RBI Repo Rate: ਬੈਂਕ ਤੋਂ Loan ਲੈਣ ਵਾਲਿਆਂ ਨੂੰ RBI ਨੇ ਦਿੱਤੀ ਰਾਹਤ, ਨਹੀਂ ਵਧੇਗੀ EMI
Thursday, Apr 06, 2023 - 01:56 PM (IST)

ਨਵੀਂ ਦਿੱਲੀ - ਬੈਂਕ ਤੋਂ ਲੋਨ ਲੈਣ ਵਾਲਿਆਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਰਿਜ਼ਰਵ ਬੈਂਕ ਨੇ ਆਮ ਆਦਮੀ ਨੂੰ ਵੱਡੀ ਰਾਹਤ ਦਿੰਦੇ ਹੋਏ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਰੈਪੋ ਰੇਟ ਸਥਿਰ ਰੱਖਣ ਦਾ ਐਲਾਨ ਕੀਤਾ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਦੋ ਮਾਸਿਕ ਨੁਦਰਾ ਨੀਤੀ ਸਮੀਖਿਆ ਪੇਸ਼ ਕਰਦੇ ਹੋਏ ਕਿਹਾ ਕਿ ਅਮਰੀਕਾ ਵਿਚ ਬੈਂਕਾਂ ਦੇ ਅਸਫਲ ਹੋਣ ਕਾਰਨ ਵਿੱਤੀ ਸੰਕਟ ਮੁੱਦਾ ਬਣਿਆ ਹੋਇਆ ਹੈ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਦੋ ਮਾਸਿਕ ਮੁਦਰਾ ਨੀਤੀ ਸਮੀਖਿਆ ਵਿਚ ਨੀਤੀਗਤ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਰੈਪੋ ਰੇਟ ਨੂੰ 6.5 ਫ਼ੀਸਦੀ 'ਤੇ ਬਰਕਰਾਰ ਰੱਖਿਆ ਹੈ। ਮੁਦਰਾ ਨੀਤੀ ਕਮੇਟੀ ਨੇ ਸਰਬਸੰਮਤੀ ਨਾਲ ਨੀਤੀਗਤ ਦਰ ਨੂੰ 6.5 ਫੀਸਦੀ 'ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : UPI ਤੋਂ ਗਲਤ ਖਾਤੇ 'ਚ ਭੇਜ ਦਿੱਤੇ ਹਨ ਪੈਸੇ, ਜਾਣੋ ਕਿਵੇਂ ਪ੍ਰਾਪਤ ਕਰ ਸਕਦੇ ਹੋ ਰਿਫੰਡ
ਗਵਰਨਰ ਦਾਸ ਨੇ ਕਿਹਾ ਕਿ ਅਰਥਵਿਵਸਥਾ 'ਚ ਚੱਲ ਰਹੀ ਪੁਨਰ ਸੁਰਜੀਤੀ ਨੂੰ ਬਰਕਰਾਰ ਰੱਖਣ ਲਈ ਅਸੀਂ ਨੀਤੀਗਤ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ ਪਰ ਜੇਕਰ ਲੋੜ ਪਈ ਤਾਂ ਅਸੀਂ ਸਥਿਤੀ ਮੁਤਾਬਕ ਕਦਮ ਚੁੱਕਾਂਗੇ। ਬੈਂਕਿੰਗ ਅਤੇ ਗੈਰ-ਬੈਂਕਿੰਗ ਵਿੱਤੀ ਪ੍ਰਣਾਲੀ ਮਜ਼ਬੂਤ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਆਰਥਿਕ ਗਤੀਵਿਧੀਆਂ ਮਜ਼ਬੂਤ ਰਹਿਣ, 2022-23 ਵਿੱਚ ਆਰਥਿਕ ਵਿਕਾਸ ਦਰ ਸੱਤ ਫੀਸਦੀ ਰਹਿਣ ਦਾ ਅਨੁਮਾਨ ਹੈ। ਰਿਜ਼ਰਵ ਬੈਂਕ ਮੁਤਾਬਕ ਮੌਜੂਦਾ ਵਿੱਤੀ ਸਾਲ 2023-24 'ਚ ਮਹਿੰਗਾਈ ਦਰ 5.2 ਫੀਸਦੀ ਰਹੇਗੀ। ਪਹਿਲੀ ਤਿਮਾਹੀ 'ਚ ਇਹ 5.1 ਫੀਸਦੀ 'ਤੇ ਰਹੇਗੀ। ਰਿਜ਼ਰਵ ਬੈਂਕ ਦੇ ਗਵਰਨਰ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ 'ਚ ਮਹਿੰਗਾਈ ਦਰ ਮੱਧਮ ਰਹੇਗੀ। ਮਹਿੰਗਾਈ ਨੂੰ ਰੋਕਣ ਦੇ ਯਤਨ ਜਾਰੀ ਰਹਿਣਗੇ।
ਦੱਸ ਦਈਏ ਕਿ ਪਹਿਲਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ 'ਚ 25 ਆਧਾਰ ਅੰਕਾਂ ਦਾ ਵਾਧਾ ਕੀਤਾ ਜਾ ਸਕਦਾ ਹੈ ਪਰ ਬੈਠਕ 'ਚ ਇਸ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮਈ 2022 ਤੋਂ ਲੈ ਕੇ ਹੁਣ ਤੱਕ ਲਗਾਤਾਰ ਛੇ ਵਾਰ ਰੇਪੋ ਰੇਟ ਵਧਾਇਆ ਗਿਆ ਹੈ।
ਇਹ ਵੀ ਪੜ੍ਹੋ : ਕ੍ਰੈਡਿਟ ਸੁਈਸ ਦੇ ਟੇਕਓਵਰ ਤੋਂ ਬਾਅਦ UBS ਗਰੁੱਪ ਦਾ ਸਖ਼ਤ ਫ਼ੈਸਲਾ, 36,000 ਲੋਕਾਂ ਦੀ ਜਾ ਸਕਦੀ ਹੈ ਨੌਕਰੀ
ਰੈਪੋ ਰੇਟ 'ਚ 6 ਵਾਰ ਹੋਇਆ ਵਾਧਾ
ਮਹਿੰਗਾਈ ਨੂੰ ਕੰਟਰੋਲ ਕਰਨ ਲਈ, ਰਿਜ਼ਰਵ ਬੈਂਕ ਮਈ 2022 ਤੋਂ ਹੁਣ ਤੱਕ ਆਪਣੇ ਸਿਖਰ 'ਤੇ ਪਹੁੰਚ ਗਿਆ, ਲਗਾਤਾਰ ਸੱਤ ਵਾਰ ਰੈਪੋ ਰੇਟ ਵਧਾ ਰਿਹਾ ਹੈ।
ਮਹੀਨਾ ਰੈਪੋ ਰੇਟ ਵਿਚ ਵਾਧਾ
ਮਈ 2022 0.40%
ਜੂਨ 2022 0.50%
ਅਗਸਤ 2022 0.50%
ਸਤੰਬਰ 2022 0.50%
ਦਸੰਬਰ 2022 0.35%
ਫਰਵਰੀ 2023 0.25%
ਇਹ ਵੀ ਪੜ੍ਹੋ : PM ਮੋਦੀ ਬੋਲੇ - ਸਿਰਫ਼ ਸਟੀਲ ਹੀ ਨਹੀਂ, ਅੱਜ ਭਾਰਤ ਸਾਰੇ ਖ਼ੇਤਰਾਂ ਵਿਚ ਹੋ ਰਿਹਾ ਹੈ ਆਤਮਨਿਰਭਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।