RBI ਨੇ ਇਸ ਬੈਂਕ ''ਤੇ ਕੀਤੀ ਵੱਡੀ ਕਾਰਵਾਈ, ਲਗਾਇਆ 30 ਲੱਖ ਰੁਪਏ ਦਾ ਜੁਰਮਾਨਾ, ਜਾਣੋ ਵਜ੍ਹਾ

03/25/2023 12:13:49 PM

ਬਿਜ਼ਨੈੱਸ ਡੈਸਕ- ਰਿਜ਼ਰਵ ਬੈਂਕ ਆਫ ਇੰਡੀਆ ਨੇ 24 ਮਾਰਚ ਨੂੰ ਕਰੂਰ ਵੈਸ਼ਯ ਬੈਂਕ ਦੇ ਉੱਪਰ ਵੱਡੀ ਕਾਰਵਾਈ ਕਰਦੇ ਹੋਏ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਪੂਰੇ 30 ਲੱਖ ਰੁਪਏ ਦਾ ਹੈ। ਬੈਂਕ ਦੇ ਨਿਯਮਾਂ ਦੀ ਅਣਦੇਖੀ ਦੇ ਕਾਰਨ ਇਹ ਜੁਰਮਾਨਾ ਲਗਾਇਆ ਗਿਆ ਹੈ। ਆਰ.ਬੀ.ਆਈ. ਨੇ ਬੈਂਕ ਦੇ ਉੱਪਰ ਸੇਲੈਕਟ ਸਪੋਕ ਇੰਸਪੈਕਸ਼ਨ ਕੀਤਾ ਸੀ ਜਿਸ 'ਚ ਇਹ ਪਾਇਆ ਗਿਆ ਹੈ ਕਿ ਬੈਂਕ ਨੇ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਆਰ.ਬੀ.ਆਈ. ਨੂੰ ਫਰਾਡ ਅਕਾਊਂਟਸ ਦੇ ਬਾਰੇ 'ਚ ਇਹ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਬਾਅਦ ਬੈਂਕ ਦੇ ਉੱਪਰ ਆਰ.ਬੀ.ਆਈ. ਨੇ ਇਹ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ- LPG Subsidy: ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡੀ ਰਾਹਤ, ਕੀਤਾ ਇਹ ਐਲਾਨ
ਆਰ.ਬੀ.ਆਈ ਨੇ ਕੀ ਕਿਹਾ?
ਕੇਂਦਰੀ ਰਿਜ਼ਰਵ ਬੈਂਕ ਨੇ ਇਸ ਮਾਮਲੇ 'ਤੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਮਾਰਚ 2023 ਨੂੰ ਇਕ ਆਦੇਸ਼ 'ਚ ਕਰੂਰ ਵੈਸ਼ਯ ਬੈਂਕ 'ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਦਰਅਸਲ ਬੈਂਕ ਨੇ ਕਈ ਫਰਾਡ ਬੈਂਕ ਖਾਤੇ ਦੇ ਬਾਰੇ 'ਚ ਆਰ.ਬੀ.ਆਈ. ਨੂੰ ਜਾਣਕਾਰੀ ਨਹੀਂ ਦਿੱਤੀ ਸੀ। ਵਰਣਨਯੋਗ ਹੈ ਕਿ ਆਰ.ਬੀ.ਆਈ. ਦੇ 2016 ਦੇ ਨਿਰਦੇਸ਼ਾਂ ਦੇ ਮੁਤਾਬਕ ਸਾਰੇ ਬੈਂਕਾਂ ਨੂੰ ਫਰਾਡ ਬੈਂਕ ਖਾਤਿਆਂ ਦੇ ਬਾਰੇ 'ਚ ਜਾਣਕਾਰੀ ਦੇਣੀ ਜ਼ਰੂਰੀ ਹੈ।

ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ

ਕੇਂਦਰੀ ਬੈਂਕ ਨੇ ਕਰੂਰ ਵੈਸ਼ਯ ਬੈਂਕ 'ਚ 21 ਫਰਵਰੀ 2022 ਤੋਂ 4 ਮਾਰਚ 2023 ਦੇ ਵਿਚਾਲੇ ਸੇਲੈਕਟ ਸਕੋਪ ਇੰਸਪੈਕਸ਼ਨ ਦਾ ਆਯੋਜਨ ਕੀਤਾ ਸੀ। ਇਸ ਤੋਂ ਬਾਅਦ ਰਿਜ਼ਰਵ ਬੈਂਕ ਨੇ ਕਰੂਰ ਵੈਸ਼ਯ ਬੈਂਕ ਨੂੰ ਇਕ ਨੋਟਿਸ ਜਾਰੀ ਕਰਕੇ ਪੁੱਛਿਆ ਗਿਆ ਸੀ ਕਿ ਆਰ.ਬੀ.ਆਈ. ਦੇ ਨਿਯਮਾਂ ਦਾ ਪਾਲਨ ਨਾ ਕਰਨ ਦੀ ਸਥਿਤੀ 'ਚ ਬੈਂਕ 'ਤੇ ਕਾਰਵਾਈ ਕਿਉਂ ਨਾ ਕੀਤੀ ਜਾਵੇ। ਇਸ ਕਾਰਨ ਦੱਸੋ ਨੋਟਿਸ 'ਤੇ ਬੈਂਕ ਨੇ ਜਵਾਬ ਦਾਇਰ ਕੀਤਾ ਜਿਸ ਤੋਂ ਬਾਅਦ ਆਰ.ਬੀ.ਆਈ. ਨੇ ਬੈਂਕ 'ਤੇ ਪੂਰੇ 30 ਲੱਖ ਕਰੋੜ ਰੁਪਏ ਦਾ ਜੁਰਮਾਨਾ ਲੱਗਿਆ ਹੈ। 

ਇਹ ਵੀ ਪੜ੍ਹੋ-ਕਿਵੇਂ ਸ਼ੁਰੂ ਹੋਇਆ ਕੈਡਬਰੀ ਚਾਕਲੇਟ ਦਾ ਸਫ਼ਰ, ਜਾਣੋ ਇਸ ਦੀ ਸਫ਼ਲਤਾ ਦੀ ਕਹਾਣੀ
ਬੈਂਕ ਨੂੰ ਦਸੰਬਰ ਦੀ ਤਿਮਾਹੀ 'ਚ ਹੋਇਆ ਭਾਰੀ ਮੁਨਾਫਾ
ਕਰੂਰ ਵੈਸ਼ਯ ਬੈਂਕ ਨੂੰ ਦਸੰਬਰ ਦੀ ਤਿਮਾਹੀ 'ਚ ਕੁੱਲ 289 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਮੁਨਾਫਾ ਪਿਛਲੇ ਸਾਲ ਦੇ ਮੁਕਾਬਲੇ 30 ਫ਼ੀਸਦੀ ਜ਼ਿਆਦਾ ਹੈ। ਪਿਛਲੇ ਸਾਲ ਦੀ ਦਸੰਬਰ ਤਿਮਾਹੀ 'ਚ ਬੈਂਕ ਨੂੰ ਕੁੱਲ 185 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ।  

ਇਹ ਵੀ ਪੜ੍ਹੋ-ਨਵੀਂ ਪੈਨਸ਼ਨ ਯੋਜਨਾ 'ਚ ਸੁਧਾਰ ਦੀ ਸਮੀਖਿਆ ਕਰੇਗੀ ਸਰਕਾਰ, ਵਿੱਤ ਮੰਤਰੀ ਨੇ ਕਮੇਟੀ ਬਣਾਉਣ ਦਾ ਕੀਤਾ ਐਲਾਨ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News