RBI ਹੁਣ 6 ਡਿਫਾਲਟਰਾਂ ''ਤੇ ਕਾਰਵਾਈ ਦੇ ਤਿਆਰੀ ''ਚ

Monday, Jun 19, 2017 - 11:23 AM (IST)


ਮੁੰਬਈ—ਜਨਤਕ ਖੇਤਰ ਦੇ ਬੈਂਕ ਸੋਮਵਾਰ ਤੋਂ ਮੁੱਖ ਮੀਟਿੰਗ ਕਰਨ ਜਾ ਰਹੇ ਹਨ। ਇਸ ਦੌਰਾਨ 12 'ਚੋਂ ਛੇ ਸਭ ਤੋਂ ਵੱਡੇ ਡਿਫਾਲਟਰਾਂ 'ਤੇ ਅਗਲੇ ਪੜ੍ਹਾਅ ਦੀ ਕਾਰਵਾਈ ਨੂੰ ਲੈ ਕੇ ਆਖਰੀ ਰੂਪ ਦਿੱਤਾ ਜਾਵੇਗਾ। ਇਸ ਮਹੀਨੇ ਦੇ ਅੰਤ ਤੱਕ ਇਨ੍ਹਾਂ ਦੇ ਬੈਂਕ ਖਾਤਿਆਂ ਨੂੰ ਨੈਸ਼ਨਲ ਕੰਪਨੀ ਲਾ ਟ੍ਰਬਿਊਨਲ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਦਿਵਾਲੀਆ ਕਾਰਵਾਈ ਦੇ ਲਈ ਰਿਜ਼ਰਵ ਬੈਂਕ ਨੇ ਇਨ੍ਹਾਂ 12 ਸਭ ਤੋਂ ਵੱਡੇ ਡਿਫਾਲਟਰਾਂ ਦੀ ਪਛਾਣ ਕੀਤੀ ਹੈ। ਫਸੇ ਕਰਜ਼ ਵਾਲੇ ਛੇ ਵੱਡੇ ਖਾਤਿਆਂ ਦੇ ਪਹਿਲਾਂ ਸੈੱਟ 'ਚ ਭੂਸ਼ਣ ਸਟੀਲ (44,478 ਕਰੋੜ), ਅੱਸਾਰ ਸਟਾਰ (37,284 ਕਰੋੜ), ਭੂਸ਼ਣ ਪਾਵਰ ਐਂਡ ਸਟੀਲ (37,248 ਕਰੋੜ) ਆਲੋਕ ਇੰਡਸਟਰੀਜ਼ (22,075 ਕਰੋੜ), ਅਮਟੈਕ ਆਟੋ (14,074 ਕਰੋੜ) ਅਤੇ ਮੋਨੇਟ ਇਸਪਾਤ (12,115 ਕਰੋੜ) ਸ਼ਾਮਲ ਹੈ।
ਆਰਬੀਆਈ ਮੁਤਾਬਕ ਇਨ੍ਹਾਂ 12 ਡਿਫਾਲਟਰਾਂ 'ਤੇ ਢਾਈ ਲੱਖ ਕਰੋੜ ਰੁਪਏ ਬਕਾਇਆ ਹੈ। ਇਹ ਕੁੱਲ ਫਸੇ ਕਰਜ਼ਿਆਂ ਦਾ ਕਰੀਬ ਇਕ ਚੌਥਾਈ ਹੈ। ਬੈਂਕਰਾਂ ਮੁਤਾਬਕ ਦੇ ਮੁਤਾਬਕ ਦਿਵਾਲੀਆ ਕਾਰਨਾਵੀ ਦੇ ਲਈ ਜਿਨ੍ਹਾਂ ਹੋਰ ਖਾਤਿਆਂ ਦਾ ਨਾਂ ਹੈ, ਉਨ੍ਹਾਂ 'ਚ ਲੈਂਕਾਂ ਇੰਫਰਾ (44,364.6 ਕਰੋੜ), ਇਲੈਕਟ੍ਰੋਸਟੀਲ ਸਟੀਲਸ (10,273.6 ਕਰੋੜ), ਏਰਾ ਇੰਫਰਾ (10.065.4 ਕਰੋੜ), ਜੇਪੀ ਇੰਫਰਾਟੇਕ (9,635 ਕਰੋੜ), ਏਬੀਜੀ ਸ਼ਿਪਯਾਰਡ (6,953 ਕਰੋੜ) ਅਤੇ ਜੋਤੀ ਸਟਰਕਚਰਸ (5,165 ਕਰੋੜ ਸ਼ਾਮਲ ਹਨ। ਇਕ ਬੈਂਕਰ ਨੇ ਦੱਸਿਆ ਕਿ ਇਹ ੱਵੱਡੇ ਖਾਤੇ ਹਨ ਅਤੇ ਇਨ੍ਹਾਂ 'ਤੇ ਕਈ ਬੈਂਕਾਂ ਕਰਜ਼ ਹੈ। ਲਿਹਾਜ਼ਾ ਇਨ੍ਹਾਂ ਖਾਤਿਆਂ ਨੂੰ ਐਨਸੀਐਲਟੀ ਨੂੰ ਰੈਫਰ ਕਰਨ ਤੋਂ ਪਹਿਲਾਂ ਉਧਾਰਦਾਤਾ ਸਾਰੇ ਪ੍ਰਸ਼ਾਸਨਿਕ ਲੋੜਾਂ 'ਤੇ ਇਕ ਆਮ ਦ੍ਰਿਸ਼ਟੀਕੋਣ ਲੈਣ ਦੀ ਕੋਸ਼ਿਸ਼ ਕਰਨਗੇ।
ਇਕ ਹੋਰ ਬੈਂਕਰ ਨੇ ਕਿਹਾ ਕਿ ਉਹ ਇਨਸੋਲਵੈਂਸੀ ਪ੍ਰੋਫੈਸ਼ਨਲ ਦੀ ਨਿਯੁਕਤੀ 'ਤੇ ਵੀ ਫੈਸਲਾ ਲੈਣਗੇ। ਆਈਪੀ ਬਾਅਦ 'ਚ ਰੈਜੋਲੀਊਸ਼ਨ ਪਲਾਨ 'ਤੇ ਫੈਸਲਾ ਕਰੇਗਾ ਅਤੇ ਬੈਂਕਾਂ ਨੂੰ ਉਨ੍ਹਾਂ ਦੇ ਵਿਚਾਰ ਲਈ ਇਸ ਨੂੰ ਜਮਾ ਕਰੇਗਾ।  


Related News