RBI ਨੇ ਮੁਦਰਾ ਯੋਜਨਾ ਤਹਿਤ ਵਧਦੇ ਫਸੇ ਕਰਜ਼ੇ ’ਤੇ ਜਤਾਈ ਚਿੰਤਾ
Tuesday, Nov 26, 2019 - 06:36 PM (IST)

ਮੁੰਬਈ (ਭਾਸ਼ਾ)-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਡਿਪਟੀ ਗਵਰਨਰ ਐੱਮ. ਕੇ. ਜੈਨ ਨੇ ਛੋਟੇ ਕਾਰੋਬਾਰੀਆਂ ਨੂੰ ਕਰਜ਼ਾ ਉਪਲੱਬਧ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁਦਰਾ ਲੋਨ ਯੋਜਨਾ ’ਚ ਕਰਜ਼ਾ ਵਸੂਲੀ ਦੀ ਵਧਦੀ ਸਮੱਸਿਆ ਨੂੰ ਲੈ ਕੇ ਚਿੰਤਾ ਜਤਾਈ।
ਉਨ੍ਹਾਂ ਬੈਂਕਾਂ ਨੂੰ ਕਿਹਾ ਕਿ ਉਹ ਇਸ ਯੋਜਨਾ ਤਹਿਤ ਦਿੱਤੇ ਜਾਣ ਵਾਲੇ ਕਰਜ਼ੇ ’ਤੇ ਨੇੜਿਓਂ ਨਜ਼ਰ ਰੱਖਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ’ਚ ਮੁਦਰਾ ਲੋਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਹ ਯੋਜਨਾ ਸੂਖਮ ਅਤੇ ਲਘੂ ਉਦਮਾਂ ਨੂੰ ਜ਼ਰੂਰੀ ਵਿੱਤ ਪੋਸ਼ਣ ਸੁਵਿਧਾ ਉਪਲੱਬਧ ਕਰਵਾਉਣ ਲਈ ਸ਼ੁਰੂ ਕੀਤੀ ਗਈ ਹੈ। ਜੈਨ ਨੇ ਇੱਥੇ ਭਾਰਤੀ ਲਘੂ ਉਦਯੋਗ ਵਿਕਾਸ ਬੈਂਕ (ਸਿਡਬੀ) ਦੇ ਸੂਖਮ ਵਿੱਤ ’ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ,‘‘ਮੁਦਰਾ ਯੋਜਨਾ ’ਤੇ ਸਾਡੀ ਨਜ਼ਰ ਹੈ। ਇਸ ਯੋਜਨਾ ਨਾਲ ਜਿਥੇ ਇਕ ਪਾਸੇ ਦੇਸ਼ ਦੇ ਕਈ ਲਾਭਪਾਤਰੀਆਂ ਨੂੰ ਗਰੀਬੀ ਰੇਖਾ ਤੋਂ ਉਪਰ ਚੁੱਕਣ ’ਚ ਵੱਡੀ ਮਦਦ ਕੀਤੀ ਗਈ ਹੈ, ਉਥੇ ਹੀ ਇਸ ’ਚ ਕਈ ਕਰਜ਼ਦਾਰਾਂ ਦਰਮਿਆਨ ਨਾਨ-ਪ੍ਰਫਰਾਮਿੰਗ ਰਾਸ਼ੀ ਦੇ ਵਧਦੇ ਪੱਧਰ ਨੂੰ ਲੈ ਕੇ ਕੁੱਝ ਚਿੰਤਾ ਵੀ ਹੈ।’’