ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ

Thursday, Dec 12, 2024 - 10:07 AM (IST)

ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ

ਚੰਡੀਗੜ੍ਹ: ਪੰਜਾਬ ਵਿਚ ਇਸ ਸਮੇਂ ਖਾਣ ਵਾਲੀਆਂ ਚੀਜ਼ਾਂ ਵਿਚ ਵੱਡੇ ਪੱਧਰ 'ਤੇ ਮਿਲਾਵਟ ਦਾ ਦੌਰ ਜਾਰੀ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਮਿਲਾਵਟਖ਼ੋਰੀ ਵੱਧ ਰਹੀ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲ 2024-25 ਵਿਚ ਸਤੰਬਰ ਤਕ ਹੀ 22 ਫ਼ੀਸਦੀ ਖ਼ੁਰਾਕੀ ਪਦਾਰਥਾਂ ਦੇ ਸੈਂਪਲ ਫੇਲ੍ਹ ਹੋਏ ਹਨ। ਇਸੇ ਤਰ੍ਹਾਂ ਪਿਛਲੇ ਪੂਰੇ ਸਾਲ ਦੇ ਮੁਕਾਬਲੇ ਇਸ ਵਿਚ 7 ਫ਼ੀਸਦੀ ਵਾਧਾ ਹੋਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮਹਿੰਗੀ ਹੋਵੇਗੀ ਸ਼ਰਾਬ!

ਦੁੱਧ ਦੇ ਇਸ ਨਾਲ ਬਣੀਆਂ ਚੀਜ਼ਾਂ ਵਿਚ ਮਿਲਾਵਟਖੋਰੀ ਦਾ ਖੇਡ ਸਭ ਤੋਂ ਵੱਧ ਚੱਲ ਰਿਹਾ ਹੈ। ਫ਼ੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (FSSAI) ਦੀ ਰਿਪੋਰਟ ਵਿਚ ਇਸ ਦਾ ਖ਼ੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਸਾਲ 2024-25 ਸਤੰਬਰ ਤਕ FSSAI ਵੱਲੋਂ ਪੰਜਾਬ ਵਿਚ 1628 ਖ਼ੁਰਾਕੀ ਪਦਾੜਤਾਂ ਦੇ ਸੈਂਪਲ ਲਏ ਗਏ ਸਨ, ਜਿਸ ਵਿਚੋਂ 358 ਸੈਂਪਲ ਫ਼ੇਲ੍ਹ ਪਾਏ ਗਏ ਹਨ, ਜੋ 22 ਫ਼ੀਸਦੀ ਹੈ। ਜੇਕਰ ਸਾਲ 2023-24 ਦੀ ਗੱਲ ਕਰੀਏ ਤਾਂ ਉਸ ਵਿਚ ਪੂਰਾ ਸਾਲ 15.38 ਫ਼ੀਸਦੀ ਖ਼ੁਰਾਕੀ ਪਦਾਰਥਾਂ ਦੇ ਸੈਂਪਲ ਫ਼ੇਲ੍ਹ ਹੋਏ ਸਨ। ਇਸ ਦੌਰਾਨ 6041 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 929 ਸੈਂਪਲ ਸਹੀ ਨਹੀਂ ਪਾਏ ਗਏ ਸਨ। ਇਸੇ ਤਰ੍ਹਾਂ ਜੇਕਰ ਸਾਲ 2022-23 ਦੀ ਗੱਲ ਕੀਤੀ ਜਾਵੇ ਤਾਂ 21.08 ਫ਼ੀਸਦੀ ਸੈਂਪਲ ਫ਼ੇਲ੍ਹ ਹੋਏ ਸਨ। ਉਦੋਂ 8179 ਖ਼ੁਰਾਕੀ ਪਦਾਰਥਾਂ ਦੇ ਸੈਂਪਲ ਲਏ ਗਏ ਸਨ, ਜਿਸ ਵਿਚੋਂ 1724 ਸੈਂਪਲਾਂ ਵਿਚ ਮਿਲਾਵਟ ਸਾਹਮਣੇ ਆਈ ਸੀ। ਇਸੇ ਤਰ੍ਹਾਂ ਸਾਲ 2021-22 ਵਿਚ 6768 ਸੈਂਪਲਾਂ ਵਿਚੋਂ 1059 ਸਹੀ ਨਹੀਂ ਪਾਏ ਗਏ ਸਨ, ਜੋ 15.65 ਫ਼ੀਸਦੀ ਹੈ। ਇਨ੍ਹਾਂ ਅੰਕੜਿਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੂਬੇ ਵਿਚ ਮਿਲਾਵਟ ਦਾ ਖੇਡ ਵੱਧਦਾ ਜਾ ਰਿਹਾ ਹੈ। ਹਰ ਸਾਲ ਮਿਲਾਵਟ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨਵਾਂ ਐਕਟ ਲਾਗੂ, ਜਾਣੋ ਕੀ ਹੋਣਗੇ ਬਦਲਾਅ

ਆਮ ਤੌਰ 'ਤੇ ਮਿਲਾਵਟਖੋਰੀ ਨੂੰ ਤਿਉਹਾਰੀ ਸੀਜ਼ਨ ਨਾਲ ਜੋੜਿਆ ਜਾਂਦਾ ਹੈ, ਪਰ ਅਸਲ ਵਿਚ ਮਿਲਾਵਟ ਦਾ ਖੇਡ ਸਾਰਾ ਸਾਲ ਹੀ ਜਾਰੀ ਰਹਿੰਦਾ ਹੈ। ਲੋਕ ਸਭਾ ਵਿਚ ਇਕ ਸਵਾਲਦੇ ਜਵਾਬ ਵਿਚ ਸਿਹਤ ਤੇ ਪਰਿਵਾਰ ਕਲਿਆਣ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਵੱਲੋਂ ਇਸ ਮੁੱਦੇ 'ਤੇ ਜਾਣਕਾਰੀ ਦਿੱਤੀ ਗਈ ਹੈ। FSSAI ਵੱਲੋਂ ਹੁਣ ਸੈਂਪਲਿੰਗ ਵਧਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂ ਜੋ ਮਿਲਾਵਟ ਦੇ ਮਾਮਲੇ ਦਾ ਪਤਾ ਲਗਾ ਕੇ ਇਨ੍ਹਾਂ ਵਿਚ ਬਣਦੀ ਕਾਰਵਾਈ ਕੀਤੀ ਜਾ ਸਕੇ। ਅਜਿਹੇ ਮਾਮਲਿਆਂ ਵਿਚ ਜੁਰਮਾਨੇ ਤੋਂ ਇਲਾਵਾ ਅਪਰਾਧਿਕ ਕਾਰਵਾਈ ਵੀ ਕੀਤੀ ਜਾਂਦੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News