RBI ਨੇ ਇੰਡਸਇੰਡ ਬੈਂਕ ਨੂੰ ਇਸੇ ਮਹੀਨੇ ਸੁਧਾਰਾਤਮਕ ਕਾਰਵਾਈ ਪੂਰੀ ਕਰਨ ਦਾ ਹੁਕਮ ਦਿੱਤਾ
Sunday, Mar 16, 2025 - 11:07 AM (IST)

ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇੰਡਸਇੰਡ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਨੂੰ ਕਿਹਾ ਕਿ ਉਹ ਚਾਲੂ ਤਿਮਾਹੀ ਦੌਰਾਨ ਬੈਂਕ ਵੱਲੋਂ ਐਲਾਨੀ ਅਕਾਊਂਟਿੰਗ ’ਚ 2100 ਕਰੋੜ ਰੁਪਏ ਦੀ ਭਾਰੀ ਗੜਬੜ ਦੇ ਖੁਲਾਸੇ ਵਿਚਾਲੇ ਸੁਧਾਰਾਤਮਕ ਕਾਰਵਾਈ ਪੂਰੀ ਕਰੇ। ਇੰਡਸਇੰਡ ਬੈਂਕ ਨੇ ਇਸੇ ਹਫਤੇ ਅਕਾਊਂਟਿੰਗ ’ਚ ਗੜਬੜ ਦਾ ਖੁਲਾਸਾ ਕੀਤਾ ਸੀ। ਇਸ ਦਾ ਬੈਂਕ ਦੀ ਨੈੱਟ ਵਰਥ ’ਤੇ 2.35 ਫੀਸਦੀ ਅਸਰ ਪੈਣ ਦਾ ਅਨੁਮਾਨ ਹੈ। ਖੁਲਾਸੇ ਤੋਂ ਤੁਰੰਤ ਬਾਅਦ ਬੈਂਕ ਦੇ ਸ਼ੇਅਰਾਂ ਦੀ ਕੀਮਤ ਵਿਚ ਭਾਰੀ ਗਿਰਾਵਟ ਵੇਖੀ ਗਈ।
ਇਹ ਵੀ ਪੜ੍ਹੋ : 31 ਮਾਰਚ ਤੱਕ ਮੌਕਾ! ਡਾਕਖਾਨੇ ਦੀ ਇਹ ਸਕੀਮ ਹੋਵੇਗੀ ਬੰਦ, ਮਿਲੇਗਾ ਸ਼ਾਨਦਾਰ ਵਿਆਜ!
ਕੇਂਦਰੀ ਬੈਂਕ ਨੇ ਕਿਹਾ,‘‘ਬੋਰਡ ਤੇ ਮੈਨੇਜਮੈਂਟ ਨੂੰ ਰਿਜ਼ਰਵ ਬੈਂਕ ਵੱਲੋਂ ਹੁਕਮ ਦਿੱਤਾ ਗਿਆ ਹੈ ਕਿ ਉਹ ਸਾਰੇ ਹਿੱਤਧਾਰਕਾਂ ਨੂੰ ਜ਼ਰੂਰੀ ਖੁਲਾਸੇ ਕਰਨ ਤੋਂ ਬਾਅਦ ਜਨਵਰੀ-ਮਾਰਚ ਤਿਮਾਹੀ ਦੌਰਾਨ ਸੁਧਾਰਾਤਮਕ ਕਾਰਵਾਈ ਪੂਰੀ ਕਰ ਲੈਣ।’’ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਵੇਲੇ ਜਮ੍ਹਾਕਰਤਾਵਾਂ ਨੂੰ ਕਿਆਸਾਂ ’ਤੇ ਪ੍ਰਤੀਕਿਰਿਆ ਦੇਣ ਦੀ ਕੋਈ ਲੋੜ ਨਹੀਂ।
ਇਹ ਵੀ ਪੜ੍ਹੋ : ਹੁਣ 21 ਹਜ਼ਾਰ ਤਨਖ਼ਾਹ ਨਹੀਂ ਸਗੋਂ ਹਰ ਮਹੀਨੇ ਮਿਲਣਗੇ 62 ਹਜ਼ਾਰ ਰੁਪਏ, 8ਵੇਂ ਤਨਖਾਹ ਕਮਿਸ਼ਨ ਨੂੰ ਮਿਲੀ ਮਨਜ਼ੂਰੀ
ਕੇਂਦਰੀ ਬੈਂਕ ਨੇ ਗਾਹਕਾਂ ਤੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਹੈ ਕਿ ਬੈਂਕ ਦੀ ਵਿੱਤੀ ਸਥਿਤੀ ਸਥਿਰ ਬਣੀ ਹੋਈ ਹੈ ਅਤੇ ਉਹ ਇਸ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ। ਇੰਡਸਇੰਡ ਬੈਂਕ ਨੇ ਦੱਸਿਆ ਕਿ ਪਿਛਲੇ ਸਾਲ ਸਤੰਬਰ-ਅਕਤੂਬਰ ਦੇ ਆਸ-ਪਾਸ ਅਕਾਊਂਟਿੰਗ ਵਿਚ ਖਾਮੀਆਂ ਦੀ ਗੱਲ ਸਾਹਮਣੇ ਆਈ ਸੀ ਅਤੇ ਬੈਂਕ ਨੇ ਪਿਛਲੇ ਹਫਤੇ ਆਰ. ਬੀ. ਆਈ. ਨੂੰ ਇਸ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਸੀ। ਬੈਂਕ ਅਨੁਸਾਰ ਆਖਰੀ ਗਿਣਤੀ ਉਸ ਵੇਲੇ ਪਤਾ ਲੱਗੇਗੀ ਜਦੋਂ ਬੈਂਕ ਵੱਲੋਂ ਨਿਯੁਕਤ ਬਾਹਰੀ ਏਜੰਸੀ ਅਪ੍ਰੈਲ ਦੇ ਸ਼ੁਰੂ ਵਿਚ ਆਪਣੀ ਰਿਪੋਰਟ ਨੂੰ ਅੰਤਿਮ ਰੂਪ ਦੇਵੇਗੀ।
ਇਹ ਵੀ ਪੜ੍ਹੋ : ਖ਼ਰੀਦਦਾਰਾਂ ਦੇ ਉੱਡੇ ਹੋਸ਼! ਨਵੇਂ ਰਿਕਾਰਡ ਪੱਧਰ 'ਤੇ ਪਹੁੰਚੇ Gold Price, ਜਾਣੋ ਵਜ੍ਹਾ
ਇਹ ਵੀ ਪੜ੍ਹੋ : FASTag Rules: 1 ਅਪ੍ਰੈਲ ਤੋਂ ਬਦਲਣਗੇ ਨਿਯਮ, ਇਨ੍ਹਾਂ ਵਾਹਨਾਂ ਨੂੰ ਨਹੀਂ ਦੇਣਾ ਪਵੇਗਾ Toll...
ਇਹ ਵੀ ਪੜ੍ਹੋ : ਗੈਰ-ਕਾਨੂੰਨੀ ਤੌਰ 'ਤੇ ਭਾਰਤ ਰਹਿਣ ਵਾਲੇ ਸਾਵਧਾਨ! ਜਾਣਾ ਪੈ ਸਕਦੈ ਜੇਲ੍ਹ, ਸਰਕਾਰ ਹੋਈ ਸਖ਼ਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8