ਵਿਆਜ ਦਰ ਦੇ ਮੋਰਚੇ ’ਤੇ ਸਥਿਰਤਾ ਨਾਲ ਰੀਅਲ ਅਸਟੇਟ ਖੇਤਰ ਨੂੰ ਮਿਲੇਗੀ ਰਫਤਾਰ : ਉਦਯੋਗ

Thursday, Aug 08, 2024 - 05:42 PM (IST)

ਨਵੀਂ ਦਿੱਲੀ (ਭਾਸ਼ਾ) - ਜ਼ਮੀਨ-ਜਾਇਦਾਦ ਦੇ ਵਿਕਾਸ ਨਾਲ ਜੁਡ਼ੀਆਂ ਕੰਪਨੀਆਂ ਅਤੇ ਮਾਹਿਰਾਂ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਰੇਪੋ ਦਰ ਦੇ 6.5 ਫੀਸਦੀ ’ਤੇ ਜਿਉਂ ਦਾ ਤਿਉਂ ਰੱਖਣ ਨਾਲ ਵਿਆਜ ਦੇ ਮੋਰਚੇ ’ਤੇ ਸਥਿਰਤਾ ਆਵੇਗੀ ਅਤੇ ਇਸ ਨਾਲ ਅਾਉਣ ਵਾਲੇ ਤਿਉਹਾਰਾਂ ਦੌਰਾਨ ਮਕਾਨਾਂ ਦੀ ਮੰਗ ਵਧਣ ਦੀ ਉਮੀਦ ਹੈ । ਨਾਲ ਹੀ ਕੰਪਨੀਆਂ ਸਥਿਰ ਵਿਆਜ ਦਰ ਦੇ ਸੰਦਰਭ ’ਚ ਨਵੀਆਂ ਯੋਜਨਾਵਾਂ ਪੇਸ਼ ਕਰਨ ਨੂੰ ਉਤਸ਼ਾਹਿਤ ਹੋਣਗੀਆਂ ।

ਰੀਅਲ ਅਸਟੇਟ ਖੇਤਰ ਦੀ ਟਾਪ ਬਾਡੀਜ਼ ਨੈਸ਼ਨਲ ਰੀਅਲ ਅਸਟੇਟ ਡਿਵੈੱਲਪਮੈਂਟ ਕੌਂਸਲ (ਨਾਰੇਡਕੋ) ਦੇ ਪ੍ਰਧਾਨ ਜੀ. ਹਰੀ ਬਾਬੂ ਨੇ ਕਿਹਾ,‘‘ਆਰ. ਬੀ. ਆਈ. ਦੇ ਰੇਪੋ ਦਰ ਨੂੰ 6.5 ਫੀਸਦੀ ’ਤੇ ਬਣਾਏ ਰੱਖਣ ਦਾ ਫੈਸਲਾ ਰੀਅਲ ਅਸਟੇਟ ਖੇਤਰ ਨੂੰ ਇਕ ਸਥਿਰ ਮਾਹੌਲ ਦਿੰਦਾ ਹੈ। ਸਥਿਰ ਦਰਾਂ ਹੋਮ ਲੋਨ ਨੂੰ ਜ਼ਿਆਦਾ ਕਿਫਾਇਤੀ ਬਣਾਉਂਦੀਆਂ ਹਨ, ਜਿਸ ਨਾਲ ਅਾਉਣ ਵਾਲੇ ਤਿਉਹਾਰਾਂ ਦੌਰਾਨ ਹੋਮ ਬਾਜ਼ਾਰ ’ਚ ਮੰਗ ਵਧਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ,‘‘ਇਹ ਸਥਿਰਤਾ ਡਿਵੈੱਲਪਰਾਂ ਨੂੰ ਭਰੋਸੇ ਨਾਲ ਨਵੀਆਂ ਯੋਜਨਾਵਾਂ ਪੇਸ਼ ਕਰਨ ਲਈ ਉਤਸ਼ਾਹਿਤ ਕਰੇਗੀ। ਆਰ. ਬੀ. ਆਈ. ਦਾ ਸੰਤੁਲਿਤ ਦ੍ਰਿਸ਼ਟੀਕੋਣ ਬਾਜ਼ਾਰ ਦੇ ਵਿਸ਼ਵਾਸ ਨੂੰ ਬਣਾਏ ਰੱਖਣ ’ਚ ਮਦਦ ਕਰ ਰਿਹਾ ਹੈ। ਇਹ ਕੌਮਾਂਤਰੀ ਆਰਥਿਕ ਰੀਅਲ ਅਸਟੇਟ ਨਾਲ ਜੁਡ਼ੀਆਂ ਸੇਵਾਵਾਂ ਦੇਣ ਵਾਲੀ ਸੀ. ਬੀ. ਆਰ. ਈ. ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਭਾਰਤ, ਦੱਖਣ-ਪੂਰਬ ਏਸ਼ੀਆ, ਪੱਛਮ ਏਸ਼ੀਆ ਅਤੇ ਅਫਰੀਕਾ) ਅੰਸ਼ੁਮਾਨ ਮੈਗਜੀਨ ਨੇ ਕਿਹਾ,‘‘ਭਾਰਤੀ ਰਿਜ਼ਰਵ ਬੈਂਕ ਦਾ ਲਗਾਤਾਰ 9ਵੀਂ ਵਾਰ ਰੇਪੋ ਦਰ ਨੂੰ ਬਰਕਰਾਰ ਰੱਖਣ ਦਾ ਫੈਸਲਾ ਕਰੰਸੀ ਨੀਤੀ ਪ੍ਰਤੀ ਲਗਾਤਾਰ ਚੌਕਸ ਦ੍ਰਿਸ਼ਟੀਕੋਣ ਨੂੰ ਕੇਂਦਰਿਤ ਕਰਦਾ ਹੈ। ਇਹ ਮਹਿੰਗਾਈ ਦਬਾਅ ਅਤੇ ਮਜ਼ਬੂਤ ਆਰਥਿਕ ਸੰਦਰਭ ਨੂੰ ਬੜ੍ਹਾਵਾ ਦੇਣ ਦੀ ਆਰ. ਬੀ. ਆਈ. ਦੀ ਕੋਸ਼ਿਸ਼ ਨੂੰ ਦੱਸਦਾ ਹੈ।

ਨਾਈਟ ਫਰੈਂਕ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸ਼ਿਸ਼ਿਰ ਬੈਜਲ ਨੇ ਕਿਹਾ,‘‘ਮਹਿੰਗਾਈ ਦੇ ਦਬਾਅ ਨੂੰ ਵੇਖਦੇ ਹੋਏ ਅੱਜ ਦੇ ਕਰੰਸੀ ਨੀਤੀ ਐਲਾਨ ਸਾਡੀਆਂ ਉਮੀਦਾਂ ਦੇ ਅਨੁਕੂਲ ਹੈ। ਉਨ੍ਹਾਂ ਕਿਹਾ,‘‘ਇਹ ਫੈਸਲਾ ਲੰਮੀ ਮਿਆਦ ਦੀ ਮੁੱਲ ਸਥਿਰਤਾ ਯਕੀਨੀ ਕਰਨ ਲਈ ਆਰ. ਬੀ. ਆਈ. ਦੀ ਵਚਨਬੱਧਤਾ ਨੂੰ ਕੇਂਦਰਿਤ ਕਰਦਾ ਹੈ। ਨਾਲ ਹੀ ਲਗਾਤਾਰ ਆਰਥਿਕ ਵਾਧੇ ਲਈ ਅਨੁਕੂਲ ਸੰਦਰਭ ਨੂੰ ਬੜ੍ਹਾਵਾ ਦਿੰਦਾ ਹੈ। ਕੁੱਝ ਹਾਈ ਫ੍ਰੀਕੁਐਂਸੀ ਸੂਚਕ ਅੰਕ ਵਾਧੇ ’ਚ ਕੁੱਝ ਨਰਮੀ ਦਾ ਸੰਕੇਤ ਦਿੰਦੇ ਹਨ, ਇਹ ਉਤਸ਼ਾਹਜਨਕ ਹੈ ਕਿ ਕੇਂਦਰੀ ਬੈਂਕ ਨੂੰ ਵਿੱਤੀ ਸਾਲ 2024-25 ਲਈ 7.2 ਫੀਸਦੀ ਜੀ. ਡੀ. ਪੀ. ਵਾਧੇ ਦਾ ਭਰੋਸਾ ਹੈ।

ਕੋਲੀਅਰਸ ਇੰਡੀਆ ਦੇ ਸੀਨੀਅਰ ਨਿਰਦੇਸ਼ਕ ਅਤੇ ਖੋਜ ਮੁਖੀ ਵਿਮਲ ਨਾਦਰ ਨੇ ਕਿਹਾ,‘‘ਵਿਆਜ ਦਰ ਦੇ ਮੋਰਚੇ ’ਤੇ ਸਥਿਰਤਾ ਦੇ ਨਾਲ-ਨਾਲ ਸਟਾਂਪ ਡਿਊਟੀ ਫੀਸ ਨੂੰ ਤਰਕਸੰਗਤ ਬਣਾਉਣ ਦੀ ਹਾਲ ਹੀ ’ਚ ਕੀਤੇ ਐਲਾਨ ਅਤੇ ਮਹਿਲਾ ਮਕਾਨ ਖਰੀਦਦਾਰਾਂ ਲਈ ਰਿਆਇਤਾਂ ਰੀਅਲ ਅਸਟੇਟ ਖੇਤਰ ਖਾਸ ਕਰ ਕੇ ਰਿਹਾਇਸ਼ੀ ਖੇਤਰ ਲਈ ਚੰਗੀ ਖਬਰ ਹੈ। ਫੰਡਿੰਗ ਫੀਸ ’ਚ ਸਥਿਤੀ ਸਾਫ ਹੋਣ ਨਾਲ ਅਾਉਣ ਵਾਲੇ ਤਿਉਹਾਰਾਂ ਦੌਰਾਨ ਮਕਾਨ ਖਰੀਦਦਾਰਾਂ ਅਤੇ ਡਿਵੈੱਲਪਰ ਦੋਵਾਂ ਨੂੰ ਮਦਦ ਮਿਲੇਗੀ।


Harinder Kaur

Content Editor

Related News