RBI ਨੇ KYC ਲਈ ਸਿਆਸੀ ਵਿਅਕਤੀਆਂ ਦੀ ਪਰਿਭਾਸ਼ਾ ਨੂੰ ਸੋਧਿਆ, ਹੁਣ ਮਿਲੇਗੀ ਇਹ ਸਹੂਲਤ
Saturday, Jan 06, 2024 - 10:30 AM (IST)
ਮੁੰਬਈ (ਭਾਸ਼ਾ)– ਭਾਰਤੀ ਰਿਜ਼ਰਵ ਬੈਂਕ (RBI) ਨੇ ਆਪਣੇ ਮਾਪਦੰਡਾਂ ਦੇ ਤਹਿਤ ਸਿਆਸੀ ਤੌਰ ’ਤੇ ਜੁੜੇ ਵਿਅਕਤੀਆਂ (ਪੀ. ਈ. ਪੀ.) ਦੀ ਪਰਿਭਾਸ਼ਾ ਨੂੰ ਬਦਲ ਦਿੱਤਾ ਹੈ। ਇਸ ਨਾਲ ਉਨ੍ਹਾਂ ਨੂੰ ਕਰਜ਼ਾ ਲੈਣ ਸਮੇਤ ਬੈਂਕ ਨਾਲ ਜੁੜੇ ਵੱਖ-ਵੱਖ ਲੈਣ-ਦੇਣ ਕਰਨ ’ਚ ਸਹੂਲਤ ਹੋਵੇਗੀ। ਇਸ ਲਈ RBI ਦੇ ‘ਆਪਣੇ ਗਾਹਕ ਨੂੰ ਜਾਣੋ’ (ਕੇ. ਵਾਈ. ਸੀ.) ਨਿਯਮਾਂ ਵਿਚ ਕੁੱਝ ਬਦਲਾਅ ਕੀਤੇ ਗਏ ਹਨ। ਪੀ. ਈ. ਪੀ. ਨਾਲ ਸਬੰਧਤ ਪੁਰਾਣੇ ਮਾਪਦੰਡ ਵਿਚ ਸਪੱਸ਼ਟਤਾ ਦੀ ਕਮੀ ਹੋਣ ਨਾਲ ਬੈਂਕ ਅਧਿਕਾਰੀਆਂ, ਸੰਸਦ ਮੈਂਬਰਾਂ ਅਤੇ ਹੋਰ ਲੋਕਾਂ ਨੂੰ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ - Petrol-Diesel Price: ਕੀ ਤੁਹਾਡੇ ਸ਼ਹਿਰ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ! ਜਾਣੋ ਅੱਜ ਦਾ ਰੇਟ
ਕਈ ਵਾਰ ਪੀ. ਈ. ਪੀ. ਲਈ ਕਰਜ਼ਾ ਜੁਟਾਉਣਾ ਜਾਂ ਬੈਂਕ ਖਾਤੇ ਖੋਲ੍ਹਣਾ ਮੁਸ਼ਕਲ ਹੋ ਰਿਹਾ ਸੀ। ਇਸ ਸਮੱਸਿਆ ਨੂੰ ਦੇਖਦੇ ਹੋਏ RBI ਨੇ ਸਿਆਸੀ ਤੌਰ ’ਤੇ ਸਬੰਧਤ ਲੋਕਾਂ ਲਈ ਕੇ. ਵਾਈ. ਸੀ. ਮਾਪਦੰਡ ਸੋਧੇ ਹਨ। ਸੋਧੇ ਹੋਏ ਕੇ. ਵਾਈ. ਸੀ. ਨਿਰਦੇਸ਼ਾਂ ਦੇ ਤਹਿਤ ਪੀ. ਈ. ਪੀ. ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੂੰ ਕਿਸੇ ਦੂਜੇ ਦੇਸ਼ ਨੇ ਪ੍ਰਮੁੱਖ ਜਨਤਕ ਕੰਮਾਂ ਦੀ ਜ਼ਿੰਮੇਵਾਰੀ ਸੌਂਪੀ ਹੈ। ਇਨ੍ਹਾਂ ਵਿਚ ਸੂਬਿਆਂ/ਸਰਕਾਰਾਂ ਦੇ ਮੁਖੀ, ਸੀਨੀਅਰ ਰਾਜਨੇਤਾ, ਸੀਨੀਅਰ ਸਰਕਾਰੀ ਜਾਂ ਨਿਆਇਕ ਜਾਂ ਫੌਜੀ ਅਧਿਕਾਰੀ, ਸਰਕਾਰੀ ਮਲਕੀਅਤ ਵਾਲੀਆਂ ਕੰਪਨੀਆਂ ਦੇ ਸੀਨੀਅਰ ਅਧਿਕਾਰੀ ਅਤੇ ਅਹਿਮ ਸਿਆਸੀ ਪਾਰਟੀਆਂ ਦੇ ਅਧਿਕਾਰੀ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ - UPI ਦਾ ਇਸਤੇਮਾਲ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਨਿਯਮਾਂ 'ਚ ਕੀਤਾ ਗਿਆ ਇਹ ਬਦਲਾਅ
ਸ਼ਾਰਟ ਟਰਮ ਕਮਰਸ਼ੀਅਲ ਪੇਪਰ, ਨਾਨ ਕਨਵਰਟੇਬਲ ਡਿਬੈਂਚਰਸ ਲਈ ਨਿਯਮ ਕੀਤੇ ਸਖ਼ਤ
RBI ਨੇ ਇੱਕ ਸਾਲ ਤੱਕ ਦੀ ਮਿਆਦ ਵਾਲੇ ਵਪਾਰਕ ਕਾਗਜ਼ਾਤ (CPs) ਅਤੇ ਗੈਰ-ਪਰਿਵਰਤਨਸ਼ੀਲ ਡਿਬੈਂਚਰ (NCDs) ਜਾਰੀ ਕਰਨ ਲਈ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ RBI ਦੇ ਨਵੇਂ ਮਾਪਦੰਡਾਂ ਵਿੱਚ 6 ਵੱਡੇ ਬਦਲਾਅ ਕੀਤੇ ਗਏ ਹਨ। RBI ਨੇ ਕਿਹਾ ਕਿ ਅਜਿਹੇ ਥੋੜ੍ਹੇ ਸਮੇਂ ਦੇ ਕਮਰਸ਼ੀਅਲ ਪੇਪਰ ਦੀ ਮਿਆਦ 7 ਦਿਨਾਂ ਤੋਂ ਘੱਟ ਜਾਂ ਇਕ ਸਾਲ ਤੋਂ ਵੱਧ ਨਹੀਂ ਹੋ ਸਕਦੀ, ਜਦੋਂ ਕਿ ਐਨ.ਸੀ.ਡੀ. ਮਿਆਦ 90 ਦਿਨਾਂ ਤੋਂ ਘੱਟ ਜਾਂ ਇੱਕ ਸਾਲ ਤੋਂ ਵੱਧ ਨਹੀਂ ਹੋ ਸਕਦੀ।
ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...
ਸੰਸ਼ੋਧਿਤ ਮਾਪਦੰਡਾਂ ਦੇ ਤਹਿਤ, 1 ਅਪ੍ਰੈਲ ਤੋਂ ਜਾਰੀ ਕੀਤੇ ਗਏ ਵਪਾਰਕ ਕਾਗਜ਼ਾਂ ਅਤੇ ਗੈਰ-ਪਰਿਵਰਤਨਸ਼ੀਲ ਡਿਬੈਂਚਰਾਂ ਦਾ ਘੱਟੋ ਘੱਟ ਮੁੱਲ 5 ਲੱਖ ਰੁਪਏ ਅਤੇ ਉਸ ਤੋਂ ਬਾਅਦ 5 ਲੱਖ ਰੁਪਏ ਦੇ ਗੁਣਾ ਵਿੱਚ ਹੋਵੇਗਾ। ਇਹ ਦੋਵੇਂ ਕਰਜ਼ੇ ਦੇ ਯੰਤਰ ਵਿਕਲਪਾਂ ਦੇ ਨਾਲ ਜਾਰੀ ਨਹੀਂ ਕੀਤੇ ਜਾ ਸਕਦੇ ਹਨ ਅਤੇ ਇਹਨਾਂ ਨੂੰ 'T+4' ਕੰਮਕਾਜੀ ਦਿਨਾਂ ਯਾਨੀ ਲੈਣ-ਦੇਣ ਦੇ ਦਿਨ ਨੂੰ ਛੱਡ ਕੇ ਚੌਥੇ ਦਿਨ 'ਤੇ ਨਿਪਟਾਇਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8