ਵਧੀ, ਉਸ ਤੋਂ ਕਿਤੇ ਵੱਧ ਰੇਟ ਉਸ ਦੀ ਵਿਕਰੀ ’ਚ ਮਿਲਿਆ। ਅਜਿਹਾ ਕਰੀਬ ਸਾਲ ’ਚ ਪਹਿਲੀ ਵਾਰ ਹੋਇਆ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਗਲੇ ਸਾਲ ਵੀ ਪ੍ਰੋਡਕਸ਼ਨ ਵਧਣ ਨੂੰ ਲੈ ਕੇ ਕੰਪਨੀਆਂ ਆਸਵੰਦ ਨਜ਼ਰ ਆਉਂਦੀਆਂ ਹਨ। ਕੰਪਨੀਆਂ ਦਾ ਕਹਿਣਾ ਹੈ ਕਿ ਮੰਗ ਕਾਰਣ ਬਿਹਤਰ ਮੌਕੇ ਬਣ ਰਹੇ ਹਨ। ਮੰਗ ਨਵੰਬਰ ਤੋਂ ਘੱਟ ਰਹੀ ਡਾਟਾ ’ਚ ਸਾਹਮਣੇ ਆਇਆ ਹੈ ਕਿ ਦਸੰਬਰ ’ਚ ਮੰਗ ਵਧੀ ਪਰ ਇਸ ਦੀ ਰਫਤਾਰ ਨਵੰਬਰ ਤੋਂ ਘੱਟ ਸੀ। ਕਈ ਕੰਪਨੀਆਂ ਨਵੇਂ ਆਰਡਰ ਹਾਸਲ ਕਰਨ ’ਚ ਅਸਫਲ ਰਹੀਆਂ। ਹਾਲਾਂਕਿ ਇਸ ’ਚ ਇਹ ਵੀ ਦਿਖਾਇਆ ਗਿਆ ਹੈ ਕਿ ਮੰਗ ਅੱਗੇ ਵਧੇਗੀ ਅਤੇ ਵਸਤਾਂ ਦਾ ਉਤਪਾਦਨ ਕਰਨ ਵਾਲਿਆਂ ਦੇ ਦਰਮਿਆਨ ਹੀ ਖਰੀਦਦਾਰੀ ਵੀ ਵਧੇਗੀ।

ਇਸ ਡਾਟਾ ਤੋਂ ਇਕ ਗੱਲ ਸਪੱਸ਼ਟ ਹੈ ਕਿ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਾਕੀ ਹੋਰ ਦੇਸ਼ਾਂ ਦੇ ਮੁਕਾਬਲੇ ਕਾਫੀ ਮਜ਼ਬੂਤ ਸਥਿਤੀ ’ਚ ਖੜ੍ਹੀ ਹੈ। ਐੱਸ. ਐਂਡ ਪੀ. ਦੇ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਕੁੱਝ ਲੋਕਾਂ ਨੂੰ 2023 ’ਚ ਭਾਰਤੀ ਮੈਨੂਫੈਕਚਰਿੰਗ ਇੰਡਸਟਰੀ ਦੀ ਗ੍ਰੋਥ ਨੂੰ ਲੈ ਕੇ ਖਦਸ਼ਾ ਹੈ ਪਰ ਭਾਰਤੀ ਕੰਪਨੀਆਂ ਇਸ ਗੱਲ ਨੂੰ ਲੈ ਕੇ ਆਸਵੰਦ ਹਨ ਕਿ ਉਹ ਉਤਪਾਦਨ ਨੂੰ ਮੌਜੂਦਾ ਪੱਧਰ ਤੋਂ ਉਠਾਉਣ ’ਚ ਸਫਲ ਹੋਣਗੇ। ਨਵੀਆਂ ਭਰਤੀਆਂ ਹੋਈਆਂ ਇਸ ਰਿਪੋਰਟ ’ਚ ਕਿਹਾ ਗਿਆ ਕਿ ਪ੍ਰੋਡਕਸ਼ਨ ਵਧਣ ਕਾਰਨ ਕੰਪਨੀਆਂ ਨੇ ਨਵੇਂ ਲੋਕਾਂ ਨੂੰ ਭਰਤੀ ਕੀਤਾ। ਕੰਪਨੀਆਂ ਸਟਾਕ ’ਚ ਮਾਲ ਨੂੰ ਵਧਾਉਣਾ ਚਾਹੁੰਦੀਆਂ ਸਨ। ਪ੍ਰੋਡਕਸ਼ਨ ਨੂੰ ਵਧਾਉਣ ਲਈ ਵਾਧੂ ਕੱਚਾ ਮਾਲ ਖਰੀਦਿਆ ਗਿਆ। ਮਹਿੰਗਾਈ ’ਚ ਬਹੁਤ ਜ਼ਿਆਦਾ ਬਦਲਾਅ ਨਾ ਹੋਣ ਕਾਰਨ ਲਾਗਤ ’ਤੇ ਵੀ ਬਹੁਤ ਜ਼ਿਆਦਾ ਫਰਕ ਨਹੀਂ ਪਿਆ।


Harinder Kaur

Content Editor

Related News